ਜਲੰਧਰ: ਫਰੈਂਡਜ਼ ਕਲੋਨੀ ਦੇ ਇੱਕ ਘਰ ‘ਚ NIA ਦੀ ਛਾਪੇਮਾਰੀ, ਸਵੇਰ ਤੋਂ ਹੀ ਟੀਮ ਕਰ ਰਹੀ ਜਾਂਚ
NIA ਨੇ ਪੰਜਾਬ ਦੇ ਜਲੰਧਰ ਵਿੱਚ ਸਵੇਰੇ-ਸਵੇਰੇ ਇੱਕ ਘਰ ਵਿੱਚ ਛਾਪਾ ਮਾਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, NIA ਦੀ ਟੀਮ ਨੇ ਸਵੇਰੇ 6 ਵਜੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ NIA ਦੀ ਟੀਮ ਨੇ ਇਹ ਕਾਰਵਾਈ ਫਰੈਂਡਜ਼ ਕਲੋਨੀ ਵਿੱਚ ਕੀਤੀ ਹੈ। ਇਸ ਦੌਰਾਨ NIA ਦੀ ਟੀਮ ਦੇ ਨਾਲ ਪੰਜਾਬ ਪੁਲਿਸ ਵੀ ਮੌਜੂਦ ਹੈ। ਇਸ ਮਾਮਲੇ ਵਿੱਚ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।

ਐਨਆਈਏ ਨੇ ਪੰਜਾਬ ਦੇ ਜਲੰਧਰ ‘ਚ ਸਵੇਰੇ-ਸਵੇਰੇ ਇੱਕ ਘਰ ‘ਚ ਛਾਪਾ ਮਾਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, NIA ਦੀ ਟੀਮ ਨੇ ਸਵੇਰੇ 6 ਵਜੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੀ ਟੀਮ ਨੇ ਇਹ ਕਾਰਵਾਈ ਫਰੈਂਡਜ਼ ਕਲੋਨੀ ‘ਚ ਕੀਤੀ ਹੈ, ਜਿੱਥੇ ਇੱਕ ਵਿਅਕਤੀ ਕਿਰਾਏ ‘ਤੇ ਰਹਿ ਰਿਹਾ ਹੈ। ਇਸ ਦੌਰਾਨ NIA ਦੀ ਟੀਮ ਦੇ ਨਾਲ ਪੰਜਾਬ ਪੁਲਿਸ ਵੀ ਮੌਜੂਦ ਹੈ। ਇਸ ਮਾਮਲੇ ਵਿੱਚ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।
ਹਾਲਾਂਕਿ, ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਐਨਆਈਏ ਨੇ ਇਹ ਰੇਡ ਕਿਸ ਮਾਮਲੇ ‘ਚ ਕੀਤੀ ਹੈ ਤੇ ਇਸ ਘਰ ਦਾ ਮਾਲਕ ਕੌਣ ਹੈ। ਐਨਆਈਏ ਦੀ ਟੀਮ ਪੁੱਛ-ਗਿੱਛ ਕਰ ਰਹੀ ਹੈ।ਜਿਸ ਘਰ ‘ਚ ਰੇਡ ਹੋਈ ਹੈ, ਉੱਥੇ ਕਿਸੇ ਨੂੰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਪੁਲਿਸ ਕਿਰਾਏ ਦੇ ਮਕਾਣ ‘ਚ ਰਹਿਣ ਵਾਲੇ ਇੱਕ ਵਿਅਕਤੀ ਤੋਂ ਪੁੱਛ-ਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਲੰਬੇ ਸਮੇਂ ਤੋਂ ਕਿਰਾਏ ‘ਤੇ ਰਹਿ ਰਿਹਾ ਹੈ।
ਫਰੈਂਡਜ਼ ਕਲੋਨੀ ‘ਚ ਇਸ ਵਿਅਕਤੀ ਨੂੰ ਜਾਣਨ ਵਾਲੇ ਲੋਕਾਂ ਤੋਂ ਵੀ ਪੁੱਛ-ਗਿੱਛ ਕੀਤਾ ਜਾ ਰਹੀ ਹੈ। ਪੁਲਿਸ ਉਨ੍ਹਾਂ ਤੋਂ ਵੀ ਜਾਂਚ ਕਰ ਰਹੀ ਹੈ। ਘਰ ਦੇ ਬਾਹਰ ਪੁਲਿਸ ਫੋਰਸ ਵੀ ਤੈਨਾਤ ਹੈ। ਇਸ ਮਾਮਲੇ ‘ਚ ਐਨਆਈਏ ਜਲਦੀ ਹੀ ਕੋਈ ਖੁਲਾਸਾ ਕਰ ਸਕਦੀ ਹੈ।
.