Smog Diplomacy: ਪਰਾਲੀ ਸਾੜਣ ਦੇ ਮੁੱਦੇ ਤੇ ਮਰੀਅਮ ਨਵਾਜ਼ ਲਿਖਣਗੇ ਸੀਐਮ ਨੂੰ ਚਿੱਠੀ, ਮਾਨ ਬੋਲੇ- ਸਾਡਾ ਧੂੰਆ ਗੇੜੇ ਹੀ ਦੇਈ ਜਾਂਦਾ

Updated On: 

13 Nov 2024 19:06 PM

Maryam Nawaz On Punjab Smog: ਪਰਾਲੀ ਸਾੜ੍ਹਣ ਦੇ ਮੁੱਦੇ ਤੇ ਹਰ ਸਾਲ ਅਕਤੂਬਰ-ਨਵੰਬਰ ਦੌਰਾਨ ਸਿਆਸਤ ਭੱਖ ਜਾਂਦੀ ਹੈ। ਇਨ੍ਹਾਂ ਮਹੀਨਿਆਂ ਦੌਰਾਨ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਪੱਧਰ ਤੱਕ ਵੱਧ ਜਾਂਦਾ ਹੈ। ਹੁਣ ਪਾਕਿਸਤਾਨ ਵੀ ਆਵਾਜ਼ ਚੁੱਕਣ ਲੱਗਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਰਾਲੀ ਸੜ ਰਹੀ ਹੈ ਅਤੇ ਧੂੰਆਂ ਲਾਹੌਰ ਪਹੁੰਚ ਰਿਹਾ ਹੈ।

Smog Diplomacy: ਪਰਾਲੀ ਸਾੜਣ ਦੇ ਮੁੱਦੇ ਤੇ ਮਰੀਅਮ ਨਵਾਜ਼ ਲਿਖਣਗੇ ਸੀਐਮ ਨੂੰ ਚਿੱਠੀ, ਮਾਨ ਬੋਲੇ- ਸਾਡਾ ਧੂੰਆ ਗੇੜੇ ਹੀ ਦੇਈ ਜਾਂਦਾ

ਮਰੀਅਮ ਲਿਖਣਗੇ ਸੀਐਮ ਨੂੰ ਚਿੱਠੀ, ਮਾਨ ਬੋਲੇ- ਸਾਡਾ ਧੂੰਆ ਗੇੜੇ ਹੀ ਦੇਈ ਜਾਂਦਾ

Follow Us On

ਇਨ੍ਹੀਂ ਦਿਨੀਂ ਹਵਾ ਪ੍ਰਦੂਸ਼ਣ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਰਤ ਦੇ ਨਾਲ-ਨਾਲ ਗੁਆਂਢੀ ਦੇਸ਼ ਪਾਕਿਸਤਾਨ ਦਾ ਵੀ ਇਹੀ ਹਾਲ ਹੈ। ਹੁਣ ਪਾਕਿਸਤਾਨ ਆਪਣੇ ਦੇਸ਼ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਮਰੀਅਮ ਨਵਾਜ਼ ਨੇ ਸਿੱਧਾ ਆਰੋਪ ਲਾਇਆ ਹੈ ਕਿ ਪੰਜਾਬ ਤੋਂ ਪਾਕਿਸਤਾਨ ਤੱਕ ਹਵਾ ਪ੍ਰਦੂਸ਼ਣ ਵਧ ਰਿਹਾ ਹੈ।

ਪਾਕਿਸਤਾਨ ਨੇ ਵੀ ਪੰਜਾਬ ਦੇ ਧੂੰਏਂ ਨੂੰ ਲੈ ਕੇ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਰਾਲੀ ਸੜ ਰਹੀ ਹੈ ਅਤੇ ਧੂੰਆਂ ਲਾਹੌਰ ਪਹੁੰਚ ਰਿਹਾ ਹੈ। ਪਾਕਿਸਤਾਨ ਨੇ ਇਸ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਕਿਸਤਾਨੀ ਨੇਤਾ ਮਰੀਅਮ ਨਵਾਜ਼ ਨੇ ਇਹ ਆਰੋਪ ਲਾਏ ਹਨ। ਮਰੀਅਮ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਣਗੇ।

ਉੱਧਰ, ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਪਾਕਿਸਤਾਨੀ ਨੇਤਾ ਮਰੀਅਮ ਨਵਾਜ਼ ਦੀ ਸਮੌਗ ਡਿਪਲੋਮੇਸੀ ‘ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਰੀਅਮ ਕਹਿੰਦੀ ਹੈ ਕਿ ਉਹ ਸਾਡੇ (ਪੰਜਾਬ ਦੇ) ਧੂੰਏਂ ਦੇ ਲਾਹੌਰ ਤੱਕ ਪਹੁੰਚਣ ਬਾਰੇ ਮੈਨੂੰ ਚਿੱਠੀ ਲਿਖਣਗੇ, ਜਦਕਿ ਦਿੱਲੀ ਵੀ ਇਸ ਦੇ ਧੂੰਏਂ ਲਈ ਸਾਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਲੱਗਦਾ ਹੈ ਕਿ ਸਾਡਾ ਧੂੰਆਂ ਗੋਲ-ਗੋਲ ਘੁੰਮ ਰਿਹਾ ਹੈ।

ਕੇਂਦਰ ਨਹੀਂ ਦੇ ਰਿਹਾ ਕਿਸਾਨਾਂ ਨੂੰ ਵਿਸ਼ੇਸ਼ ਇੰਸੈਟਿਵ

ਮਾਨ ਨੇ ਕਿਹਾ ਕਿ ਅਸੀਂ ਕੇਂਦਰ ਤੋਂ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਦੀ ਮੰਗ ਕਰ ਰਹੇ ਹਾਂ। ਪਰ ਕੇਂਦਰ ਸਾਡੀ ਮੰਗ ਵੱਲ ਧਿਆਨ ਨਹੀਂ ਦੇ ਰਿਹਾ। ਅਜਿਹੇ ਹਾਲਾਤ ਵਿੱਚ ਪਰਾਲੀ ਦਾ ਪ੍ਰਬੰਧਨ ਕਰਨਾ ਔਖਾ ਹੁੰਦਾ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਪਰਾਲੀ ਸਾੜ੍ਹਣ ਦੇ ਮੁੱਦੇ ਨੂੰ ਲੈ ਕੇ ਹਰ ਸਾਲ ਸੁਪਰੀਮ ਕੋਰਟ ਅਤੇ ਐਨਜੀਟੀ ਕਈ ਸੂਬਿਆਂ ਨੂੰ ਝਾੜ ਪਾਉਂਦੀਆਂ ਹਨ, ਪਰ ਹਾਲਾਤ ਸੁਧਰਣ ਦੀ ਥਾਂ ਹਰ ਸਾਲ ਹੋਰ ਵੀ ਵਿਗੜਦੇ ਜਾ ਰਹੇ ਹਨ। ਇਨ੍ਹਾਂ ਦਿਨਾਂ ਦੌਰਾਨ ਦਿੱਲੀ ਦੇ ਲੋਕਾਂ ਲਈ ਸਾਹ ਲੈਣਾ ਵੀ ਮੁਸ਼ਕੱਲ ਹੋ ਜਾਂਦਾ ਹੈ।

Exit mobile version