ਮੋਗਾ: ਕਿਸਾਨ ਨੇ ਧੱਕੇ ਨਾਲ ਖਰੀਦੀ ਲਾਟਰੀ, ਹੁਣ ਨਿਕਲ ਆਇਆ 50 ਲੱਖ ਦਾ ਇਨਾਮ
ਕਿਸਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਐਤਵਾਰ ਨੂੰ ਪ੍ਰਤਾਪ ਰੋਡ 'ਤੇ ਸਥਿਤ ਗੋਲੀ ਲਾਟਰੀ ਸਟਾਲ ਤੋਂ ਹਜ਼ਾਰ ਰੁਪਏ 'ਚ ਪੰਜਾਬ ਸਟੇਟਸ ਦੀ ਲਾਟਰੀ ਖਰੀਦੀ ਸੀ। ਸੋਮਵਾਰ ਸਵੇਰੇ ਉਹ ਆਪਣੀ ਟਿਕਟ ਚੈੱਕ ਕਰਨ ਲਈ ਸਟਾਲ ਗਿਆ, ਜਿੱਥੇ ਆਪਰੇਟਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਟਿਕਟ ਨੇ 50 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ ਹੈ।
ਮੋਗਾ ਦੇ ਮਥੁਰਾਪੁਰੀ ਦੇ ਇੱਕ ਮੱਧ ਵਰਗੀ ਕਿਸਾਨ ਦੀ ਕਿਸਮਤ ਉਸ ਵੇਲੇ ਚਮਕ ਗਈ ਜਦੋਂ ਉਸ ਨੇ 50 ਲੱਖ ਰੁਪਏ ਦੀ ਲਾਟਰੀ ਜਿੱਤੀ। ਜਿਵੇਂ ਹੀ ਕਿਸਾਨ ਨੂੰ ਸੋਮਵਾਰ ਦੀ ਸਵੇਰ ਆਪਣੀ ਲਾਟਰੀ ਲੱਗਣ ਬਾਰੇ ਪਤਾ ਲੱਗਾ ਤਾਂ ਪ੍ਰਤਾਪ ਰੋਡ ‘ਤੇ ਸਥਿਤ ਗੋਲੀ ਲਾਟਰੀ ਸਟਾਲ ‘ਤੇ ਢੋਲ ਵਜਾ ਕੇ ਤੇ ਲੱਡੂ ਵੰਡ ਕੇ ਜਸ਼ਨ ਸ਼ੁਰੂ ਹੋ ਗਿਆ।
ਕਿਸਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਐਤਵਾਰ ਨੂੰ ਪ੍ਰਤਾਪ ਰੋਡ ‘ਤੇ ਸਥਿਤ ਗੋਲੀ ਲਾਟਰੀ ਸਟਾਲ ਤੋਂ ਹਜ਼ਾਰ ਰੁਪਏ ‘ਚ ਪੰਜਾਬ ਸਟੇਟਸ ਦੀ ਲਾਟਰੀ ਖਰੀਦੀ ਸੀ। ਸੋਮਵਾਰ ਸਵੇਰੇ ਉਹ ਆਪਣੀ ਟਿਕਟ ਚੈੱਕ ਕਰਨ ਲਈ ਸਟਾਲ ਗਿਆ, ਜਿੱਥੇ ਆਪਰੇਟਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਟਿਕਟ ਨੇ 50 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ ਹੈ।
ਚਰਨਜੀਤ ਸਿੰਘ ਨੇ ਦੱਸਿਆ ਕਿ ਉਸਨੇ ਪਹਿਲਾਂ ਕਦੇ-ਕਦੇ ਆਪਣੀ ਕਿਸਮਤ ਅਜ਼ਮਾਉਣ ਲਈ ਲਾਟਰੀ ਟਿਕਟਾਂ ਖਰੀਦੀਆਂ ਸਨ, ਪਰ ਇਹ ਪਹਿਲੀ ਵਾਰ ਸੀ ਜਦੋਂ ਉਸ ਨੂੰ ਇੰਨਾ ਵੱਡਾ ਇਨਾਮ ਮਿਲਿਆ ਹੈ। ਉਸ ਨੇ ਕਿਹਾ ਕਿ ਉਹ ਇਨਾਮੀ ਰਾਸ਼ੀ ਦੀ ਵਰਤੋਂ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਤੇ ਸਮਾਜ ਸੇਵਾ ਦੇ ਕੰਮਾਂ ‘ਚ ਵੀ ਯੋਗਦਾਨ ਪਾਉਣ ਲਈ ਕਰੇਗਾ।
ਲਾਟਰੀ ਸਟਾਲ ਸੰਚਾਲਕ ਪ੍ਰਦੀਪ ਕੁਮਾਰ ਗੋਲੀ ਤੇ ਹੋਰਾਂ ਨੇ ਢੋਲ ਦੀ ਤਾਲ ‘ਤੇ ਨੱਚ ਕੇ ਤੇ ਲੱਡੂ ਵੰਡਦੇ ਹੋਏ ਜਸ਼ਨ ਮਨਾਇਆ। ਚਰਨਜੀਤ ਸਿੰਘ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਸ ਨੂੰ ਸ਼ਿਵਮ ਏਜੰਸੀ ਤੋਂ ਸਟਾਕਿਸਟ ਭਨੋਟ ਐਂਟਰਪ੍ਰਾਈਜ਼, ਲੁਧਿਆਣਾ ਤੋਂ ਟਿਕਟ ਖਰੀਦੀ ਸੀ, ਜੋ ਅੱਗੇ ਚਰਨਜੀਤ ਨੂੰ ਵੇਚੀ ਗਈ। ਉਸ ਨੇ ਕਿਹਾ ਕਿ ਟਿਕਟ ਅਸਲ ‘ਚ ਕਿਸੇ ਹੋਰ ਗਾਹਕ ਲਈ ਰੱਖੀ ਗਈ ਸੀ ਜੋ ਇਸ ਨੂੰ ਲੈਣ ਨਹੀਂ ਆਇਆ ਸੀ। ਉਸ ਨੇ ਫਿਰ ਚਰਨਜੀਤ ਸਿੰਘ ਨੂੰ ਧੱਕੇ ਨਾਲ ਲਾਟਰੀ ਟਿਕਟ ਦੇ ਦਿੱਤੀ।
