ਚਿੱਟੇ ਦੇ ਲਈ ਵੇਚ ਦਿੱਤਾ ਬੱਚਾ, 1 ਲੱਖ 80 ਹਜ਼ਾਰ ਦਾ ਕੀਤਾ ਸੀ ਸੌਦਾ, ਹੁਣ ਮੰਗ ਰਹੇ ਵਾਪਸ
ਬੱਚੇ ਦੀ ਮਾਂ ਗੁਰਮਨ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਕਾਫੀ ਸਮੇਂ ਤੋਂ ਬੱਚਾ ਵੇਚਣ ਦਾ ਦਬਾਅ ਬਣਾ ਰਿਹਾ ਸੀ। ਉਹ ਤੇ ਉਸ ਦਾ ਪਤੀ ਨਸ਼ੇ ਦਾ ਆਦੀ ਸੀ। ਪੁਲਿਸ ਕਈ ਵਾਰ ਉਸ ਨੂੰ ਫੜ ਕੇ ਵੀ ਲੈ ਗਈ, ਪਰ ਛੋਟੇ ਬੱਚੇ ਨੂੰ ਦੇਖਦੇ ਹੋਏ ਉਸ ਨੂੰ ਛੱਡ ਦਿੰਦੀ ਸੀ। ਉਨ੍ਹਾਂ ਤੋਂ ਬੱਚਾ ਸੰਭਾਲਿਆ ਨਹੀਂ ਜਾਂਦਾ ਸੀ। ਇਸ ਲਈ ਬੱਚ ਵੇਚ ਦਿੱਤਾ
ਮਾਨਸਾ ਦੇ ਬੁਢਲਾਡਾ ਤੋਂ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੇ ਆਦੀ ਮਾਂ-ਪਿਓ ਨੇ ਆਪਣੇ 5 ਮਹੀਨੇ ਦੇ ਬੱਚੇ ਨੂੰ 1 ਲੱਖ 80 ਹਜ਼ਾਰ ਰੁਪਏ ‘ਚ ਵੇਚ ਦਿੱਤਾ ਹੈ। ਮੁਲਜ਼ਮ ਮਾਂ ਗੁਰਮਨ ਕੌਰ ਤੇ ਪਿਤਾ ਸੰਦੀਪ ਸਿੰਘ ਪਹਿਲਾਂ ਹਰਿਆਣਾ ਦੇ ਜ਼ਿਲ੍ਹੇ ਫਤਿਹਾਬਾਦ ਦੇ ਰਤੀਆ ‘ਚ ਰਹਿੰਦੇ ਸਨ। ਇਨ੍ਹਾਂ ਨੇ ਇੱਥੇ ਵੀ ਆਪਣੇ ਬੱਚੇ ਦਾ ਪਹਿਲਾਂ 5 ਲੱਖ ਦਾ ਸੌਦਾ ਕੀਤਾ ਸੀ, ਪਰ ਕਿਸੇ ਗੱਲ ਕਾਰਨ ਉਨ੍ਹਾਂ ਨੇ ਬੱਚਾ ਨਹੀਂ ਦਿੱਤਾ।
ਇਸ ਤੋਂ ਬਾਅਦ ਇਹ ਜੋੜਾ ਮਾਨਸਾ ਦੇ ਅਕਬਰਪੁਰ ਖੁਡਾਲ ਪਿੰਡ ‘ਚ ਰਹਿਣਾ ਲੱਗਾ। ਨਸ਼ੇ ਦੇ ਆਦੀ ਜੋੜੇ ਨੇ ਇੱਥੇ ਆਪਣੇ ਬੱਚੇ ਦਾ ਸੌਦਾ ਕਰ ਦਿੱਤਾ। ਬੱਚੇ ਦੀ ਮਾਂ ਗੁਰਮਨ ਕੌਰ ਜੋ ਸੂਬਾ ਪੱਧਰੀ ਪਹਿਲਵਾਨ ਰਹਿ ਚੁੱਕੀ ਹੈ, ਦੀ ਮਮਤਾ ਹੁਣ ਜਾਗੀ ਹੈ ਤੇ ਉਸ ਨੇ ਆਪਣੇ ਨੂੰ ਵਾਪਸ ਕਰਨ ਦੀ ਮੰਗ ਰੱਖੀ ਹੈ। ਗੁਰਮਨ ਕੌਰ ਨੇ ਪੁਲਿਸ ਤੋਂ ਬੱਚੇ ਨੂੰ ਵਾਪਸ ਦਿਲਾਉਣ ਦੀ ਮੰਗ ਕੀਤੀ ਹੈ ਤੇ ਇਸ ਤੋਂ ਬਾਅਦ ਹੀ ਇਹ ਪੂਰਾ ਮਾਮਲਾ ਵੀ ਸਾਹਮਣੇ ਆਇਆ ਹੈ।
ਚਿੱਟੇ ਦੇ ਆਦੀ ਸਨ ਬੱਚੇ ਦੇ ਮਾਂ-ਪਿਓ
ਗੁਰਮਨ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਕਾਫੀ ਸਮੇਂ ਤੋਂ ਬੱਚਾ ਵੇਚਣ ਦਾ ਦਬਾਅ ਬਣਾ ਰਿਹਾ ਸੀ। ਉਹ ਤੇ ਉਸ ਦਾ ਪਤੀ ਨਸ਼ੇ ਦਾ ਆਦੀ ਸੀ। ਪੁਲਿਸ ਕਈ ਵਾਰ ਉਸ ਨੂੰ ਫੜ ਕੇ ਵੀ ਲੈ ਗਈ, ਪਰ ਛੋਟੇ ਬੱਚੇ ਨੂੰ ਦੇਖਦੇ ਹੋਏ ਉਸ ਨੂੰ ਛੱਡ ਦਿੰਦੀ ਸੀ। ਉਨ੍ਹਾਂ ਤੋਂ ਬੱਚਾ ਸੰਭਾਲਿਆ ਨਹੀਂ ਜਾਂਦਾ ਸੀ। ਇਸ ਲਈ ਬੱਚ ਵੇਚ ਦਿੱਤਾ।
ਗੁਰਮਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੱਚੇ ਦੇ ਬਦਲੇ 1.80 ਹਜ਼ਾਰ ਰੁਪਏ ਮਿਲੇ ਸਨ। ਇਨ੍ਹਾਂ ਪੈਸਿਆਂ ਤੋਂ ਉਨ੍ਹਾਂ ਨੇ ਅਲਮਾਰੀ, ਬੈੱਡ ਤੇ ਸੋਫਾ ਲੈ ਲਿਆ ਤੇ ਬਾਕੀ ਪੈਸਿਆਂ ਦਾ ਚਿੱਟਾ ਪੀ ਲਿਆ। ਹੁਣ ਉਨ੍ਹਾਂ ਤੋਂ ਪੈਸੇ ਖ਼ਤਮ ਹੋ ਗਏ ਹਨ।
‘ਬੱਚੇ ਨੂੰ ਕਾਨੂੰਨੀ ਪ੍ਰਕਿਰਿਆ ਨਾਲ ਲਿਆ ਗੋਦ’
ਉੱਥੇ ਹੀ ਬੱਚਾ ਗੋਦ ਲੈਣ ਵਾਲੇ ਜੋੜੇ ਸੰਜੂ ਤੇ ਆਰਤੀ ਨੇ ਕਿਹਾ ਕਿ ਉਨ੍ਹਾਂ ਨੇ ਪੂਰੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਬੱਚੇ ਨੂੰ ਗੋਦ ਲਿਆ ਹੈ ਤੇ ਉਹ ਬੱਚੇ ਨੂੰ ਵਾਪਸ ਨਹੀਂ ਕਰਨਗੇ। ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਨੂੰ ਬੱਚਾ ਵਾਪਸ ਦਿਲਾਉਣ ਦੀ ਅਰਜ਼ੀ ਮਿਲੀ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੇ ਬਾਅਦ ਹੀ ਫੈਸਲਾ ਲਿਆ ਜਾਵੇਗਾ।


