ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ-ਅਮਰੀਕੀ ਐਸਟਰੋਨਾਟ ਨੂੰ ਏਅਰ ਫੋਰਸ ਬ੍ਰਿਗੇਡੀਅਰ ਜਨਰਲ ਦੇ ਗ੍ਰੇਡ ਤੇ ਨਿਯੁਕਤੀ ਵਾਸਤੇ ਨਾਮਿਨੇਟ ਕੀਤਾ

ਰਾਜਾ ਜੇ. ਚਾਰੀ ਨੇ Massachusetts Institute of Technology ਤੋਂ Aeronautics ਵਿੱਚ ਮਾਸਟਰ ਡਿਗਰੀ ਹਾਸਿਲ ਕੀਤੀ ਅਤੇ Patuxent River, Marryland ਦੇ US Naval Test Pilot School ਤੋਂ ਆਪਣੀ ਗ੍ਰੈਜੂਏਸ਼ਨ ਕੀਤੀ ਸੀ।

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ-ਅਮਰੀਕੀ ਐਸਟਰੋਨਾਟ ਨੂੰ ਏਅਰ ਫੋਰਸ ਬ੍ਰਿਗੇਡੀਅਰ ਜਨਰਲ ਦੇ ਗ੍ਰੇਡ ਤੇ ਨਿਯੁਕਤੀ ਵਾਸਤੇ ਨਾਮਿਨੇਟ ਕੀਤਾ
Follow Us
tv9-punjabi
| Published: 27 Jan 2023 14:47 PM IST
ਵਾਸ਼ਿੰਗਟਨ: ਭਾਰਤੀ-ਅਮਰੀਕੀ ਐਸਟਰੋਨਾਟ ਰਾਜਾ ਜੇ. ਚਾਰੀ ਨੂੰ ਉੱਥੇ ਏਅਰ ਫੋਰਸ ‘ਬ੍ਰਿਗੇਡੀਅਰ ਜਨਰਲ’ ਦੇ ਗ੍ਰੇਡ ਤੇ ਨਿਯੁਕਤ ਕੀਤੇ ਜਾਣ ਵਾਸਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਨਾਮੀਨੇਟ ਕਰ ਦਿੱਤਾ ਗਿਆ ਹੈ। ਯੂਐਸ ਡਿਫੈਂਸ ਡਿਪਾਰਟਮੈਂਟ ਵੱਲੋਂ ਦਿੱਤੀ ਗਈ ਇੱਕ ਜਾਣਕਾਰੀ ਵਿਚ ਦੱਸਿਆ ਗਿਆ ਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਰਾਜਾ ਨੂੰ ਨਾਮੀਨੇਟ ਕਰਨ ਦੀ ਘੋਸ਼ਣਾ ਵੀਰਵਾਰ ਨੂੰ ਕੀਤੀ ਗਈ ਅਤੇ ਹੁਣ ਇਸ ਦੇ ਉੱਤੇ ਸੀਨੇਟ ਵੱਲੋਂ ਮੋਹਰ ਲਾਈ ਜਾਣੀ ਹੈ, ਜੋ ਸਾਰੀਆਂ ਸਿਵਿਲ ਅਤੇ ਮਿਲਟਰੀ ਵਿੱਚ ਕੀਤੀਆਂ ਜਾਣ ਵਾਲੀਆਂ ਨਿਯੁਕਤੀਆਂ ਦੀ ਮਨਜੂਰੀ ਦਿੰਦਾ ਹੈ।

ਚਾਰੀ ਨੂੰ ਹਵਾਈ ਜਹਾਜ ਉੱਡਾਉਣ ਦਾ 2,500 ਘੰਟਿਆਂ ਤੋਂ ਵੀ ਵੱਧ ਅਨੂਭਵ

ਰਾਜਾ ਜੇ. ਚਾਰੀ ਕੋਲ 2,500 ਘੰਟਿਆਂ ਤੋਂ ਵੀ ਵੱਧ ਹਵਾਈ ਜਹਾਜ ਉੱਡਾਉਣ ਦਾ ਅਨੂਭਵ ਹੈ। ਬ੍ਰਿਗੇਡੀਅਰ ਜਨਰਲ ਅਸਲ ਵਿੱਚ ਅਮਰੀਕੀ ਏਅਰ ਫੋਰਸ ਦਾ ਇੱਕ ‘ਸਟਾਰ ਜਨਰਲ ਅਫਸਰ ਰੈਂਕ’ ਹੁੰਦਾ ਹੈ, ਜੋ ਕਰਨਲ ਪਦ ਦੇ ਐਨ ਉੱਤੇ ਅਤੇ ਮੇਜਰ ਜਨਰਲ ਤੋਂ ਥੱਲੇ ਹੁੰਦਾ ਹੈ।

‘ਜਾਨਸਨ ਸਪੇਸ ਸੈਂਟਰ’ ਵਿੱਚ ਕਮਾਂਡਰ-ਐਸਟਰੋਨਾਟ ਹਨ

ਯੂਐਸ ਡਿਫੈਂਸ ਡਿਪਾਰਟਮੈਂਟ ਵੱਲੋਂ ਦਿੱਤੇ ਗਏ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ 45 ਵਰ੍ਹਿਆਂ ਦੇ ਏਅਰ ਫੋਰਸ ਕਰਨਲ ਰਾਜਾ ਜੇ. ਚਾਰੀ ਨੂੰ ਏਅਰ ਫੋਰਸ ‘ਬ੍ਰਿਗੇਡੀਅਰ ਜਨਰਲ’ ਦੇ ਗ੍ਰੇਡ ਤੇ ਨਿਯੁਕਤ ਕੀਤੇ ਜਾਣ ਵਾਸਤੇ ਨਾਮਿਨੇਟ ਕੀਤਾ ਗਿਆ ਹੈ। ਰਾਜਾ ਜੇ. ਚਾਰੀ ਵਰਤਮਾਨ ਵਿੱਚ ਅਮਰੀਕਾ ਦੇ ਟੈਕਸਾਸ ਸਟੇਟ ਸਥਿਤ ‘ਜਾਨਸਨ ਸਪੇਸ ਸੈਂਟਰ’ ਦੇ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਵਿੱਚ ਬਤੌਰ ਕ੍ਰੁ-3 ਕਮਾਂਡਰ ਐਂਡ ਐਸਟਰੋਨਾਟ ਕੰਮ ਕਰਦੇ ਹਨ। ਰਾਜਾ ਜੇ. ਚਾਰੀ ਨੇ Massachusetts Institute of Technology ਤੋਂ Aeronautics ਵਿੱਚ ਮਾਸਟਰ ਡਿਗਰੀ ਹਾਸਿਲ ਕੀਤੀ ਅਤੇ Patuxent River, Marryland ਦੇ US Naval Test Pilot School ਤੋਂ ਆਪਣੀ ਗ੍ਰੈਜੂਏਸ਼ਨ ਕੀਤੀ ਸੀ। ਰਾਜਾ ਜੇ. ਚਾਰੀ 461st Flight Test Squadron ਦੇ ਕਮਾਂਡਰ ਵੀ ਰਹਿ ਚੁੱਕੇ ਹਨ ਅਤੇ ਕੈਲੀਫੋਰਨੀਆ ਸਥਿਤ Adwords Air Force Base ਤੇ F-35 Integrated Test Force ਦੇ ਡਾਇਰੈਕਟਰ ਹਨ।

ਪਿਤਾ ਤੋਂ ਪ੍ਰੇਰਿਤ ਹਨ ਰਾਜਾ ਜੇ. ਚਾਰੀ

ਰਾਜਾ ਜੇ. ਚਾਰੀ ਆਪਣੇ ਪਿਤਾ ਸ੍ਰੀਨਿਵਾਸ ਤੋਂ ਪ੍ਰੇਰਿਤ ਹਨ। ਉਹਨਾਂ ਦੇ ਪਿਤਾ ਹੈਦਰਾਬਾਦ ਤੋਂ ਇੰਜਨੀਰਿੰਗ ਦੀ ਡਿਗਰੀ ਲੈਣ ਮਗਰੋਂ ਅਮਰੀਕਾ ਚਲੇ ਗਏ ਸਨ ਜਿਥੇ ਉਹਨਾਂ ਨੇ ਵਿਆਹ ਕਰ ਲਿਆ ਸੀ। ਰਾਜਾ ਜੇ. ਚਾਰੀ ਦਾ ਜਨਮ ਅਮਰੀਕਾ ਦੇ ਵਿਸਕਾਂਸੀਨ ‘ਚ ਪੈਂਦੇ ਮਿਲਵੋਕਈ ਸਿਟੀ ਵਿੱਚ ਹੋਇਆ ਸੀ ਅਤੇ ਉਹਨਾਂ ਨੇ ਆਪਣੀ ਸ਼ੁਰੂਆਤੀ ਸ਼ਿਕ੍ਸ਼ਾ ਆਯੋਵਾ ਦੇ ਸੀਡਰ ਫਾਲ੍ਸ ਸਿਟੀ ਤੋਂ ਪੂਰੀ ਕੀਤੀ ਸੀ।

Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ...
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ...
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ...
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ...
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ...
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ...
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ...