ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸਿਹਤ ਬੀਮਾ ਯੋਜਨਾ: ਮੁੱਖ ਮੰਤਰੀ ਮਾਨ ਨੇ ਅੱਜ ਦੇ ਦਿਨ ਨੂੰ ਦੱਸਿਆ ਇਤਿਹਾਸਕ, ਕੇਜਰੀਵਾਲ ਬੋਲੇ- 4 ਸਾਲਾਂ ਦਾ ਇਹ ਦੌਰ ਸ਼ਾਨਦਾਰ

ਮੁੱਖ ਮੰਤਰੀ ਨੇ ਕਿਹਾ ਇਸ 'ਚ ਲਗਭਗ ਸਾਰੀਆਂ ਹੀ ਬਿਮਾਰੀਆਂ ਦਾ ਇਲਾਜ਼ ਕੀਤਾ ਜਾਵੇਗਾ। ਚਾਹੇ ਕਿਡਨੀ ਹੋਵੇ, ਦਿਲ ਦਾ ਇਲਾਜ਼ ਹੋਵੇ, ਡਾਇਲਸਿਸ ਹੋਵੇ, ਹੱਡੀਆਂ ਦਾ ਇਲਾਜ਼, ਜੱਚਾ-ਬੱਚਾ ਹਰ ਤਰੀਕੇ ਦਾ ਇਲਾਜ਼ ਹੋਵੇਗਾ। ਇਹ ਕੋਈ ਰਾਜਨੀਤਿਕ ਅਨਾਊਂਸਮੈਂਟ ਨਹੀਂ ਹੈ। ਹਰ ਕੋਈ ਇਸ ਤਹਿਤ ਇਲਾਜ਼ ਕਰਵਾ ਸਕਦਾ ਹੈ, ਸਿਰਫ਼ ਤੁਸੀਂ ਰਜਿਸਟ੍ਰੇਸ਼ਨ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ 'ਚ ਸਰਕਾਰੀ ਮੁਲਾਜ਼ਮ, ਪੈਨਸ਼ਨਰ ਯਾਨੀ ਕਿ ਹਰ ਕੋਈ ਸ਼ਾਮਲ ਹੋਵੇਗਾ।

ਸਿਹਤ ਬੀਮਾ ਯੋਜਨਾ: ਮੁੱਖ ਮੰਤਰੀ ਮਾਨ ਨੇ ਅੱਜ ਦੇ ਦਿਨ ਨੂੰ ਦੱਸਿਆ ਇਤਿਹਾਸਕ, ਕੇਜਰੀਵਾਲ ਬੋਲੇ- 4 ਸਾਲਾਂ ਦਾ ਇਹ ਦੌਰ ਸ਼ਾਨਦਾਰ
ਸਿਹਤ ਬੀਮਾ ਯੋਜਨਾ: ਮੁੱਖ ਮੰਤਰੀ ਮਾਨ ਨੇ ਅੱਜ ਦੇ ਦਿਨ ਨੂੰ ਦੱਸਿਆ ਇਤਿਹਾਸਕ, ਕੇਜਰੀਵਾਲ ਬੋਲੇ- 4 ਸਾਲਾਂ ਦਾ ਇਹ ਦੌਰ ਸ਼ਾਨਦਾਰ
Follow Us
tv9-punjabi
| Updated On: 22 Jan 2026 14:49 PM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਲੋਕਾਂ ਦਾ ਪਿਆਰ ਹੈ ਜੋ ਸਾਨੂੰ ਅੱਕਣ ਤੇ ਥੱਕਣ ਨਹੀਂ ਦਿੰਦਾ ਤੇ ਜੋ ਸਾਨੂੰ ਕੰਮ ਕਰਨ ਤੋਂ ਰੁਕਣ ਨਹੀਂ ਦਿੰਦਾ। ਉਨ੍ਹਾਂ ਨੇ ਕਿਹਾ ਕਿ ਅੱਜ ਦਿਨ ਬਹੁਤ ਇਤਿਹਾਸਕ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਕੋਈ ਹਰਾ, ਨੀਲਾ ਜਾਂ ਪੀਲਾ ਕਾਰਡ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਸ਼ਰਤ ਨਹੀਂ ਰੱਖੀ ਗਈ ਹੈ। ਹਰ ਪੰਜਾਬ ਵਾਸੀ ਇਸ ਯੋਜਨਾ ਦਾ ਲਾਭ ਲੈ ਸਕੇਗਾ। ਹਾਲਾਂਕਿ, ਉਨ੍ਹਾਂ ਨੇ ਕਿਹਾ ਮੈਂ ਚਾਹੁੰਦਾ ਹਾਂ ਕਿ ਸਾਡੇ ਸਾਰੇ ਪੰਜਾਬ ਵਾਸੀ ਤੰਦਰੁਸਤ ਰਹਿਣ, ਪਰ ਜੇਕਰ ਕੋਈ ਵੀ ਮੁਸੀਬਤ ਆਉਂਦੀ ਹੈ ਤਾਂ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ ਕਿ ਸਾਡੇ ਨਾਲ ਕੋਈ ਖੜ੍ਹਾ ਹੈ। ਜਿਹੜਾ ਸਾਨੂੰ ਇਸ ਬਿਮਾਰੀ ‘ਚੋਂ ਕੱਢ ਲਵੇਗਾ, ਕਿ ਸਾਨੂੰ ਪੈਸੇ ਦੀ ਕੋਈ ਚਿੰਤਾ ਨਹੀਂ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਜਾਣਦਾ ਹਾਂ, ਜਿਨ੍ਹਾਂ ਦੇ ਬਜ਼ੁਰਗ ਕਦੇ ਬੀਮਾਰ ਹੋ ਜਾਂਦੇ ਸਨ ਤੇ ਕਹਿੰਦੇ ਸਨ ਕਿ ਸਾਡਾ ਇਲਾਜ਼ ਨਾ ਕਰਵਾਇਓ। ਬਜ਼ੁਰਗਾਂ ਨੂੰ ਡਰ ਹੁੰਦਾ ਸੀ ਕਿ ਜੋ ਸਾਡੀ ਮਾੜੀ-ਮੋਟੀ ਜ਼ਮੀਨ ਹੈ, ਉਹ ਇਲਾਜ਼ ਦੇ ਖਰਚੇ ‘ਚ ਵਿਕ ਜਾਵੇਗੀ। ਹੁਣ ਅਜਿਹਾ ਨਹੀਂ ਹੋਵੇਗਾ, ਉਹ ਸਮਾਂ ਹੁਣ ਗੁਜ਼ਰ ਗਿਆ ਹੈ। ਹੁਣ ਕੋਈ ਵੀ ਇਲਾਜ਼ ਲਈ ਹਸਪਤਾਲ ਆ ਜਾਵੇ, ਪੈਸੇ ਦੀ ਕੋਈ ਚਿੰਤਾ ਨਹੀਂ ਹੈ, ਸਾਰਾ ਹਿਸਾਬ-ਕਿਤਾਬ ਸਰਕਾਰ ਕਰੇਗੀ, ਬੱਸ ਤੁਸੀਂ ਇਲਾਜ਼ ਕਰਵਾਉਣਾ ਹੈ।

ਮੁੱਖ ਮੰਤਰੀ ਨੇ ਕਿਹਾ ਇਸ ‘ਚ ਲਗਭਗ ਸਾਰੀਆਂ ਹੀ ਬਿਮਾਰੀਆਂ ਦਾ ਇਲਾਜ਼ ਕੀਤਾ ਜਾਵੇਗਾ। ਚਾਹੇ ਕਿਡਨੀ ਹੋਵੇ, ਦਿਲ ਦਾ ਇਲਾਜ਼ ਹੋਵੇ, ਡਾਇਲਸਿਸ ਹੋਵੇ, ਹੱਡੀਆਂ ਦਾ ਇਲਾਜ਼, ਜੱਚਾ-ਬੱਚਾ ਹਰ ਤਰੀਕੇ ਦਾ ਇਲਾਜ਼ ਹੋਵੇਗਾ। ਇਹ ਕੋਈ ਰਾਜਨੀਤਿਕ ਅਨਾਊਂਸਮੈਂਟ ਨਹੀਂ ਹੈ। ਹਰ ਕੋਈ ਇਸ ਤਹਿਤ ਇਲਾਜ਼ ਕਰਵਾ ਸਕਦਾ ਹੈ, ਸਿਰਫ਼ ਤੁਸੀਂ ਰਜਿਸਟ੍ਰੇਸ਼ਨ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ‘ਚ ਸਰਕਾਰੀ ਮੁਲਾਜ਼ਮ, ਪੈਨਸ਼ਨਰ ਯਾਨੀ ਕਿ ਹਰ ਕੋਈ ਸ਼ਾਮਲ ਹੋਵੇਗਾ।

ਮੁੱਖ ਮੰਤਰੀ ਮਾਨ ਨੇ ਰਾਜਾ ਵੜਿੰਗ ਦੇ ’12 ਪੰਜਾ 48′ ਵਾਲੇ ਬਿਆਨ ‘ਤੇ ਵੀ ਤੰਜ ਕੱਸਿਆ। ਉਨ੍ਹਾਂ ਨੇ ਕਿਹਾ ਕਿ ਉਸ ਦੀ ਦਵਾਈ ਵੀ ਇਸ ਸਕੀਮ ‘ਚ ਹੈ। ਉਨ੍ਹਾਂ ਨੇ ਕਿਹਾ ਇਸ ‘ਚ ਮੈਂਟਲ ਹੈਲਥ ਦਾ ਇਲਾਜ਼ ਵੀ ਹੈ। ਉਨ੍ਹਾਂ ਦਾ ਕਾਰਡ ਵੀ ਅਸੀਂ ਬਣਾਵਾਂਗੇ। ਉਨ੍ਹਾਂ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਨ੍ਹਾਂ ਦੇ ਟੱਬਰਾਂ ਦੇ ਟੱਬਰਾਂ ਨੂੰ ਕਾਰਡ ਬਣਾਉਣੇ ਪੈਣਗੇ।

75 ਸਾਲਾਂ ‘ਚ ਦੂਜੀਆ ਸਰਕਾਰਾਂ ਜੋ ਨਹੀ ਕਰ ਸਕੀਆਂ, ਉਸ ਤੋਂ 10 ਗੁਣਾ ਜ਼ਿਆਦਾ ਕਰਕੇ ਦਿਖਾਇਆ: ਕੇਜਰੀਵਾਲ

ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੋ ਅੱਜ ਹੋਣ ਜਾ ਰਿਹਾ ਹੈ, ਉਹ ਪੰਜਾਬ ਦੇ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਲਈ ਇਤਿਹਾਸਕ ਮੌਕਾ ਹੈ। ਪੰਜਾਬ ‘ਚ ਅੱਜ ਜੋ ਹੋਣ ਜਾ ਰਿਹਾ ਹੈ, ਇਹ ਸ਼ਾਇਦ 1950 ‘ਚ ਹੋ ਜਾਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਕਿ 75 ਸਾਲਾਂ ‘ਚ ਇੰਨੀਆਂ ਸਰਕਾਰਾਂ ਆਈਆਂ ਤੇ ਗਈਆਂ, ਉਨ੍ਹਾਂ ਨੇ ਲੋਕਾਂ ਦਾ ਖਿਆਲ ਨਹੀਂ ਰੱਖਿਆ। ਉਨ੍ਹਾਂ ਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ, ਪਰ ਲੋਕਾਂ ਦਾ ਧਿਆਨ ਨਹੀਂ ਰੱਖਿਆ। ਜੇਕਰ ਪੰਜਾਬ ਦਾ ਹੀ ਉਦਾਹਰਣ ਲਿਆ ਜਾਵੇ ਤਾਂ ਪੰਜਾਬ ‘ਚ ਇੱਕ ਦੌਰ ਸੀ, ਜਦੋ ਅੱਤਵਾਦ ਸੀ ਤੇ ਉਸ ਤੋਂ ਬਾਅਦ ਦੌਰ ਆਇਆ ਜਦੋਂ ਪੰਜਾਬ ‘ਚ ਨਸ਼ਾ ਹੀ ਨਸ਼ਾ ਸੀ।

ਉਨ੍ਹਾਂ ਨੇ ਕਿਹਾ ਕਿ ਹਰ ਚੀਜ਼ ਦਾ ਟਾਈਮ ਆਉਂਦਾ ਹੈ, ਪਰ ਜੋ ਪਿਛਲੇ 4 ਸਾਲਾਂ ਤੋਂ ਜੋ ਦੌਰ ਚੱਲ ਰਿਹਾ ਹੈ, ਇਹ ਦੌਰ ਪੰਜਾਬ ਦੇ ਇਤਿਹਾਸ ਤੇ ਦੇਸ਼ ਦੇ ਇਤਿਹਾਸ ‘ਚ ਸੁਨਹਿਰੇ ਅੱਖਰਾਂ ਨਾਲ ਲਿਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਤੇ ਭਗਵੰਤ ਮਾਨ ਸਾਬ੍ਹ ਪ੍ਰਚਾਰ ਕਰਨ ਲਈ ਜਾਂਦੇ ਹੁੰਦੇ ਸਨ, ਤਾਂ ਅਸੀਂ ਲੋਕਾਂ ਨੂੰ ਗਾਰੰਟੀ ਦਿੰਦੇ ਹੁੰਦੇ ਸੀ। ਉਸ ਨੂੰ ਕੇਜਰੀਵਾਲ ਦੀ ਗਾਰੰਟੀ ਕਹਿੰਦੇ ਸਨ। ਉਸ ‘ਚ ਇੱਕ ਗਾਰੰਟੀ ਹੁੰਦੀ ਸੀ ਸਿਹਤ ਦੀ ਗਾਰੰਟੀ। ਉਸ ‘ਚ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਲੋਕਾਂ ਲਈ ਮੁਫ਼ਤ ਤੇ ਇੱਕ ਚੰਗੀ ਸਿਹਤ ਦਾ ਇੰਤਜ਼ਾਮ ਕਰਾਂਗਾ। ਲੋਕਾਂ ਨੂੰ ਯਕੀਨ ਨਹੀਂ ਹੁੰਦਾ ਸੀ, ਪਰ ਅਸੀਂ ਕਰ ਕੇ ਦੱਸਿਆ।

ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ, ਫਿਰ ਬਾਅਦ ‘ਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ, ਉਹ ਕਹਿੰਦੇ ਸਨ ਕੀ ਖਜ਼ਾਨਾ ਖਾਲੀ ਹੈ। ਉਹ ਕਹਿੰਦੇ ਸੀ ਸਰਕਾਰ ਘਾਟੇ ‘ਚ ਚੱਲ ਰਹੀ ਹੈ, ਸਰਕਾਰ ਕੋਲ ਪੈਸਾ ਨਹੀਂ ਹੈ। ਉਹ ਕਹਿੰਦੇ ਸਨ ਕਿ ਕੇਜਰੀਵਾਲ ਝੂਠ ਬੋਲ ਰਿਹਾ ਹੈ ਕਿ ਮੁਫ਼ਤ ਬਿਜਲੀ ਦੇਵਾਂਗੇ, ਮੁਫ਼ਤ ਸਿਹਤ ਦੇਵਾਂਗੇ ਤੇ ਮੁਫ਼ਤ ਸਿੱਖਿਆ ਦੇਵਾਂਗੇ। ਅਸੀਂ ਇਹ ਸਭ ਕੁੱਝ ਕਰਕੇ ਦਿਖਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਸਾਲ ਅੰਦਰ ਅਸੀਂ ਇੱਕ ਹਜ਼ਾਰ ਮੁਹੱਲਾ ਕਲੀਨਿਕ ਬਣਾਏ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 75 ਸਾਲਾਂ ‘ਚ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਤਿਨਾਂ ਨੇ ਕੁੱਲ ਮਿਲਾ ਕੇ 400 ਪ੍ਰਾਈਮਰੀ ਹੈਲਥ ਸੈਂਟਰ ਖੋਲ੍ਹੇ ਸਨ। ਅਸੀਂ 4 ਸਾਲ ਅੰਦਰ ਇੱਕ ਹਜ਼ਾਰ ਮੁਹੱਲਾ ਕਲੀਨਿਕ ਬਣਾ ਦਿੱਤੇ ਤੇ ਅਜੇ 500 ਹੋਰ ਮੁਹੱਲਾ ਕਲੀਨਿਕ ਬਣਨੇ ਹਨ ਤੇ ਇਸ ਦੇ ਨਾਲ ਹੀ ਅਗਲੇ 4-5 ਮਹੀਨਿਆਂ ‘ਚ ਢਾਈ ਹਜ਼ਾਰ ਪਿੰਡ ਕਲੀਨਿਕ ਬਣਨੇ ਹਨ। ਹਰ ਪਿੰਡ-ਪਿੰਡ ‘ਚ ਪਿੰਡ ਕਲੀਨਿਕ ਬਣੇਗਾ। ਜੋ ਕੰਮ ਪਿਛਲਿਆਂ ਸਰਕਾਰਾਂ ਨੇ 75 ਸਾਲਾਂ ‘ਚ ਨਹੀਂ ਕੀਤਾ, ਉਸ ਤੋਂ 10 ਗੁਣਾ ਕੰਮ ਅਸੀਂ ਪਿਛਲੇ 4 ਸਾਲਾਂ ‘ਚ ਕਰਕੇ ਦਿਖਾ ਦਿੱਤਾ।

The Great Khali: ਖਲੀ ਨੇ ਜੱਦੀ ਜ਼ਮੀਨ ਵਿਵਾਦ 'ਤੇ CM ਸੁੱਖੂ ਨੂੰ ਕੀਤੀ ਅਪੀਲ
The Great Khali: ਖਲੀ ਨੇ ਜੱਦੀ ਜ਼ਮੀਨ ਵਿਵਾਦ 'ਤੇ CM ਸੁੱਖੂ ਨੂੰ ਕੀਤੀ ਅਪੀਲ...
Auto9 Awards 2026: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਹੋਇਆ ਸ਼ਾਨਦਾਰ ਸਵਾਗਤ
Auto9 Awards 2026: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ, ਹੋਇਆ ਸ਼ਾਨਦਾਰ ਸਵਾਗਤ...
Republic Day Parade: ਭੈਰਵ ਬਟਾਲੀਅਨ, ਅਤਿ-ਆਧੁਨਿਕ ਹਥਿਆਰ, ਅਤੇ ਵਿਸ਼ੇਸ਼ ਟੁਕੜੀਆਂ ਦੀ ਬਹਾਦਰੀ ਦਾ ਪ੍ਰਦਰਸ਼ਨ
Republic Day Parade: ਭੈਰਵ ਬਟਾਲੀਅਨ, ਅਤਿ-ਆਧੁਨਿਕ ਹਥਿਆਰ, ਅਤੇ ਵਿਸ਼ੇਸ਼ ਟੁਕੜੀਆਂ ਦੀ ਬਹਾਦਰੀ ਦਾ ਪ੍ਰਦਰਸ਼ਨ...
26 ਜਨਵਰੀ ਦੀ ਪਰੇਡ ਵਿੱਚ Animal Soldiers: RVC ਟੁਕੜੀ ਦੀ ਜਾਂਬਾ ਤਿਆਰੀ
26 ਜਨਵਰੀ ਦੀ ਪਰੇਡ ਵਿੱਚ Animal Soldiers: RVC ਟੁਕੜੀ ਦੀ ਜਾਂਬਾ ਤਿਆਰੀ...
Channi Video: ਚੰਨੀ ਦਾ ਆਪਣੀ ਹੀ ਪਾਰਟੀ ਖਿਲਾਫ ਨਿਕਲਿਆ ਗੁੱਸਾ ਤਾਂ BJP ਨੇ ਆਫਰ ਕੀਤਾ "ਕਮਲ"
Channi Video: ਚੰਨੀ ਦਾ ਆਪਣੀ ਹੀ ਪਾਰਟੀ ਖਿਲਾਫ ਨਿਕਲਿਆ ਗੁੱਸਾ ਤਾਂ BJP ਨੇ ਆਫਰ ਕੀਤਾ
Vande Bharat ਸਲੀਪਰ ਵਿੱਚ ਅਣੋਖੇ ਸਿਰਹਾਣੇ ਅਤੇ ਡੇਟੇਡ ਬੈਡਸ਼ੀਟ, ਜਾਣੋ ਕੀ ਹੈ ਖਾਸੀਅਤ?
Vande Bharat ਸਲੀਪਰ ਵਿੱਚ ਅਣੋਖੇ ਸਿਰਹਾਣੇ ਅਤੇ ਡੇਟੇਡ ਬੈਡਸ਼ੀਟ, ਜਾਣੋ ਕੀ ਹੈ ਖਾਸੀਅਤ?...
ਕਾਂਗਰਸ ਦੇ ਪੋਸਟਰ ਖਿਲਾਫ ਮਨਪ੍ਰੀਤ ਬਾਦਲ ਨੇ ਆਪਣੇ ਅੰਦਾਜ 'ਚ ਲਾਏ ਤਿੱਖੇ ਨਿਸ਼ਾਨੇ, ਭਖੀ ਸਿਆਸਤ
ਕਾਂਗਰਸ ਦੇ ਪੋਸਟਰ ਖਿਲਾਫ ਮਨਪ੍ਰੀਤ ਬਾਦਲ ਨੇ ਆਪਣੇ ਅੰਦਾਜ 'ਚ ਲਾਏ ਤਿੱਖੇ ਨਿਸ਼ਾਨੇ, ਭਖੀ ਸਿਆਸਤ...
ਇੰਡੀਗੋ ਫਲਾਈਟ 'ਚ ਬੰਬ ਦੀ ਖ਼ਬਰ ਨਾਲ ਪਈਆਂ ਭਾਜੜਾਂ, ਲਖਨਊ ਵਿੱਚ ਐਮਰਜੈਂਸੀ ਲੈਂਡਿੰਗ
ਇੰਡੀਗੋ ਫਲਾਈਟ 'ਚ ਬੰਬ ਦੀ ਖ਼ਬਰ ਨਾਲ ਪਈਆਂ ਭਾਜੜਾਂ, ਲਖਨਊ ਵਿੱਚ ਐਮਰਜੈਂਸੀ ਲੈਂਡਿੰਗ...
ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਦਿੰਦਾ ਹੈ ਚੇਤਾਵਨੀ, ਜਾਣੋ ਇਹ ਸੰਕੇਤ
ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਦਿੰਦਾ ਹੈ ਚੇਤਾਵਨੀ, ਜਾਣੋ ਇਹ ਸੰਕੇਤ...