AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

“ਤੁਹਾਡੀ ਕਹਿਣੀ ਤੇ ਕਰਨੀ ‘ਚ ਫ਼ਰਕ, ਤੁਸੀਂ ਅਹੁਦੇ ਯੋਗ ਨਹੀਂ,” ਨਵਜੋਤ ਕੌਰ ਨੇ ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾ

ਨਵਜੋਤ ਕੌਰ ਨੇ ਰਾਹੁਲ ਗਾਂਧੀ ਬਾਰੇ ਕਿਹਾ, "ਜੇ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਥੱਲੇ ਕੀ ਹੋ ਰਿਹਾ ਹੈ, ਤਾਂ ਮੈਨੂੰ ਇਸ ਦਾ ਖੇਦ ਹੈ। ਉਸ ਸਥਿਤੀ 'ਚ, ਤੁਸੀਂ ਉਸ ਅਹੁਦੇ ਲਈ ਢੁਕਵੇਂ ਨਹੀਂ ਹੋ। ਤੁਸੀਂ ਜੋ ਕਰ ਰਹੇ ਹੋ ਉਸ ਲਈ ਤੁਸੀਂ ਜ਼ਿੰਮੇਵਾਰ ਹੋ। ਅਸੀਂ ਪੰਜਾਬ ਦੇ ਲਈ ਸਭ ਕੁੱਝ ਛੱਡ ਦਿੱਤਾ।"

ਤੁਹਾਡੀ ਕਹਿਣੀ ਤੇ ਕਰਨੀ 'ਚ ਫ਼ਰਕ, ਤੁਸੀਂ ਅਹੁਦੇ ਯੋਗ ਨਹੀਂ, ਨਵਜੋਤ ਕੌਰ ਨੇ ਰਾਹੁਲ ਗਾਂਧੀ 'ਤੇ ਸਾਧਿਆ ਨਿਸ਼ਾਨਾ
ਨਵਜੋਤ ਕੌਰ ਨੇ ਰਾਹੁਲ ਗਾਂਧੀ ‘ਤੇ ਸਾਧਿਆ ਨਿਸ਼ਾਨਾ
tv9-punjabi
| Updated On: 17 Feb 2026 14:06 PM IST
Share

ਪੰਜਾਬ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪਰ ਸੂਬੇ ‘ਚ ਇਸ ਤੋਂ ਪਹਿਲਾਂ ਹੀ ਰਾਜਨੀਤਿਕ ਗਤੀਵਿਧੀਆਂ ਪਹਿਲਾਂ ਹੀ ਤੇਜ਼ ਹੋ ਰਹੀਆਂ ਹਨ। ਮੁੱਖ ਵਿਰੋਧੀ ਪਾਰਟੀ, ਕਾਂਗਰਸ ਲਈ ਸਥਿਤੀ ਵਿਗੜਦੀ ਜਾ ਰਹੀ ਹੈ। ਕੁੱਝ ਦਿਨ ਪਹਿਲਾਂ ਪਾਰਟੀ ਛੱਡਣ ਵਾਲੀ ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਬੋਲਿਆ ਹੈ। ਆਪਣੇ ਹਮਲੇ ‘ਚ ਨਵਜੋਤ ਕੌਰ ਨੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ‘ਤੇ “ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਵੱਖ” ਹੋਣ ਤੇ ਪੰਜਾਬ ਇਕਾਈ ‘ਚ ਅੰਦਰੂਨੀ ਭ੍ਰਿਸ਼ਟਾਚਾਰ ਨੂੰ ਹੱਲ ਕਰਨ ‘ਚ ਅਸਫਲ ਰਹਿਣ ਦਾ ਦੋਸ਼ ਲਗਾਇਆ।

ਕੋਇੰਬਟੂਰ ‘ਚ ਬੋਲਦਿਆਂ, ਨਵਜੋਤ ਕੌਰ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦੀ ਨਾਕਾਮੀ ਕਾਰਨ, “ਪੰਜਾਬ ‘ਚ ਕਾਂਗਰਸ ਮਰ ਰਹੀ ਹੈ।” ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਕਰੀਬੀ ਚੋਣ ਟਿਕਟਾਂ ਵੇਚਣ’ਚ ਰੁੱਝੇ ਹੋਏ ਹਨ, ਜਦੋਂ ਕਿ ਉਹ ਉੱਥੋਂ ਦੀ ਸਥਿਤੀ ਤੋਂ ਅਣਜਾਣ ਹਨ।

‘ਤੁਹਾਡਾ ਬੰਦਾ ਪੰਜਾਬ ਨਾਲ ਇਨਸਾਫ਼ ਨਹੀਂ ਕਰ ਰਿਹਾ’

ਨਵਜੋਤ ਕੌਰ ਨੇ ਕਿਹਾ, “ਰਾਹੁਲ ਗਾਂਧੀ ਚੰਗੀਆਂ ਗੱਲਾਂ ਕਹਿੰਦੇ ਹਨ। ਉਹ ਸਿਆਣਪ ਦੀ ਗੱਲ ਕਰਦੇ ਹਨ। ਪਰ ਉਹ ਜੋ ਕਰਦੇ ਹਨ ਤੇ ਜੋ ਕਹਿੰਦਾ ਹਨ ਉਸ ‘ਚ ਬਹੁਤ ਫ਼ਰਕ ਹੈ। ਪਿਛਲੇ ਅੱਠ ਮਹੀਨਿਆਂ ਤੋਂ, ਮੈਂ ਉਨ੍ਹਾਂ ਨੂੰ ਇਹ ਦੱਸਣ ਲਈ ਸਮਾਂ ਮੰਗ ਰਹੀ ਹਾਂ ਕਿ ਤੁਹਾਡੇ ਲੋਕ, ਤੁਹਾਡਾ ਪ੍ਰਧਾਨ, ਜਾਂ ਪੰਜਾਬ ‘ਚ ਨਿਯੁਕਤ ਤੁਹਾਡਾ ਬੰਦਾਬ, ਪੰਜਾਬ ਨਾਲ ਇਨਸਾਫ਼ ਨਹੀਂ ਕਰ ਰਿਹਾ ਹੈ। ਉਹ ਪੰਜਾਬ ‘ਚ ਕਾਂਗਰਸ ਨੂੰ ਤਬਾਹ ਕਰ ਰਹੇ ਹਨ। ਮੈਂ ਤੁਹਾਨੂੰ ਮਿਲਣ ਲਈ ਸਮਾਂ ਮੰਗ ਰਹੀ ਹਾਂ ਤਾਂ ਜੋ ਤੁਹਾਨੂੰ ਦੱਸ ਸਕਾਂ ਕਿ ਤੁਹਾਡੀ ਪਾਰਟੀ ਪੰਜਾਬ ‘ਚ ਮਰ ਰਹੀ ਹੈ। ਉਹ ਪਹਿਲਾਂ ਹੀ ਟਿਕਟਾਂ ਵੇਚ ਚੁੱਕੇ ਹਨ।”

ਨਵਜੋਤ ਕੌਰ ਨੇ ਅੱਗੇ ਕਿਹਾ, “ਜੇਕਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਅਧੀਨ ਕੀ ਹੋ ਰਿਹਾ ਹੈ, ਤਾਂ ਮੈਨੂੰ ਮਾਫ਼ ਕਰਨਾ। ਉਸ ਸਥਿਤੀ ‘ਚ, ਤੁਸੀਂ ਉਸ ਅਹੁਦੇ ਦੇ ਲਾਇਕ ਨਹੀਂ ਹੋ। ਤੁਸੀਂ ਜੋ ਕਰਦੇ ਹੋ ਉਸ ਲਈ ਤੁਸੀਂ ਜ਼ਿੰਮੇਵਾਰ ਹੋ। ਅਸੀਂ ਪੰਜਾਬ ਲਈ ਸਭ ਕੁੱਝ ਛੱਡ ਦਿੱਤਾ। ਤੁਸੀਂ ਸਾਨੂੰ ਸੱਤ ਵਿਭਾਗਾਂ ਤੇ ਉਪ ਮੁੱਖ ਮੰਤਰੀ ਦੇ ਅਹੁਦੇ ਦਾ ਵਾਅਦਾ ਕੀਤਾ ਸੀ, ਨਾਲ ਹੀ ਮੈਨੂੰ ਸੰਸਦ ਮੈਂਬਰ ਬਣਾਉਣ ਦਾ ਵਾਅਦਾ ਕੀਤਾ ਸੀ। ਪਰ ਤੁਸੀਂ ਸਾਨੂੰ ਕੁੱਝ ਨਹੀਂ ਦਿੱਤਾ।”

“ਤੁਸੀਂ ਪੰਜਾਬ ਜਿੱਤਣ ਵਾਲੇ ਨਹੀਂ ਹੋ”

ਉਨ੍ਹਾਂ ਨੇ ਅੱਗੇ ਕਿਹਾ, “ਤੁਸੀਂ ਸਾਨੂੰ ਸਥਾਨਕ ਸੰਸਥਾਵਾਂ ਤੇ ਸੈਰ-ਸਪਾਟਾ ਵਿਭਾਗ ਦਿੱਤੇ ਤੇ ਤੁਸੀਂ ਚਾਹੁੰਦੇ ਸੀ ਕਿ ਉਹ ਮੁੱਖ ਮੰਤਰੀ ਦੇ ਅਨੁਸਾਰ ਚੱਲਣ। ਜਦੋਂ ਤੁਹਾਡੇ ਆਪਣੇ ਲੋਕ ਭ੍ਰਿਸ਼ਟ ਹਨ ਤਾਂ ਤੁਸੀਂ ਭ੍ਰਿਸ਼ਟਾਚਾਰ ਵਿਰੁੱਧ ਕਿਉਂ ਗੱਲ ਕਰ ਰਹੇ ਹੋ? ਤੇ ਤੁਸੀਂ ਸਿਰਫ਼ ਆਪਣੇ ਆਲੇ ਦੁਆਲੇ ਦੇ ਭ੍ਰਿਸ਼ਟ ਲੋਕਾਂ ਨੂੰ ਹੀ ਪਸੰਦ ਕਰ ਰਹੇ ਹੋ, ਜਦੋਂ ਕਿ ਤੁਹਾਡੇ ਆਲੇ ਦੁਆਲੇ ਦੇ ਲੋਕ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਹਨ।”

ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ, ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਕਿਹਾ, “ਤੁਹਾਡੇ ਕੋਲ ਇਮਾਨਦਾਰ ਲੋਕਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ ਜੋ ਆ ਕੇ ਤੁਹਾਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਸਭ ਗਲਤ ਹੈ, ਤੁਸੀਂ ਪੰਜਾਬ ਨਹੀਂ ਜਿੱਤ ਸਕੋਗੇ।” ਉਨ੍ਹਾਂ ਅੱਗੇ ਕਿਹਾ, “ਸ਼ਾਇਦ ਤੁਸੀਂ ਉਨ੍ਹਾਂ ਨੂੰ ਇਹ ਤੋਹਫ਼ੇ ‘ਚ ਦਿੱਤਾ ਹੈ। ਉਹ ਅਸਲ ‘ਚ ਜ਼ਮੀਨ ‘ਤੇ ਕੰਮ ਨਹੀਂ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਜ਼ਮੀਨ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਕਿਸੇ ਲਈ ਵੀ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜ਼ਮੀਨੀ ਪੱਧਰ ‘ਤੇ ਕੀ ਹੋ ਰਿਹਾ ਹੈ।”

ਕਾਂਗਰਸ ਨੇਤਾ ਨੂੰ ਸਲਾਹ ਦਿੰਦੇ ਹੋਏ, ਨਵਜੋਤ ਕੌਰ ਨੇ ਕਿਹਾ, “ਤੁਹਾਨੂੰ ਅਸਲੀਅਤ ਨੂੰ ਸਮਝਣ ਲਈ ਜ਼ਮੀਨੀ ਹਕੀਕਤ ਨਾਲ ਜੁੜੇ ਰਹਿਣਾ ਪਵੇਗਾ। ਤੁਸੀਂ ਸੁਪਨਿਆਂ ਦੀ ਦੁਨੀਆਂ ‘ਚ ਨਹੀਂ ਰਹਿ ਸਕਦੇ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਠੀਕ ਪਹਿਲਾਂ, ਨਵਜੋਤ ਕੌਰ ਨੇ 30 ਜਨਵਰੀ ਨੂੰ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ, ਪਾਰਟੀ ਵਿਰੁੱਧ ਉਨ੍ਹਾਂ ਦੇ ਬਾਗ਼ੀ ਰੁਖ਼ ਕਾਰਨ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।

Follow Us
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...
Punjab MC Election: ਵੋਟਰਾਂ 'ਚ ਦਿਖ ਰਿਹਾ ਭਾਰੀ ਉਤਸ਼ਾਹ, ਲਗਾਤਾਰ ਜਾਰੀ ਹੈ ਵੋਟਿੰਗ
Punjab MC Election: ਵੋਟਰਾਂ 'ਚ ਦਿਖ ਰਿਹਾ ਭਾਰੀ ਉਤਸ਼ਾਹ, ਲਗਾਤਾਰ ਜਾਰੀ ਹੈ ਵੋਟਿੰਗ...
ਗੱਡੇ 'ਤੇ ਵੋਟ ਪਾਉਣ ਪਹੁੰਚੇ ਰਾਜਾ ਵੜਿੰਗ, ਪੈਟਰੋਲ-ਡੀਜਲ ਦੇ ਵਧੇ ਰੇਟਾਂ ਖਿਲਾਫ਼ ਪ੍ਰਦਰਸ਼ਨ
ਗੱਡੇ 'ਤੇ ਵੋਟ ਪਾਉਣ ਪਹੁੰਚੇ ਰਾਜਾ ਵੜਿੰਗ, ਪੈਟਰੋਲ-ਡੀਜਲ ਦੇ ਵਧੇ ਰੇਟਾਂ ਖਿਲਾਫ਼ ਪ੍ਰਦਰਸ਼ਨ...
ਚੰਡੀਗੜ੍ਹ ਵਿੱਚ ਖੌਫਨਾਕ ਨਜਾਰਾ, ਗੈਸ ਸਿਲੰਡਰ ਫਟਣ ਨਾਲ ਕਈ ਲੋਕ ਝੁਲਸੇ
ਚੰਡੀਗੜ੍ਹ ਵਿੱਚ ਖੌਫਨਾਕ ਨਜਾਰਾ, ਗੈਸ ਸਿਲੰਡਰ ਫਟਣ ਨਾਲ ਕਈ ਲੋਕ ਝੁਲਸੇ...
ਦਿੱਲੀ ਟ੍ਰੈਫਿਕ ਪੁਲਿਸ ਨੂੰ ਭਿਆਨਕ ਗਰਮੀ ਤੋਂ ਰਾਹਤ ਦਿਆਉਣ ਲਈ ਮਿਲੇ ਏਸੀ ਹੈਲਮੇਟ
ਦਿੱਲੀ ਟ੍ਰੈਫਿਕ ਪੁਲਿਸ ਨੂੰ ਭਿਆਨਕ ਗਰਮੀ ਤੋਂ ਰਾਹਤ ਦਿਆਉਣ ਲਈ ਮਿਲੇ ਏਸੀ ਹੈਲਮੇਟ...
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ...
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ...
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ...