ਸਵਾਲਾਂ ਚ ਜੇਲ੍ਹ: 4200 ਫੋਨ ਨੰਬਰ, 5 ਹਜ਼ਾਰ ਤੋਂ ਵੱਧ ਲੈਣ ਦੇਣ… ਹੁਣ ਤੱਕ 25 ਤੇ ਮਾਮਲਾ ਦਰਜ

Published: 

19 Jan 2024 16:45 PM

ਅਕਸਰ ਹੀ ਤੁਸੀਂ ਜੇਲ੍ਹਾਂ ਅੰਦਰ ਨਸ਼ਾ, ਫੋਨ, ਸਿਮ ਮਿਲਣ ਦੀਆਂ ਖ਼ਬਰਾਂ ਸੁਣੀਆਂ ਹੋਣਗੀਆਂ ਪਰ ਕਦੇ ਤੁਸੀਂ ਸੁਣਿਆ ਹੈ ਕਿ ਜੇਲ੍ਹਾਂ ਅੰਦਰੋਂ ਤਸਕਰ ਬੈਕਿੰਗ ਪ੍ਰਲਾਣੀ ਦੀ ਵਰਤੋਂ ਕਰਦੇ ਹੋਣ, ਅਸਾਨੀ ਸ਼ਬਦਾਂ ਵਿੱਚ ਕਹੀਏ ਕਿ ਜੇਲ੍ਹ ਅੰਦਰੋਂ ਬੈਂਕ ਰਾਹੀਂ ਲੈਣ ਦੇਣ ਹੁੰਦਾ ਹੋਵੇ। ਦਰਅਸਲ ਫਿਰੋਜਪੁਰ ਜੇਲ੍ਹ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੈਦੀਆਂ ਨੇ ਇੱਕ ਦੋ ਨਹੀਂ ਸਗੋਂ 42 ਹਜ਼ਾਰ ਤੋਂ ਜ਼ਿਆਦਾ ਫੋਨ ਕਾਲਾਂ ਕੀਤੀਆਂ ਹਨ ਅਤੇ ਕਰੀਬ 5 ਹਜ਼ਾਰ ਤੋਂ ਜ਼ਿਆਦਾਵਾਰ ਬੈਕਿੰਗ ਰਾਹੀਂ ਲੈਣ ਦੇਣ ਕੀਤਾ ਹੈ।

ਸਵਾਲਾਂ ਚ ਜੇਲ੍ਹ: 4200 ਫੋਨ ਨੰਬਰ, 5 ਹਜ਼ਾਰ ਤੋਂ ਵੱਧ ਲੈਣ ਦੇਣ... ਹੁਣ ਤੱਕ 25 ਤੇ ਮਾਮਲਾ ਦਰਜ

ਸੰਕੇਤਕ ਤਸਵੀਰ

Follow Us On

ਫ਼ਿਰੋਜ਼ਪੁਰ ਜੇਲ੍ਹ ਤੋਂ ਤਿੰਨ ਨਸ਼ਾ ਤਸਕਰਾਂ ਵੱਲੋਂ 42 ਹਜ਼ਾਰ ਫ਼ੋਨ ਕਾਲਾਂ ਕਰਨ ਦੇ ਮਾਮਲੇ ਦੀ ਜਾਂਚ ਵਿੱਚ ਇੱਕ ਨਵੀਂ ਗੱਲ ਸਾਹਮਣੇ ਆਈ ਹੈ। ਪਤਾ ਲੱਗਿਆ ਹੈ ਕਿ ਇਹਨਾਂ ਨਸ਼ਾ ਤਸਕਰਾਂ ਨੇ ਕਰੀਬ 5 ਹਜ਼ਾਰ ਵਾਰ ਮੋਬਾਇਲ ਰਾਹੀਂ ਪੈਸਿਆਂ ਦਾ ਅਦਾਨ ਪ੍ਰਦਾਨ ਕੀਤਾ ਸੀ।ਇਹ ਲੈਣ-ਦੇਣ 4200 ਤੋਂ ਵੱਧ ਨੰਬਰਾਂ ‘ਤੇ ਹੋਇਆ ਹੈ। ਇਸ ਦੇ ਨਾਲ ਹੀ ਹੁਣ ਪੁਲਿਸ ਉਨ੍ਹਾਂ ਲੋਕਾਂ ਦੀ ਪਛਾਣ ਕਰਨ ‘ਚ ਲੱਗੀ ਹੋਈ ਹੈ, ਜਿਨ੍ਹਾਂ ਨਾਲ ਇਨ੍ਹਾਂ ਨੇ ਲੈਣ-ਦੇਣ ਕੀਤਾ ਹੈ।

ਕਿਉਂਕਿ ਪੁਲਿਸ ਨੂੰ ਸ਼ੱਕ ਹੈ ਕਿ ਨਸ਼ਾ ਤਸਕਰ, ਖਰੀਦਦਾਰ ਅਤੇ ਇਨ੍ਹਾਂ ਲੋਕਾਂ ਦੀ ਮਦਦ ਕਰਨ ਵਾਲਿਆਂ ਵਿੱਚ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹੋ ਸਕਦੇ ਹਨ। ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਜਾਂਚ ਹੈ ਅਹਿਮ

ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ, ਜੋ ਹਰ ਤੱਥ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ ਪੁਲਿਸ ਲਈ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਕਿਉਂਕਿ ਇਸ ਮਾਮਲੇ ‘ਚ ਪੁਲਿਸ ਅਧਿਕਾਰੀਆਂ ‘ਤੇ ਸਿੱਧੇ ਸਵਾਲ ਖੜ੍ਹੇ ਹੋ ਗਏ ਹਨ। ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਸੀ। ਅਜਿਹੇ ‘ਚ ਜਾਂਚ ਟੀਮ ਕਿਸੇ ਵੀ ਤੱਥ ਨੂੰ ਹਲਕੇ ‘ਚ ਨਹੀਂ ਲੈ ਰਹੀ ਹੈ। ਹਰ ਗੱਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਸ਼ੱਕ ਦੇ ਘੇਰੇ ਵਿੱਚ ਅਧਿਕਾਰੀ

ਚਾਹ ਵੇਚਣ ਵਾਲੇ ਤੋਂ ਲੈ ਕੇ ਅਫਸਰਾਂ ਤੱਕ ਇਸ ਜਾਂਚ ਦੇ ਦਾਇਰੇ ਵਿੱਚ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਤਿੰਨੇ ਤਸਕਰ ਬੜੀ ਮਜ਼ਬੂਤੀ ਨਾਲ ਕੰਮ ਕਰ ਰਹੇ ਸਨ। ਉਹਨਾਂ ਦਾ ਆਪਣਾ ਨੈੱਟਵਰਕ ਸੀ। ਇਸ ਮਾਮਲੇ ਵਿੱਚ ਹੁਣ ਤੱਕ 11 ਅਧਿਕਾਰੀਆਂ ਸਮੇਤ 25 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਜੇਲ੍ਹ ਵਿੱਚੋਂ ਕੀਤੇ ਗਏ ਸੀ ਫੋਨ

ਪੁਲੀਸ ਅਨੁਸਾਰ ਤਿੰਨ ਤਸਕਰ ਰਾਜਕੁਮਾਰ ਉਰਫ਼ ਰਾਜਾ, ਸੋਨੂੰ ਟਿੰਡੀ ਅਤੇ ਅਮਰੀਕ ਸਿੰਘ ਜੇਲ੍ਹ ਅੰਦਰ ਮੋਬਾਈਲ ਫੋਨਾਂ ਦੀ ਵਰਤੋਂ ਕਰ ਰਹੇ ਸਨ। ਹਾਲਾਂਕਿ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਲ੍ਹਾਂ ਵਿੱਚ ਮੋਬਾਈਲ ਜੈਮਰ ਲਗਾਏ ਗਏ ਹਨ ਅਤੇ ਇਸ ਲਈ ਫੋਨ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਜਦੋਂਕਿ 1 ਮਾਰਚ ਤੋਂ 31 ਮਾਰਚ 2019 ਤੱਕ ਇੱਕ ਮਹੀਨੇ ਵਿੱਚ ਉਕਤ ਸਮੱਗਲਰਾਂ ਵੱਲੋਂ 38 ਹਜ਼ਾਰ ਫੋਨ ਕਾਲਾਂ ਕੀਤੀਆਂ ਗਈਆਂ। ਬਾਕੀ ਫੋਨ ਕਾਲਾਂ 9 ਅਕਤੂਬਰ 2021 ਤੋਂ 14 ਫਰਵਰੀ 2023 ਤੱਕ ਕੀਤੀਆਂ ਗਈਆਂ ਸਨ। ਅਜਿਹੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਅਤੇ ਨਸ਼ਾ ਤਸਕਰੀ ਨੂੰ ਲੈ ਕੇ ਸਖ਼ਤ ਰੁਖ਼ ਅਪਣਾਇਆ ਜਾ ਰਿਹਾ ਹੈ।