ਜਦੋਂ ਲੱਖਾਂ ਪੁੱਤ ਤੁਹਾਡੇ ਫੈਲਾਏ ਨਸ਼ੇ ਦੀ ਭੇਟ ਚੜ੍ਹ ਗਏ, ਉਦੋਂ ਦੁੱਖ ਨਹੀਂ ਲੱਗਿਆ… ਜੀਵਨ ਜੋਤ ਦਾ ਮਜੀਠਿਆ ‘ਤੇ ਨਿਸ਼ਾਨਾ
Jeevan Jyot Kaur: ਬਿਕਰਮ ਮਜੀਠਿਆ ਦੀ ਪਤਨੀ ਗਨੀਵ ਨੇ ਵਿਜੀਲੈਂਸ ਦੀ ਕਾਰਵਾਈ ਦੀ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਸਾਡੇ ਬੱਚਿਆਂ ਨੇ ਕੁੱਝ ਨਹੀਂ ਖਾਦਾ ਹੈ, ਉਨ੍ਹਾਂ ਨੂੰ ਸਵੇਰੇ ਜਲਦੀ ਉੱਠਣਾ ਪਿਆ, ਇਸ ਘਟਨਾ ਦਾ ਬੁਰਾ ਅਸਰ ਪਿਆ ਹੈ। ਇਸ ਹੀ ਬਿਆਨ 'ਤੇ ਹੁਣ ਜੀਵਨ ਜੋਤ ਕੌਰ ਨੇ ਪਲਟਵਾਰ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠਿਆ ‘ਤੇ ਵਿਜੀਲੈਂਸ ਬਿਊਰੋ ਦੀ ਕਾਰਵਾਈ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਵਿਧਾਇਕ ਜੀਵਨਜੋਤ ਕੌਰ ਨੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਵੀਡੀਓ ਪੋਸਟ ਕਰਦੇ ਹੋਏ ਮਜੀਠਿਆ ਨੇ ਉਨ੍ਹਾਂ ਦੀ ਪਤਨੀ ਗਨੀਤ ‘ਤੇ ਹਮਲਾ ਬੋਲਿਆ ਹੈ। ਦੱਸ ਦੇਈਏ ਕਿ ਜੀਵਨ ਜੋਤ ਕੌਰ ਨੇ ਬਿਕਰਮ ਮਜੀਠਿਆ ਨੂੰ 2022 ਵਿਧਾਨਸਭਾ ਚੋਣਾਂ ‘ਚ ਅੰਮ੍ਰਿਤਸਰ ਈਸਟ ਸੀਟ ਤੋਂ ਹਰਾਇਆ ਸੀ।
ਬਿਕਰਮ ਮਜੀਠਿਆ ਦੀ ਪਤਨੀ ਗਨੀਵ ਨੇ ਵਿਜੀਲੈਂਸ ਦੀ ਕਾਰਵਾਈ ਦੀ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਸਾਡੇ ਬੱਚਿਆਂ ਨੇ ਕੁੱਝ ਨਹੀਂ ਖਾਦਾ ਹੈ, ਉਨ੍ਹਾਂ ਨੂੰ ਸਵੇਰੇ ਜਲਦੀ ਉੱਠਣਾ ਪਿਆ, ਇਸ ਘਟਨਾ ਦਾ ਬੁਰਾ ਅਸਰ ਪਿਆ ਹੈ। ਇਸ ਹੀ ਬਿਆਨ ‘ਤੇ ਹੁਣ ਜੀਵਨ ਜੋਤ ਕੌਰ ਨੇ ਪਲਟਵਾਰ ਕੀਤਾ ਹੈ।
ਜੀਵਨ ਜੋਤ ਕੌਰ ਦਾ ਬਿਆਨ
ਜੀਵਨ ਜੋਤ ਕੌਰ ਨੇ ਲਿਖਿਆ- ਜਦੋਂ ਆਪਣੇ ਬੱਚਿਆ ਨੂੰ ਛੋਟੀ ਜਿਹੀ ਵੀ ਤਕਲੀਫ਼ ਹੁੰਦੀ ਹੈ ਤਾਂ ਮਾਂ ਨੂੰ ਕਿੰਨਾ ਦੁੱਖ ਲੱਗਾ ਹੈ। ਅੱਜ ਜਦੋਂ ਬਿਕਰਮ ਮਜੀਠਿਆ ਨੂੰ ਵਿਜੀਲੈਂਸ ਨੀ ਗ੍ਰਿਫ਼ਤਾਰ ਕੀਤਾ ਤਾਂ ਮੈਡਮ ਗਨੀਵ ਮਜੀਠਿਆ ਕਹਿ ਰਹੇ ਸਨ ਕਿ ਸਾਡੇ ਬੱਚਿਆਂ ਨੇ ਕੁੱਝ ਨਹੀਂ ਖਾਦਾ, ਉਨ੍ਹਾੰ ਨੂੰ ਜਲਦੀ ਉੱਠਣਾ ਪਿਆ ਤੇ ਉਨ੍ਹਾਂ ‘ਤੇ ਬੁਰਾ ਅਸਰ ਪਿਆ। ਮੈਂ ਇਸ ‘ਤੇ ਮਜੀਠਿਆ ਜੋੜੇ ਨੂੰ ਪੱਛਣਾ ਚਾਹੁੰਦੀ ਹਾਂ ਕਿ ਜਦੋਂ ਲੱਖਾ ਮਾਵਾਂ ਦੇ ਪੁੱਤ ਤੁਹਾਡੇ ਫੈਲਾਏ ਨਸ਼ੇ ਦੀ ਭੇਟ ਚੜ੍ਹ ਗਏ, ਉਦੋਂ ਤੁਹਾਨੂੰ ਦੁੱਖ ਨਹੀਂ ਲੱਗਿਆ। ਉਦੋਂ ਤੁਹਾਨੂੰ ਖਿਆਲ ਨਹੀਂ ਆਇਆ, ਅੱਜ ਜਦੋਂ ਆਪਣੇ ਬੱਚਿਆਂ ‘ਤੇ ਗੱਲ ਆਈ ਤਾਂ ਤੁਹਾਨੂੰ ਦੁੱਖ ਲੱਗ ਰਿਹਾ ਹੈ।
ਜਦੋਂ ਆਪਣੇ ਬੱਚੇ ਨੂੰ ਛੋਟੀ ਜਿਹੀ ਵੀ ਤਕਲੀਫ਼ ਹੁੰਦੀ ਹੈ ਤਾਂ ਮਾਂ ਨੂੰ ਕਿੰਨਾ ਦੁੱਖ ਲੱਗਦਾ ਹੈ। ਅੱਜ ਜਦੋਂ ਬਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਤਾਂ ਮੈਡਮ ਗਨੀਵ ਮਜੀਠੀਆ ਕਹਿ ਰਹੇ ਸਨ ਕਿ ਸਾਡੇ ਬੱਚਿਆਂ ਨੇ ਕੁੱਝ ਨਹੀਂ ਖਾਂਦਾ, ਉਹਨਾਂ ਨੂੰ ਜਲਦੀ ਉੱਠਣਾ ਪਿਆ,ਉਹਨਾਂ ਤੇ ਬੁਰਾ ਅਸਰ ਪਿਆ ਤਾਂ ਇੱਥੇ ਮੈਂ ਮਜੀਠੀਆ ਜੋੜੇ ਨੂੰ pic.twitter.com/uhkUU9ws0K
— MLA Jeevan Jyot Kaur. (@jeevanjyot20) June 25, 2025
ਮਜੀਠੀਆ ਦੇ ਨਸ਼ਾ ਤਸਕਰਾਂ ਨਾਲ ਲਿੰਕ: ਜੀਵਨ ਜੋਤ
ਜੀਵਨ ਜੋਤ ਕੌਰ ਨੇ ਆਪਣੀ ਵੀਡੀਓ ‘ਚ ਦਾਅਵਾ ਕੀਤਾ ਹੈ ਕਿ ਬਿਕਰਮ ਮਜੀਠੀਆ ਦਾ ਨਾਮ ਨਸ਼ਾ ਤਸਕਰਾਂ ਚ ਆਉਂਦਾ ਹੈ ਤੇ ਨਸ਼ਾ ਤਸਕਰਾਂ ਨਾਲ ਉਨ੍ਹਾਂ ਦੇ ਲਿੰਕ ਹਨ। ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਦਾ ਸ਼ੋਸ਼ਣ ਕਰਦੇ ਹੋ, ਉਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਪਾ ਦਿੰਦੇ ਹੋ, ਉਦੋਂ ਤੁਹਾਨੂੰ ਦੁੱਖ ਨਹੀਂ ਲੱਗਦਾ। ਜਦੋਂ ਗੱਲ ਆਪਣੇ ਬੱਚਿਆਂ ਤੇ ਆਉਂਦੀ ਹੈ ਤਾਂ ਤੁਹਾਨੂੰ ਛੋਟੀ ਜਿਹੀ ਗੱਲ ਦੀ ਬਹੁੱਤ ਦੁੱਖ-ਤਕਲੀਫ਼ ਹੁੰਦੀ ਹੈ। ਤੁਹਾਨੂੰ ਉਨ੍ਹਾਂ ਮਾਵਾਂ ਬਾਰੇ ਵੀ ਸੋਚਣਾ ਚਾਹੀਦਾ ਹੈ, ਜਿਨ੍ਹਾਂ ਦੇ ਲੱਖਾਂ ਬੱਚੇ ਨਸ਼ਿਆਂ ‘ਤੇ ਤੁਸੀਂ ਲਾ ਦਿੱਤੇ ਹਨ।