AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਨਿਹੰਗ ਵੱਲੋਂ ਹੋਮਗਾਰਡ ਦੀ ਕੁੱਟਮਾਰ… ਨਸ਼ੇ ‘ਚ ਹੋਣ ਦਾ ਲਾਇਆ ਇਲਜ਼ਾਮ, ਜਾਂਚ ‘ਚ ਕੀ ਆਇਆ ਸਾਹਮਣੇ?

ਨਿਹੰਗ ਸਿੰਘ ਵੀਡੀਓ 'ਚ ਕਹਿ ਰਿਹਾ ਹੈ ਕਿ ਕਰਮਚਾਰੀ ਨੇ ਸ਼ਰਾਬ ਵੀ ਰੱਖੀ ਹੈ ਤੇ ਉਹ ਬੇਅਦਬੀ ਕਰਨ ਲਈ ਆਇਆ ਹੈ। ਹਾਲਾਂਕਿ, ਹੋਮਗਾਰਡ ਹੱਥ ਜੋੜਦਾ ਹੈ ਤੇ ਮੁਆਫ਼ ਕਰਨ ਲਈ ਕਹਿੰਦਾ ਹੈ। ਉਸ ਦਾ ਕਹਿਣਾ ਸੀ ਕਿ ਉਹ ਆਪਣੀ ਭੈਣ ਨੂੰ ਮਿਲ ਕੇ ਚੰਡੀਗੜ੍ਹ ਪਰਤ ਰਿਹਾ ਸੀ।

ਨਿਹੰਗ ਵੱਲੋਂ ਹੋਮਗਾਰਡ ਦੀ ਕੁੱਟਮਾਰ... ਨਸ਼ੇ 'ਚ ਹੋਣ ਦਾ ਲਾਇਆ ਇਲਜ਼ਾਮ, ਜਾਂਚ 'ਚ ਕੀ ਆਇਆ ਸਾਹਮਣੇ?
tv9-punjabi
| Updated On: 18 Aug 2026 08:57 AM IST
Share
ਬੀਤੀ ਦਿਨੀਂ ਇੱਕ ਨਿਹੰਗ ਸਿੰਘ ਵੱਲੋਂ ਇੱਕ ਹੋਮਗਾਰਡ ਜਵਾਨ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਈ ਸੀ। ਇਹ ਘਟਨਾ ਮੁਹਾਲੀ ਦੇ ਮਟੌਰ ਦੀ ਦੱਸੀ ਜਾ ਰਹੀ ਹੈ, ਜਿੱਥੇ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ ਹੈ। ਵੀਡੀਓ ‘ਚ ਨਿਹੰਗ ਹੋਮਗਾਰਡ ਜਵਾਨ ਦੀ ਕੁੱਟਮਾਰ ਕਰ ਰਿਹਾ ਹੈ ਤੇ ਗਾਲੀ-ਗਲੋਚ ਕਰ ਰਹਿ ਹੈ। ਨਿਹੰਗ ਉਸ ਦੇ ਥੱਪੜ ਮਾਰਦਾ ਹੈ ਤੇ ਉਸ ਨੇ ਉਸ ਦੀ ਵਰਦੀ ਨੂੰ ਵੀ ਹੱਥ ਪਾ ਰੱਖਿਆ ਹੈ। ਨਿਹੰਗ ਸਿੰਘ ਵੀਡੀਓ ‘ਚ ਕਹਿ ਰਿਹਾ ਹੈ ਕਿ ਕਰਮਚਾਰੀ ਨੇ ਸ਼ਰਾਬ ਵੀ ਰੱਖੀ ਹੈ ਤੇ ਉਹ ਬੇਅਦਬੀ ਕਰਨ ਲਈ ਆਇਆ ਹੈ। ਹਾਲਾਂਕਿ, ਹੋਮਗਾਰਡ ਹੱਥ ਜੋੜਦਾ ਹੈ ਤੇ ਮੁਆਫ਼ ਕਰਨ ਲਈ ਕਹਿੰਦਾ ਹੈ। ਉਸ ਦਾ ਕਹਿਣਾ ਸੀ ਕਿ ਉਹ ਆਪਣੀ ਭੈਣ ਨੂੰ ਮਿਲ ਕੇ ਚੰਡੀਗੜ੍ਹ ਪਰਤ ਰਿਹਾ ਸੀ। ਇਸ ਪੂਰੇ ਮਾਮਲੇ ‘ਚ ਹੋਮਗਾਰਡ ਜਵਾਨ ਦੀ ਪਹਿਚਾਣ ਰਵਿੰਦਰ ਦੇ ਰੂਪ ‘ਚ ਹੋਈ ਹੈ, ਜੋ ਕਿ ਚੰਡੀਗੜ੍ਹ ‘ਚ ਤੈਨਾਤ ਸੀ। ਪੁਲਿਸ ਨੇ ਇਸ ਮਾਮਲੇ ‘ਚ ਹੁਣ ਨੋਟਿਸ ਲੈਂਦੇ ਹੋਏ ਜਾਂਚ ਕੀਤੀ। ਉੱਥੇ ਹੀ, ਜਾਂਚ ‘ਚ ਸਾਹਮਣੇ ਆਇਆ ਕਿ ਨਿਹੰਗ ਸਿੰਘ ਵੱਲੋਂ ਜਿਸ ਹੋਮਗਾਰਡ ‘ਤੇ ਸ਼ਰਾਬ ਪੀਤੇ ਹੋਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਸੀ ਉਹ ਗਲਤ ਸੀ। ਜਾਂਚ ‘ਚ ਹੋਮਗਾਰਡ ਜਵਾਨ ਦੇ ਨਸ਼ੇ ‘ਚ ਨਾ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ।

ਨਸ਼ੇ ‘ਚ ਹੋਣ ਦੀ ਕੋਈ ਪੁਸ਼ਟੀ ਨਹੀਂ..

ਪੁਲਿਸ ਨੇ ਹੁਣ ਵੀਡੀਓ ‘ਤੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਘਟਨਾ ਤੋਂ ਬਾਅਦ ਹੋਮਗਾਰਡ ਜਵਾਨ ਦੀ ਜਾਂਚ ਕਰਵਾਈ ਗਈ। ਇਸ ‘ਚ ਉਸ ਦੇ ਸ਼ਰਾਬ ਦੇ ਨਸ਼ੇ ‘ਚ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੀ ਭੈਣ ਨੂੰ ਮਿਲ ਕੇ ਆ ਰਿਹਾ ਸੀ। ਮਾਮਲੇ ‘ਚ ਡੀਐਸਪੀ ਧੀਰਜ ਕੁਮਾਰ ਨੇ ਦੱਸਿਆ ਹੈ ਕਿ ਹੋਮਗਾਰਡ ਨਾਲ ਕੁੱਟਮਾਰ ਮਾਮਲੇ ‘ਚ ਪੁਲਿਸ ਨੇ ਨੋਟਿਸ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕੁੱਟਮਾਰ ਕਰਨ ਵਾਲੇ ਨਿਹੰਗ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਮੁਲਜ਼ਮ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Follow Us
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...