ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Bike Puncture ਦੇ ਬਹਾਨੇ ਮੰਗੀ ਲਿਫਟ ਅੰਮ੍ਰਿਤਪਾਲ ਦੀ ਮਦਦ ਕਰਨ ਵਾਲੇ ਰੇਹੜੀ ਚਾਲਕ ਦਾ ਖੁਲਾਸਾ

Amritpal Singh: ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਫਰਾਰ ਹੋਣ ਲਈ 12 ਘੰਟਿਆਂ ਵਿੱਚ ਪੰਜ ਗੱਡੀਆਂ ਬਦਲੀਆਂ। ਇਸ ਵਿੱਚ ਇੱਕ ਰੇਹੜੀ (ਮੋਟਰ ਰਿਕਸ਼ਾ) ਵੀ ਸ਼ਾਮਲ ਹੈ, ਜਿਸ ਦੇ ਡਰਾਈਵਰ ਨੇ ਉਸ ਦਿਨ ਦੀ ਘਟਨਾ ਬਿਆਨ ਕੀਤੀ ਹੈ।

Bike Puncture ਦੇ ਬਹਾਨੇ ਮੰਗੀ ਲਿਫਟ ਅੰਮ੍ਰਿਤਪਾਲ ਦੀ ਮਦਦ ਕਰਨ ਵਾਲੇ ਰੇਹੜੀ ਚਾਲਕ ਦਾ ਖੁਲਾਸਾ
Punjab ਤੋਂ ਭੱਜ ਕੇ Haryana ਪਹੁੰਚਿਆ Amritpal Singh, ਘਰ ਵਿੱਚ ਲੁਕਾ ਕੇ ਰੱਖਣ ਵਾਲੀ ਔਰਤ ਗ੍ਰਿਫਤਾਰ
Follow Us
davinder-kumar-jalandhar
| Updated On: 24 Mar 2023 11:04 AM IST
Amritpal Singh Arrest Soon: ਖਾਲਿਸਤਾਨ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਨੂੰ 6 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਹੈ। ਆਪਰੇਸ਼ਨ ਦੇ ਪਹਿਲੇ ਦਿਨ 18 ਮਾਰਚ ਨੂੰ ਸੈਂਕੜੇ ਪੁਲਿਸ ਵਾਲੇ ਉਸ ਦੇ ਪਿੱਛੇ ਸਨ। ਪਹਿਲਾਂ ਖਬਰ ਆਈ ਸੀ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਪੰਜਾਬ ਪੁਲਸ ਨੇ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਉਸ ਦੇ ਫਰਾਰ ਹੋਣ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਕਈ ਤਸਵੀਰਾਂ ਸਾਹਮਣੇ ਆਈਆਂ, ਜਿਸ ਵਿੱਚ ਉਹ ਇੱਕ SUV ਕਾਰ, ਇੱਕ ਮੋਟਰ ਰਿਕਸ਼ਾ ਜਾਂ ਰੇਹੜੀ ਅਤੇ ਫਿਰ ਇੱਕ ਬਾਈਕ ‘ਤੇ ਸਵਾਰ ਦਿਖਾਈ ਦੇ ਰਿਹਾ ਸੀ। ਹੁਣ ਰੇਹੜੀ ਡਰਾਈਵਰ ਨੇ ਇਸ ਬਾਰੇ ਖੁਲਾਸਾ ਕੀਤਾ ਹੈ ਜਿਸ ਨੇ ਅੰਮ੍ਰਿਤਪਾਲ ਨੂੰ ਭੱਜਣ ਵਿੱਚ ਮਦਦ ਕੀਤੀ ਸੀ। ਮੀਡੀਆ ਅਦਾਰੇ ਐਨਡੀਟੀਵੀ ਨਾਲ ਗੱਲਬਾਤ ਦੌਰਾਨ ਲਖਵੀਰ ਸਿੰਘ ਨਾਮੀ ਰੇਹੜੀ ਡਰਾਈਵ ਨੇ ਦੱਸਿਆ ਕਿ ਜਦੋਂ ਉਹ ਮਹਿਤਪੁਰ ਵੱਲ ਜਾ ਰਿਹਾ ਸੀ ਤਾਂ ਉਸ ਨੇ ਸੜਕ ਦੇ ਕਿਨਾਰੇ ਦੋ ਵਿਅਕਤੀਆਂ ਨੂੰ ਬਾਈਕ ਸਮੇਤ ਆਉਂਦੇ ਦੇਖਿਆ। ਉਸ ਨੇ ਦੱਸਿਆ ਕਿ ਉਹ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਉਧੋਵਲ ਦੇ ਰਹਿਣ ਵਾਲਾ ਹਨ।

ਬਾਈਕ ਪੰਕਚਰ ਹੋਣ ਦੇ ਬਹਾਨੇ ਰੇਹੜੀ ‘ਤੇ ਸਵਾਰ ਹੋ ਕੇ ਭੱਜਿਆ ਅੰਮ੍ਰਿਤਪਾਲ

ਲਖਵੀਰ ਅਨੁਸਾਰ ਅੰਮ੍ਰਿਤਪਾਲ ਨੇ ਸਾਈਕਲ ਪੰਕਚਰ ਹੋਣ ਦੇ ਬਹਾਨੇ ਉਸ ਕੋਲੋਂ ਲਿਫਟ ਮੰਗੀ ਅਤੇ ਪੰਕਚਰ ਵਾਲੀ ਦੁਕਾਨ ਤੇ ਲੈ ਜਾਣ ਲਈ ਕਿਹਾ। ਰੇਹੜੀ ਵਾਲੇ ਨੇ ਦੱਸਿਆ ਕਿ ਉਦੋਂ ਤੱਕ ਉਸ ਨੂੰ ਨਹੀਂ ਪਤਾ ਸੀ ਕਿ ਉਹ (ਅੰਮ੍ਰਿਤਪਾਲ ਸਿੰਘ) ਕੌਣ ਹੈ। ਉਸ ਨੇ ਅੰਮ੍ਰਿਤਪਾਲ ਨੂੰ ਨੇੜਲੀ ਪੰਕਚਰ ਦੀ ਦੁਕਾਨ ਦਾ ਪਤਾ ਦਿੱਤਾ ਪਰ ਅੰਮ੍ਰਿਤਪਾਲ ਅਤੇ ਉਸ ਦੇ ਸਾਥੀ ਨੇ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ। ਬਾਅਦ ‘ਚ ਲਖਵੀਰ ਬਾਈਕ ਨੂੰ ਸੜਕ ‘ਤੇ ਲੱਦ ਕੇ ਮਹਿਤਪੁਰ ਵੱਲ ਲੈ ਗਿਆ, ਜਿੱਥੇ ਅੰਮ੍ਰਿਤਪਾਲ ਵੀ ਸਵਾਰ ਹੋ ਕੇ ਨਿਕਲ ਗਿਆ। ਲਖਵੀਰ ਦਾ ਕਹਿਣਾ ਹੈ ਕਿ ਉਸ ਨੂੰ ਇਹ ਵੀ ਯਾਦ ਨਹੀਂ ਹੈ ਕਿ ਉਸ ਨੇ ਕਿਹੜੇ ਰੰਗ ਦੇ ਕੱਪੜੇ ਪਾਏ ਹੋਏ ਸਨ ਪਰ ਪੁਲਿਸ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਅੰਮ੍ਰਿਤਪਾਲ ਦੀ ਸੱਚਾਈ ਦਾ ਪਤਾ ਲੱਗਾ। ਅੰਮ੍ਰਿਤਪਾਲ ਨੇ ਰੇਹੜੀ ਵਾਲੇ ਨੂੰ ਪੰਕਚਰ ਦੀ ਦੁਕਾਨ ‘ਤੇ ਛੱਡਣ ਲਈ 100 ਰੁਪਏ ਦੇ ਦਿੱਤੇ। ਡਰਾਈਵਰ ਲਖਵੀਰ ਸਿੰਘ (ਰੇਹੜੀ) ਨੇ ਦੱਸਿਆ ਕਿ ਪੁਲਿਸ ਇਸ ਸਬੰਧੀ ਉਸ ਤੋਂ ਪਹਿਲਾਂ ਹੀ ਪੁੱਛਗਿੱਛ ਕਰ ਚੁੱਕੀ ਹੈ ਅਤੇ ਉਹ (ਪੁਲਿਸ) ਇਸ ਲਈ ਉਸ ਨੂੰ ਤੰਗ ਨਹੀਂ ਕਰ ਸਕਦੀ।

ਅੰਮ੍ਰਿਤਪਾਲ ਦੇ ਕਰੀਬੀ ਨੇ ਬਾਈਕ ‘ਤੇ ਭੱਜਣ ‘ਚ ਮਦਦ ਕੀਤੀ

ਦੱਸਿਆ ਜਾਂਦਾ ਹੈ ਕਿ 12 ਘੰਟਿਆਂ ਵਿੱਚ ਅੰਮ੍ਰਿਤਪਾਲ ਸਿੰਘ ਨੇ ਫਰਾਰ ਹੋਣ ਲਈ ਪੰਜ ਵਾਹਨ ਬਦਲੇ ਅਤੇ ਉਹ ਅਜੇ ਤੱਕ ਪਹੁੰਚ ਤੋਂ ਬਾਹਰ ਹੈ। ਬਾਈਕ ‘ਤੇ ਫਰਾਰ ਹੋਣ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਖਾਲਿਸਤਾਨੀ ਸਮਰਥਕ ਦੇ ਕਰੀਬੀ ਦੋਸਤ ਪੱਪਲਪ੍ਰੀਤ ਨੇ ਉਸ ਨੂੰ ਪਲੈਟੀਨਾ ਬਾਈਕ ਤੋਂ ਲਿਫਟ ਦਿੱਤੀ ਅਤੇ ਉਸ ਦੇ ਭੱਜਣ ‘ਚ ਕਾਫੀ ਮਦਦ ਕੀਤੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ "ਤੇਰਾ ਪਿਆਰ ਪਿਆਰ, ਹੁੱਕਾ ਬਾਰ" 'ਤੇ ਥਿਰਕੇ
ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ...
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ...
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ...
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ...
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ...
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ...