Brezza Car ‘ਤੋਂ ਬਾਅਦ ਜਿਸ Bike ‘ਤੇ ਫਰਾਰ ਹੋਇਆ ਸੀ ਅੰਮ੍ਰਿਤਪਾਲ ਸਿੰਘ…ਪੁਲਿਸ ਨੇ ਕੀਤੀ ਬਰਾਮਦ
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਮੰਨਾ ਅਤੇ ਦੀਪ ਨਾਂ ਦੇ ਦੋ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਅਤੇ ਪੁਲਿਸ ਨੇ ਉਨ੍ਹਾਂ ਕੋਲੋਂ ਬਰੇਜ਼ਾ ਕਾਰ ਜ਼ਬਤ ਕੀਤੀ। ਦੋਵਾਂ ਨੇ ਅੰਮ੍ਰਿਤਪਾਲ ਦੀ ਮਦਦ ਵੀ ਕੀਤੀ ਸੀ।

Brezza Car ‘ਤੋਂ ਬਾਅਦ ਜਿਸ Bike ‘ਤੇ ਫਰਾਰ ਹੋਇਆ ਸੀ ਅੰਮ੍ਰਿਤਪਾਲ…ਪੁਲਿਸ ਨੇ ਕੀਤੀ ਬਰਾਮਦ।
ਜਲੰਧਰ ਨਿਊਜ: ਪੰਜਾਬ ਪੁਲਿਸ ਅਜੇ ਤੱਕ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਪੁਲਿਸ ਇਸ ਖਾਲਿਸਤਾਨੀ ਸਮਰਥਕ ਨੂੰ ਫੜਣ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ‘ਚ ਜੁਟੀ ਹੋਈ ਹੈ। ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਅੰਮ੍ਰਿਤਪਾਲ ਸਿੰਘ ਆਪਣੇ 3 ਸਾਥੀਆਂ ਸਮੇਤ ਫਰਾਰ ਹੋ ਗਿਆ ਹੈ। ਇਨ੍ਹਾਂ ਤਿੰਨਾਂ ਫਰਾਰ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਹ ਲਗਾਤਾਰ ਫੋਨ-ਸਿਮ ਬਦਲ ਰਹੇ ਹਨ। ਅੰਮ੍ਰਿਤਪਾਲ ਜਿਸ ਬ੍ਰੇਜ਼ਾ ਕਾਰ ਵਿਚ ਸਵਾਰ ਸੀ, ਉਸਦਾ ਮਾਲਕ ਵੀ ਨਾਲ ਫਰਾਰ ਹੋ ਗਿਆ ਹੈ। ਫਰਾਰ ਹੋਣ ਲਈ ਵਰਤੀ ਗਈ ਬਾਈਕ ਵੀ ਬਰਾਮਦ ਕਰ ਲਈ ਗਈ ਹੈ।
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਮੰਨਾ ਅਤੇ ਦੀਪ ਨਾਮਕ ਦੋ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਅਤੇ ਪੁਲਿਸ ਨੇ ਉਨ੍ਹਾਂ ਕੋਲੋਂ ਬਰੇਜ਼ਾ ਕਾਰ ਜ਼ਬਤ ਕੀਤੀ। ਇਨ੍ਹਾਂ ਦੋਵਾਂ ਨੇ ਵੀ ਅੰਮ੍ਰਿਤਪਾਲ ਸਿੰਘ ਨੂੰ ਭੱਜਣ ਵਿਚ ਕਾਫੀ ਮਦਦ ਕੀਤੀ। ਇਨ੍ਹਾਂ ਵਿਅਕਤੀਆਂ ਵਿੱਚ ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਮੰਨਾ ਅਤੇ ਗੁਰਬੇਜ ਸਿੰਘ ਸ਼ਾਮਲ ਹਨ।
ਪੁਲਿਸ ਨੇ ਬਰਾਮਦ ਕੀਤੀ ਬਾਈਕ
ਸੂਤਰਾਂ ਦਾ ਕਹਿਣਾ ਹੈ ਕਿ ਸ਼ਾਹਕੋਟ ਵਿੱਚ ਨੰਬਰ ਪਲੇਟ ਦੀ ਦੁਕਾਨ ਚਲਾਉਣ ਵਾਲੇ ਗੌਰਵ ਅਤੇ ਸੁਖਦੀਪ ਸਿੰਘ ਨੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਨਜ਼ਦੀਕੀ ਦੋਸਤਾਂ ਨੂੰ ਦੋ ਮੋਟਰਸਾਈਕਲਾਂ ਦਿੱਤੀਆਂ ਸਨ, ਜਿਨ੍ਹਾਂ ਦੀ ਵਰਤੋਂ ਇਨ੍ਹਾਂ ਵਿਅਕਤੀਆਂ ਨੇ ਫਰਾਰ ਹੋਣ ਲਈ ਕੀਤੀ ਸੀ। ਜਲੰਧਰ ਨੇੜੇ 45 ਕਿਲੋਮੀਟਰ ਦੂਰ ਦਾਰਾਪੁਰ ਤੋਂ ਅੰਮ੍ਰਿਤਪਾਲ ਪਲੈਟੀਨਾ ਬਾਈਕ ਤੇ ਸਵਾਰ ਹੋ ਕੇ ਫਰਾਰ ਹੋਇਆ ਸੀ। ਪੁਲਿਸ ਨੇ ਹੁਣ ਇਹ ਬਾਈਕ ਬਰਾਮਦ ਕਰ ਲਈ ਹੈ। ਬ੍ਰੇਜਾ ਕਾਰ ਤੋਂ ਬਾਅਦ ਰੂਪ ਬਦਲ ਕੇ ਉਹ ਇਸੇ ਬਾਈਕ ‘ਤੇ ਆਪਣੇ ਸਾਥੀਆਂ ਨਾਲ ਫਰਾਰ ਹੋਇਆ ਸੀ।ਪੁਲਿਸ ਨੇ ਤਿੰਨਾਂ ਭਗੌੜਿਆਂ ਦੀ ਕੀਤੀ ਪਛਾਣ
ਅੰਮ੍ਰਿਤਪਾਲ ਸਿੰਘ ਨਾਲ ਭੱਜਣ ਵਾਲਿਆਂ ਵਿੱਚ ਉਸ ਦੇ 3 ਸਾਥੀ ਵੀ ਸ਼ਾਮਲ ਹਨ। ਪੁਲਿਸ ਨੇ ਤਿੰਨਾਂ ਭਗੌੜਿਆਂ ਦੀ ਪਛਾਣ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸੂਤਰ ਦੱਸਦੇ ਹਨ ਕਿ ਫੜੇ ਜਾਣ ਤੋਂ ਬਚਣ ਲਈ ਇਹ ਤਿੰਨੇ ਵਿਅਕਤੀ ਲਗਾਤਾਰ ਮੋਬਾਈਲ ਫੋਨ ਅਤੇ ਸਿਮ ਬਦਲ ਰਹੇ ਹਨ। ਪੰਜਾਬ ਪੁਲਿਸ ਨਾਲ ਜੁੜੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਆਪਣੇ ਤਿੰਨ ਖਾਸ ਸਾਥੀਆਂ ਸਮੇਤ ਪੰਜਾਬ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ।#WATCH | ‘Waris Punjab De’ chief Amritpal Singh was seen escaping in an SUV in Jalandhar on March 18. He is still on the run.
(CCTV visuals) pic.twitter.com/QNHty6PgJP — ANI (@ANI) March 21, 2023ਇਹ ਵੀ ਪੜ੍ਹੋ
ਕਾਰ ਦੇ ਮਾਲਕ ਦੀ ਵੀ ਪਛਾਣ
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਅਤੇ ਵੀਡੀਓ ‘ਚ ਬ੍ਰੇਜਾ ਕਾਰ ਜਿਸ ‘ਚ ਅੰਮ੍ਰਿਤਪਾਲ ਸਿੰਘ ਭੱਜਦਾ ਨਜ਼ਰ ਆ ਰਿਹਾ ਹੈ, ਦੇ ਮਾਲਕ ਦੀ ਵੀ ਪਛਾਣ ਹੋ ਗਈ ਹੈ। ਭੱਜਣ ਲਈ ਵਰਤੀ ਗਈ ਬ੍ਰੇਜਾ ਕਾਰ ਦਾ ਮਾਲਕ ਪਾਲਮ ਸਿੰਘ ਨਾਂ ਦਾ ਵਿਅਕਤੀ ਹੈ। ਅੰਮ੍ਰਿਤਪਾਲ ਸਿੰਘ ਦੇ ਨਾਲ ਪਾਲਮ ਸਿੰਘ ਵੀ ਫਰਾਰ ਹੋ ਗਿਆ ਹੈ।ਹੁਸ਼ਿਆਰਪੁਰ ਤੋਂ 2 ਸਾਥੀ ਗ੍ਰਿਫਤਾਰ
ਇੰਨਾ ਹੀ ਨਹੀਂ ਅੰਮ੍ਰਿਤਪਾਲ ਸਿੰਘ ਨੇ ਇਨ੍ਹਾਂ ਦੋ ਵਿਅਕਤੀਆਂ ਗੌਰਵ ਅਤੇ ਸੁਖਦੀਪ ਸਿੰਘ ਨੂੰ ਇੱਕ ਬੈਗ ਦਿੱਤਾ ਜਿਸ ਵਿੱਚ ਉਨ੍ਹਾਂ ਦੇ ਕੱਪੜੇ ਰੱਖੇ ਹੋਏ ਸਨ। ਜਾਂਚ ਤੋਂ ਬਾਅਦ ਪੰਜਾਬ ਪੁਲਿਸ ਨੇ ਇਹ ਬੈਗ ਜ਼ਬਤ ਕਰ ਲਿਆ ਹੈ। ਫਿਲਹਾਲ ਪੁਲਿਸ ਨੇ ਗੌਰਵ ਅਤੇ ਸੁਖਦੀਪ ਨੂੰ ਬਾਈਕ ਦੇਣ ਦੇ ਦੋਸ਼ ‘ਚ ਹਿਰਾਸਤ ‘ਚ ਲੈ ਲਿਆ ਹੈ।