AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਜਲੰਧਰ ‘ਚ ਲੋਹਾ ਕਾਰੋਬਾਰੀ ਤੋਂ 72 ਲੱਖ ਰੁਪਏ ਲੁੱਟ, ਗੱਡੀ ਅੱਗੇ ਗੱਡੀ ਲਾ ਕੇ ਤੋੜ੍ਹਿਆ ਸ਼ੀਸ਼ਾ

ਲਲਿਤ ਮਿੱਤਲ ਸੋਮਵਾਰ ਰਾਤ 9:30 ਵਜੇ ਦੇ ਕਰੀਬ ਟਾਂਡਾ ਰੋਡ ਤੋਂ ਆਪਣੀ ਕਾਰ 'ਚ ਦੋ ਬੈਗ ਲੈ ਕੇ ਘਰ ਲਈ ਰਵਾਨਾ ਹੋਏ। ਜਦੋਂ ਉਹ ਕਾਜ਼ੀ ਮੰਡੀ ਹੁੰਦੇ ਹੋਏ ਸੂਰਿਆ ਐਨਕਲੇਵ ਜਾਣ ਵਾਲੇ ਮੋੜ 'ਤੇ ਪਹੁੰਚੇ, ਤਾਂ ਬਦਮਾਸ਼ਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ। ਇਲਜ਼ਾਮ ਹੈ ਕਿ ਬਦਮਾਸ਼ ਆਪਣੀ ਕਾਰ ਤੋਂ ਬਾਹਰ ਨਿਕਲੇ ਤੇ ਲੋਹੇ ਦੀ ਰਾਡ ਦੀ ਵਰਤੋਂ ਕਰਕੇ ਉਨ੍ਹਾਂ ਦੀ ਕਾਰ ਦੀ ਖਿੜਕੀ ਤੋੜ ਦਿੱਤੀ।

ਜਲੰਧਰ 'ਚ ਲੋਹਾ ਕਾਰੋਬਾਰੀ ਤੋਂ 72 ਲੱਖ ਰੁਪਏ ਲੁੱਟ, ਗੱਡੀ ਅੱਗੇ ਗੱਡੀ ਲਾ ਕੇ ਤੋੜ੍ਹਿਆ ਸ਼ੀਸ਼ਾ
davinder-kumar-jalandhar
| Published: 18 Aug 2026 07:52 AM IST
Share

ਸੋਮਵਾਰ ਰਾਤ ਨੂੰ ਜਲੰਧਰ ‘ਚ ਇੱਕ ਵੱਡੀ ਲੁੱਟ ਦੀ ਖ਼ਬਰ ਮਿਲੀ ਹੈ। ਸੂਰਿਆ ਐਨਕਲੇਵ ਦੇ ਰਹਿਣ ਵਾਲੇ ਲੋਹੇ ਦੇ ਵਪਾਰੀ ਲਲਿਤ ਮਿੱਤਲ ਤੋਂ ਕਥਿਤ ਤੌਰ ‘ਤੇ ਲਗਭਗ 72 ਲੱਖ ਰੁਪਏ ਦੀ ਨਕਦੀ ਲੁੱਟ ਲਈ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਪਾਰੀ ਟਾਂਡਾ ਰੋਡ ਤੋਂ ਸੂਰਿਆ ਐਨਕਲੇਵ ਘਰ ਜਾ ਰਿਹਾ ਸੀ। ਇਲਜ਼ਾਮ ਹੈ ਕਿ ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ ਦਾ ਪਿੱਛਾ ਕੀਤਾ ਤੇ ਆਪਣੀ ਗੱਡੀ ਲਗਾ ਕੇ ਰੋਕ ਲਿਆ।

ਰਾਡ ਨਾਲ ਕਾਰ ਦੀ ਖਿੜਕੀ ਤੋੜੀ; ਬਦਮਾਸ਼ ਦੋ ਬੈਗ ਲੈ ਭੱਜੇ

ਜਾਣਕਾਰੀ ਮੁਤਾਬਕ, ਲਲਿਤ ਮਿੱਤਲ ਸੋਮਵਾਰ ਰਾਤ 9:30 ਵਜੇ ਦੇ ਕਰੀਬ ਟਾਂਡਾ ਰੋਡ ਤੋਂ ਆਪਣੀ ਕਾਰ ‘ਚ ਦੋ ਬੈਗ ਲੈ ਕੇ ਘਰ ਲਈ ਰਵਾਨਾ ਹੋਏ। ਜਦੋਂ ਉਹ ਕਾਜ਼ੀ ਮੰਡੀ ਹੁੰਦੇ ਹੋਏ ਸੂਰਿਆ ਐਨਕਲੇਵ ਜਾਣ ਵਾਲੇ ਮੋੜ ‘ਤੇ ਪਹੁੰਚੇ, ਤਾਂ ਬਦਮਾਸ਼ਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ। ਇਲਜ਼ਾਮ ਹੈ ਕਿ ਬਦਮਾਸ਼ ਆਪਣੀ ਕਾਰ ਤੋਂ ਬਾਹਰ ਨਿਕਲੇ ਤੇ ਲੋਹੇ ਦੀ ਰਾਡ ਦੀ ਵਰਤੋਂ ਕਰਕੇ ਉਨ੍ਹਾਂ ਦੀ ਕਾਰ ਦੀ ਖਿੜਕੀ ਤੋੜ ਦਿੱਤੀ। ਫਿਰ ਉਨ੍ਹਾਂ ਨੇ ਕਾਰ ‘ਚੋਂ ਨਕਦੀ ਵਾਲੇ ਦੋ ਬੈਗ ਕੱਢ ਲਏ ਤੇ ਮੌਕੇ ਤੋਂ ਭੱਜ ਗਏ।

ਪੁਲਿਸ ਕਰੀ ਰਹੀ ਸੀਸੀਟੀਵੀ ਫੁਟੇਜ ਦੀ ਜਾਂਚ

ਲੁੱਟ ਦੀ ਖ਼ਬਰ ਮਿਲਦੇ ਹੀ, ਰਾਮਾ ਮੰਡੀ ਪੁਲਿਸ ਤੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਸਥਾਨ ਦਾ ਮੁਆਇਨਾ ਕੀਤਾ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਪਾਰੀ ਦੇ ਰਸਤੇ ਤੇ ਆਲੇ ਦੁਆਲੇ ਦੇ ਇਲਾਕਿਆਂ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਵਪਾਰੀ ਦੇ ਅਨੁਸਾਰ, ਨਕਦੀ ਦੀ ਸਹੀ ਰਕਮ ਦੀ ਜਾਣਕਾਰੀ ਅਜੇ ਪੂਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਲੇਖਾਕਾਰ ਨੇ ਪੈਸੇ ਗਿਣਨ ਤੋਂ ਬਾਅਦ ਕਾਰ ‘ਚ ਰੱਖੇ ਸਨ। ਸ਼ੁਰੂਆਤੀ ਜਾਣਕਾਰੀ ਤੋਂ ਮੁਤਾਬਕ ਦੋ ਬੈਗਾਂ ‘ਚ ਲਗਭਗ 72 ਲੱਖ ਰੁਪਏ ਦੀ ਨਕਦੀ ਸੀ। ਪੁਲਿਸ ਇਸ ਸਮੇਂ ਰਕਮ ਤੇ ਪੂਰੀ ਘਟਨਾ ਦੇ ਵੇਰਵਿਆਂ ਦੀ ਪੁਸ਼ਟੀ ਕਰ ਰਹੀ ਹੈ।

Follow Us
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...