ਹਥਿਆਰਾਂ ਦੀ ਤਸਕਰੀ ਦੀ ਸ਼ਾਮਿਲ ਬੰਬੀਹਾ ਗੈਂਗ ਦਾ ਬਦਮਾਸ਼ ਗ੍ਰਿਫਤਾਰ, ਕਈ ਹਥਿਆਰ ਵੀ ਮਿਲੇ
ਪੰਜਾਬ ਵਿੱਚ ਬੰਬੀਹਾ ਗੈਂਗ ਪਿਛਲੇ ਸਾਲ ਸੁਰਖੀਆਂ ਵਿੱਚ ਆਇਆ ਸੀ। ਇਹ ਉਹੀ ਗੈਂਗ ਹੈ ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਹੀ ਸੀ। ਇਸ ਗਿਰੋਹ ਦਾ ਨੈੱਟਵਰਕ ਪੰਜਾਬ ਦੇ ਨਾਲ-ਨਾਲ ਆਸ-ਪਾਸ ਦੇ ਰਾਜਾਂ ਵਿੱਚ ਵੀ ਫੈਲਿਆ ਹੋਇਆ ਸੀ। ਇਸ ਗਿਰੋਹ ਦਾ ਮੁਖੀ ਦਵਿੰਦਰ ਬੰਬੀਹਾ ਸੀ, ਜੋ ਕਈ ਸਾਲ ਪਹਿਲਾਂ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

ਪੰਜਾਬ ਨਿਊਜ। ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਐਸਏਐਸ ਨਗਰ (ਮੁਹਾਲੀ) ਨੇ ਬੰਬੀਹਾ ਗੈਂਗ (Bambiha Gang) ਦੇ ਸ਼ੂਟਰ ਨੂੰ ਹਥਿਆਰਾਂ ਦੀ ਤਸਕਰੀ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਤਸਕਰ ਕੋਲੋਂ .30 ਬੋਰ ਦਾ ਪਿਸਤੌਲ ਅਤੇ 4 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ, ਜਿਸ ਨੂੰ ਮੁਲਜ਼ਮ ਦੇਣ ਜਾ ਰਿਹਾ ਸੀ। ਮੁਲਜ਼ਮ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਸਿੰਮੀ (25) ਵਾਸੀ ਪਿੰਡ ਸਮਰਾਲਾ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਪੰਜਾਬ ਅਤੇ ਹੋਰ ਰਾਜਾਂ ਵਿੱਚ ਕਈ ਕੇਸ ਦਰਜ ਹਨ। ਮੁਲਜ਼ਮ ਥਾਣਾ ਸਮਰਾਲਾ ਅਧੀਨ ਇੱਕ ਕਤਲ ਕੇਸ ਵਿੱਚ ਲੋੜੀਂਦਾ ਸੀ।
ਜਾਣਕਾਰੀ ਦਿੰਦਿਆਂ ਏਆਈਜੀ ਅਸ਼ਵਨੀ ਕਪੂਰ (AIG Ashwini Kapoor) ਨੇ ਦੱਸਿਆ ਕਿ ਮੁਲਜ਼ਮਾਂ ਦੀਆਂ ਗਤੀਵਿਧੀਆਂ ਬਾਰੇ ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਐਸਐਸਓਸੀ ਮੁਹਾਲੀ ਦੀਆਂ ਟੀਮਾਂ ਨੇ ਵਿਸ਼ੇਸ਼ ਮੁਹਿੰਮ ਚਲਾਈ। ਇਸ ਦੌਰਾਨ ਮੁਲਜ਼ਮ ਸਿਮਰਨਜੀਤ ਸਿੰਮੀ ਨੂੰ ਮੁਹਾਲੀ ਦੇ ਦਾਰਾ ਸਟੂਡੀਓ ਨੇੜੇ ਕਾਬੂ ਕਰ ਲਿਆ ਗਿਆ। ਮੁਲਜ਼ਮ ਆਪਣੇ ਇੱਕ ਸਾਥੀ ਨੂੰ ਹਥਿਆਰਾਂ ਦੀ ਖੇਪ ਪਹੁੰਚਾਉਣ ਲਈ ਪਟਿਆਲਾ ਤੋਂ ਮੁਹਾਲੀ ਪਹੁੰਚਿਆ ਸੀ।