ਰੰਧਾਵਾ ਦੇ ਗੈਂਗਸਟਰ ਨਾਲ ਲਿੰਕ, ਬਾਜਵਾ ਤੇ ਵੜਿੰਗ ਨੇ ਲਏ 5-5 ਕਰੋੜ… ਨਵਜੋਤ ਕੌਰ ਦੇ ਗੰਭੀਰ ਇਲਜ਼ਾਮ
ਨਵਜੋਤ ਕੌਰ ਸਿੱਧੂ ਨੇ ਇੱਕ ਮੀਡੀਆ ਅਧਾਰੇ ਨਾਲ ਗੱਲ ਕਰਦੇ ਹੋਏ ਆਪਣੀ ਹੀ ਪਾਰਟੀ ਦੇ ਗੁਰਦਾਸਪੁਰ ਤੋਂ ਸਾਂਸਦ ਸੁਖਜਿੰਦਰ ਰੰਧਾਵਾ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਗੈਂਗਸਟਰਾਂ ਨਾਲ ਲਿੰਕ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕਾਂਗਰਸ ਨੂੰ ਬਰਬਾਦ ਕਰਨ ਵਾਲੇ ਲੋਕ ਹਨ। ਇਹ ਪੈਸੇ ਲੈ-ਲੈ ਕੇ ਸੀਟਾਂ ਵੇਚਦੇ ਹਨ।
ਪੰਜਾਬ ‘ਚ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਵਾਲੇ ਬਿਆਨ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਹੁਣ ਹੋਰ ਵੀ ਵੱਡੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਕਈ ਵੱਡੇ ਆਗੂਆਂ ਨੂੰ ਘੇਰਿਆ ਹੈ। ਉਨ੍ਹਾਂ ਨੇ ਇਲਜ਼ਾਮ ਲਗਾਏ ਹਨ ਕਿ ਕਈ ਵੱਡੇ ਆਗੂ ਭਾਜਪਾ ਨਾਲ ਮਿਲੇ ਹੋਏ ਹਨ। ਉਨ੍ਹਾਂ ਨੇ ਆਪਣੇ ਹੀ ਪਾਰਟੀ ਦੇ ਆਗੂਆਂ ਨੂੰ ਸਿਰੇ ਦਾ ਚੋਰ ਤੇ ਨਿਕੰਮੇ ਕਿਹਾ। ਉਨ੍ਹਾਂ ਨੇ ਕਿਹਾ ਪਹਿਲਾਂ ਇਨ੍ਹਾਂ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਦੀ ਵਾਹ-ਵਾਹੀ ਕੀਤੀ ਤੇ ਬਾਅਦ ‘ਚ ਉਨ੍ਹਾਂ ਦੇ ਪਿੱਠ ‘ਤੇ ਛੁਰਾ ਘੁੱਪ ਦਿੱਤਾ।
ਸੁਖਜਿੰਦਰ ਕੌਰ ਦੇ ਗੈਂਗਸਟਰਾਂ ਨਾਲ ਲਿੰਕ: ਸਿੱਧੂ
ਨਵਜੋਤ ਕੌਰ ਸਿੱਧੂ ਨੇ ਇੱਕ ਮੀਡੀਆ ਅਧਾਰੇ ਨਾਲ ਗੱਲ ਕਰਦੇ ਹੋਏ ਆਪਣੀ ਹੀ ਪਾਰਟੀ ਦੇ ਗੁਰਦਾਸਪੁਰ ਤੋਂ ਸਾਂਸਦ ਸੁਖਜਿੰਦਰ ਰੰਧਾਵਾ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਗੈਂਗਸਟਰਾਂ ਨਾਲ ਲਿੰਕ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕਾਂਗਰਸ ਨੂੰ ਬਰਬਾਦ ਕਰਨ ਵਾਲੇ ਲੋਕ ਹਨ। ਇਹ ਪੈਸੇ ਲੈ-ਲੈ ਕੇ ਸੀਟਾਂ ਵੇਚਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕਾਂ ਨਾਲ ਸਿੱਧੂ ਪਰਿਵਾਰ ਗੱਲ ਕਰਨਾ ਪਸੰਦ ਨਹੀਂ ਕਰਦਾ, ਜੋ ਕਾਂਗਰਸ ਦੇ ਦੁਸ਼ਮਣ ਹਨ। ਉਨ੍ਹਾਂ ਨੇ ਕਿਹਾ ਸਿੱਧੂ ਪਰਿਵਾਰ ਕਾਂਗਰਸ ਦਾ ਸਿਪਾਹੀ ਹੈ ਤੇ ਸਿਪਾਹੀ ਬਣ ਕੇ ਰਹੇਗਾ।
‘ਕਾਂਗਰਸ ਦੇ 4 ਵੱਡੇ ਆਗੂ ਬਣਨਾ ਚਾਹੁੰਦੇ ਸੀਐਮ‘
ਨਵਜੋਤ ਕੌਰ ਸਿੱਧੂ ਨੇ ਇਲਜ਼ਾਮ ਨੇ ਲਗਾਏ ਪੰਜਾਬ ਕਾਂਗਰਸ ਦੇ 4 ਵੱਡੇ ਆਗੂ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਪੰਜਾਬ ਦਾ ਸੀਐਮ ਬਣਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਲਿਆ, ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਬਾਜਵਾ ਭਾਜਪਾ ਨਾਲ ਮੀਟਿੰਗ ਕਰ ਆਏ ਹਨ। ਉਨ੍ਹਾਂ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪੰਜਾਬ ਦਾ ਸੀਐਮ ਬਣਨਾ ਚਾਹੁੰਦੇ ਹਨ ਤੇ ਉਹ ਲੁੱਕ-ਲੁੱਕ ਕੇ ਵਿਰੋਧੀ ਪਾਰਟੀਆਂ ਨਾਲ ਮਿਲਦੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਭ ਨੇ ਕਾਂਗਰਸ ਨੂੰ ਬਰਬਾਦ ਕਰ ਦਿੱਤਾ। ਇਹ ਵੀ ਪੜ੍ਹੋ: CM ਉਹੀ ਬਣਦਾ ਹੈ ਜੋ 500 ਕਰੋੜ ਦੀ ਅਟੈਚੀ ਦਿੰਦਾ ਹੈ ਨਵਜੋਤ ਕੌਰ ਸਿੱਧੂ ਨੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਇਹ ਕਿਉਂ ਕਿਹਾ?
‘ਬੁਰਜ ਤੋਂ ਲਏ 5 ਕਰੋੜ’
ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਬੁਰਜ ਨੇ ਟਿਕਟ ਲੈਣ ਲਈ ਪੰਜ ਕਰੋੜ ਰੁਪਏ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੇ ਤੇ ਪੰਜ ਕਰੋੜ ਰੁਪਏ ਰਾਜਾ ਵੜਿੰਗ ਨੂੰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹੁਣ ਵੀ ਇਕੱਠੀ ਹੋ ਜਾਵੇ ਤਾਂ ਪੰਜਾਬ ‘ਚ ਸਰਕਾਰ ਬਣਾ ਸਕਦੇ ਹਨ। ਹਾਲਾਂਕਿ, ਨਵਜੋਤ ਕੌਰ ਸਿੱਧੂ ਨੇ ਇਹ ਵੀ ਕਿਹਾ ਕਿ ਕੋਈ ਵੀ ਸੀਐਮ ਚੇਹਰਾ ਐਲਾਨ ਦਿੱਤਾ ਜਾਵੇ, ਪਰ ਸਭ ਦੀ ਸਹਿਮਤੀ ਹੋਣ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇਕਜੁੱਟ ਹੋਵੇ, ਸਾਰਿਆਂ ਨੂੰ ਜਿਹੜਾ ਸੀਐਮ ਚਿਹਰਾ ਮਨਜ਼ੂਰ ਹੈ, ਉਸ ਨੂੰ ਸੀਐਮ ਉਮੀਦਵਾਰ ਐਲਾਨ ਦੇਵੋ। ਉਨ੍ਹਾਂ ਨੇ ਕਿਹਾ ਕਿ ਸਿੱਧੂ ਪਰਿਵਾਰ ਨੂੰ ਕਿਸੇ ਤੋਂ ਇਤਰਾਜ਼ ਨਹੀਂ ਹੈ, ਜੇਕਰ ਸਭ ਦੀ ਸਹਿਮਤੀ ਨਾਲ ਫੈਸਲੇ ਲਏ ਜਾਣ।