50 ਹਜ਼ਾਰ ਦੀ ਸੂਟ ਸਵਾਈ ਮੰਗਣ ‘ਤੇ ਖੁੱਲ੍ਹਿਆ 16 ਲੱਖ ਟੈਕਸ ਚੋਰੀ ਦਾ ਰਾਜ਼, ਵਿੱਤ ਮੰਤਰੀ ਕੋਲ ਪਹੁੰਚੀ ਸੀ ਸ਼ਿਕਾਇਤ
ਪੰਜਾਬ ਸਰਕਾਰ ਜਿਹੜੇ ਲੋਕ ਟੈਕਸ ਚੋਰੀ ਕਰਦੇ ਹਨ ਉਨ੍ਹਾਂ ਦੇ ਸ਼ਿਕੰਜਾ ਕਸਦੀ ਜਾ ਰਹੀ ਹੈ। ਉਨ੍ਹਾਂ ਬੂਟੀਕ ਦਾ ਕੰਮ ਕਰਨ ਵਾਲੇ ਸੁਰੱਖਿਅਤ ਨਹੀਂ ਰਹਿ ਪਾਉਣਗੇ ਕਿਉਂਕਿ ਸਰਕਾਰ ਬੂਟੀਕ ਚਲਾਉਣ ਵਾਲਿਆਂ ਨੂੰ ਟੈਕਸ ਦੇ ਦਾਅਰੇ ਵਿੱਚ ਲਿਆਉ ਦੀ ਤਿਆਰੀ ਕਰ ਲਈ ਹੈ। ਸਰਕਾਰ ਦੇ ਮੰਨਣਾ ਹੈ ਕਿ ਇਹ ਲੋਕ ਬੁਟੀਕ ਦੇ ਨਾਂਅ ਤੇ ਟੈਕਸ ਨੂੰ ਵੱਡਾ ਨੁਕਸਾਨ ਪਹੁੰਚਾ ਰਹੇ ਹਨ।

ਪੰਜਾਬ ਨਿਊਜ। ਮੁਹਾਲੀ ਦੇ ਉਸ ਬੁਟੀਕ ਸੰਚਾਲਕ ਨੂੰ ਕੀ ਪਤਾ ਸੀ ਕਿ ਸੂਟ ਦੀ ਸਵਾਈ 50 ਹਜ਼ਾਰ ਮੰਗਣ ਦਾ ਮਾਮਲਾ ਵਿੱਤ ਮੰਤਰੀ ਕੋਲ ਪਹੁੰਚ ਜਾਵੇਗਾ। ਇਹ ਮਾਮਲਾ ਮੁਹਾਲੀ (Mohali) ਦੇ ਸੈਕਟਰ 85 ਦਾ ਹੈ ਜਿਥੇ ਇੱਕ ਬੁਟੀਕ ਵਿੱਚ ਪ੍ਰਭਾਵਸ਼ਾਲੀ ਮਹਿਲਾ ਨੇ ਆਪਣਾ ਸੂਟ ਸਿਲਵਾਉਣ ਨੂੰ ਦਿੱਤਾ ਤਾਂ ਬੁਟੀਕ ਸੰਚਾਲਕ ਨੇ ਸੂਟ ਦੀ ਸਵਾਈ 50 ਹਜ਼ਾਰ ਮੰਗੀ ਤਾਂ ਮਹਿਲਾ ਦੇ ਪੈਰੋਂ ਹੇਠੋਂ ਜ਼ਮੀਨ ਖਿਸਕ ਗਈ। ਉਸਨੇ ਇਸਦੀ ਸ਼ਿਕਾਇਤ ਵਿੱਤ ਮੰਤਰੀ ਕੋਲ ਕਰ ਦਿੱਤੀ।
ਤੇ ਇਸ ਤੋਂ ਟੈਕਸ ਡਿਪਾਰਟਮੈਂਟ (Tax Department) ਨੇ ਬੁਟੀਕ ਤੇ ਛਾਪਾ ਮਾਰਿਆ ਅਤੇ ਉਸਨੂੰ ਸੀਲ ਕਰ ਦਿੱਤਾ। ਹੁਣ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਉਕਤ ਬੁਟੀਕ ਚਲਾਉਣ ਵਾਲਿਆਂ ਨੇ 16 ਲੱਖ ਰੁਪਏ ਟੈਕਸ ਦੀ ਚੋਰੀ ਕੀਤੀ ਸੀ। ਹਾਲਾਂਕਿ ਹੁਣ ਤੱਕ ਇਸ ਮਾਮਲੇ ਵਿੱਚ ਸਰਕਾਰੀ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ। ਕਿਉਂਕਿ ਇਹ ਮਾਮਲਾ ਪ੍ਰਭਾਵਸ਼ਾਲੀ ਪਰਿਵਾਰ ਨਾਲ ਜੁੜਿਆ ਹੈ।