ਮੁਹਾਲੀ ‘ਚ ਹਾਈਕੋਰਟ ਦੇ ਸਾਬਕਾ AAG ਦੀ ਪਤਨੀ ਦਾ ਕਤਲ, ਨੌਕਰ ਕੁਰਸੀ ਨਾਲ ਬੰਨ੍ਹਿਆ ਮਿਲਿਆ
ਜਾਣਕਾਰੀ ਮੁਤਾਬਕ, ਚੋਰਾਂ ਨੇ ਘਰ 'ਚ ਲੁੱਟ ਕੀਤੀ। ਚੋਰ ਘਰ 'ਚੋਂ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਮੌਕੇ 'ਤੇ ਪੁਲਿਸ ਤੇ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ। ਪੁਲਿਸ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡੀਸ਼ਨਲ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਗੋਇਲ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੀ ਲਾਸ਼ ਮੁਹਾਲੀ ਦੇ ਫੇਜ਼-5 ਵਿਖੇ ਉਨ੍ਹਾਂ ਦੀ ਰਿਹਾਇਸ਼ ਤੋਂ ਮਿਲੀ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਘਰ ‘ਚ ਕੰਮ ਕਰਨ ਵਾਲੀ ਮਹਿਲਾ ਘਰ ਪਹੁੰਚੀ। ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਅਸ਼ੋਕ ਗੋਇਲ ਦੀ ਲਾਸ਼ ਪਈ ਹੋਈ ਸੀ। ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਘਰ ‘ਚ ਨੌਕਰ ਨੂੰ ਕੁਰਸੀ ਨਾਲ ਬੰਨ੍ਹਿਆ ਹੋਇਆ ਸੀ।
ਜਾਣਕਾਰੀ ਮੁਤਾਬਕ, ਚੋਰਾਂ ਨੇ ਘਰ ‘ਚ ਲੁੱਟ ਕੀਤੀ। ਚੋਰ ਘਰ ‘ਚੋਂ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਮੌਕੇ ‘ਤੇ ਪੁਲਿਸ ਤੇ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ। ਪੁਲਿਸ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਪੁਲਿਸ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਜਾਂਚ ‘ਚ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਚੋਰਾਂ ਨੇ ਘਰ ‘ਚ ਲੁੱਟ ਕਰਨ ਲਈ ਬਜ਼ੁਰਗ ਮਹਿਲਾ ਦਾ ਕਤਲ ਕਰ ਦਿੱਤਾ, ਤਾਂ ਫਿਰ ਘਰ ‘ਚ ਮੌਜੂਦ ਨੌਜਵਾਨ ਨੌਕਰ ਨੂੰ ਜ਼ਿੰਦਾ ਕਿਉਂ ਛੱਡ ਦਿੱਤਾ। ਨੌਕਰ ਦੀ ਭੂਮਿਕਾ ਸ਼ੱਕੀ ਚੱਲਦੇ ਹੋਏ, ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਹਿਰਾਸਤ ‘ਚ ਲਏ ਗਏ ਨੌਕਰ ਦਾ ਨਾਮ ਨੀਰਜ ਦੱਸਿਆ ਜਾ ਰਿਹਾ ਹੈ। ਉਸ ਦੀ ਉਮਰ ਕਰੀਬ 25 ਸਾਲ ਦੱਸੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ 9 ਸਾਲਾਂ ਤੋਂ ਗੋਇਲ ਪਰਿਵਾਰ ਦੇ ਘਰ ਕੰਮ ਕਰ ਰਿਹਾ ਸੀ। ਇਸ ਸਭ ਵਿਚਕਾਰ ਇਹ ਜਾਣਕਾਰੀ ਵੀ ਹੈ ਕਿ ਸਾਬਕਾ ਐਡਿਸ਼ਨਲ ਜਨਰਲ ਇਸ ਸਮੇਂ ਆਪਣੀ ਧੀ ਨੂੰ ਮਿਲਣ ਲਈ ਮਸਕਟ ਗਏ ਹੋਏ ਹਨ।