NIA Action: ਲਾਰੈਂਸ-ਬੰਬੀਹਾ ਗੈਂਗ ਖਿਲਾਫ NIA ਦੀ ਕਾਰਵਾਈ,12 ਗੈਂਗਸਟਰਾਂ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਇਰ
ਬੰਬੀਹਾ ਗੈਂਗ ਦੇ ਗੈਂਗਸਟਰਾਂ ਤੇ ਲਾਰੈਂਸ ਬਿਸ਼ਨੋਈ ਖਿਲਾਫ NIA ਵੱਲੋਂ 2 ਸਪਲੀਮੈਂਟਰੀ ਚਾਰਜਸ਼ੀਟ ਦਾਇਰ। NIA ਨੇ 21 ਅਤੇ 24 ਮਾਰਚ ਨੂੰ ਦੋਵਾਂ ਗੈਂਗਸਟਾਰਾਂ ਦੀ ਗੈਂਗ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਸੀ। ਇਸ 'ਚ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਲੰਡਾ ਵੀ ਸ਼ਾਮਲ ਹੈ।

ਪੰਜਾਬ ‘ਚ ਅੱਤਵਾਦੀ ਹਮਲੇ ਦਾ ਅਲਰਟ, NIA ਨੇ ਪੰਜਾਬ ਪੁਲਿਸ ਨੂੰ ਭੇਜੀ ਰਿਪੋਰਟ
NIA ਵੱਲੋਂ ਬੰਬੀਹਾ ਗੈਂਗ ਦੇ ਗੈਂਗਸਟਰਾਂ ਤੇ ਲਾਰੈਂਸ ਬਿਸ਼ਨੋਈ ਖਿਲਾਫ 2 ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ਚਾਰਜਸ਼ੀਟ ਵਿੱਚ 9 ਗੈਂਗਸਟਰ ਬੰਬੀਹਾ ਗੈਂਗ ਦੇ ਅਤੇ 3 ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਮਲ ਹਨ।
NIA ਨੇ 21 ਅਤੇ 24 ਮਾਰਚ ਨੂੰ ਦੋਵਾਂ ਗੈਂਗਸਟਾਰਾਂ ਦੀ ਗੈਂਗ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਸੀ। NIA ਹੁਣ ਤੱਕ 38 ਅੱਤਵਾਦੀਆਂ ਅਤੇ ਗੈਂਗਸਟਰਾਂ ਖਿਲਾਫ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। ਇਸ ‘ਚ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਲੰਡਾ (Lakhbir Singh Landa) ਵੀ ਸ਼ਾਮਲ ਹੈ।
ਕੈਨੇਡਾ ‘ਚ ਲੁਕਿਆ ਹੈ ਲਖਬੀਰ ਲੰਡਾ
ਜਿਕਰਯੋਗ ਹੈ ਕਿ ਲਖਬੀਰ ਸਿੰਘ ਲੰਡਾ ਭਾਰਤ ਤੋਂ ਭਗੌੜਾ ਹੋਇਆ ਗੈਂਗਸਟਰ ਹੈ, ਜੋ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਬੇਹੱਦ ਕਰੀਬੀ ਹੈ। ਸੂਤਰਾਂ ਮੁਤਾਬਕ ਲਖਬੀਰ ਸਿੰਘ ਲੰਡਾ ਕੈਨੇਡਾ ‘ਚ ਲੁਕਿਆ ਹੋਇਆ ਹੈ।ਲਖਬੀਰ ਸਿੰਘ ਲੰਡਾ ਆਪਣੇ ਗੈਂਗ ਰਾਹੀਂ ਖਿਡਾਰੀਆਂ, ਪੰਜਾਬੀ ਸੰਗੀਤ ਅਤੇ ਸਿਆਸਤਦਾਨਾਂ ਨਾਲ ਜੁੜੇ ਲੋਕਾਂ ਨੂੰ ਧਮਕੀਆਂ ਦਿੰਦਾ ਹੈ। ਪਾਕਿਸਤਾਨ ‘ਚ ਲੁਕੇ ਅੱਤਵਾਦੀ ਰਿੰਦਾ ਨਾਲ ਮਿਲ ਕੇ ਲੰਡਾ ਨੇ ਪੰਜਾਬ ਦੇ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਆਰਪੀਜੀ ਹਮਲਾ ਵੀ ਕੀਤਾ ਸੀ।NIA GOES FULL STEAM AHEAD TO DISRUPT & DISMANTLE THE TERROR-GANGSTER-DRUG SMUGGLER-CRIMINAL NETWORKS & SYNDICATES pic.twitter.com/Ndtj1dqbIe
— NIA India (@NIA_India) August 10, 2023ਇਹ ਵੀ ਪੜ੍ਹੋ