ਮਨਪ੍ਰੀਤ ਬਾਦਲ ਦਾ ਵੜਿੰਗ ‘ਤੇ ਸ਼ਬਦੀ ਹਮਲਾ, ਗਿੱਦੜਾਂ ਤੇ ਸ਼ੇਰਾਂ ਨਾਲ ਜੋੜ ਕੀਤੀ ਟਿੱਪਣੀ… ਲਗਾਏ ਵੱਡੇ ਇਲਜ਼ਾਮ
ਮਨਪ੍ਰੀਤ ਬਾਦਲ ਨੇ ਕਿਹਾ ਕਿ ਰਾਜਾ ਵੜਿੰਗ ਦਾ ਨਾਮ ਅਜਿਹਾ ਕਈ ਕਾਰਨਾਮਿਆਂ ਨਾਲ ਜੁੜਿਆ ਹੋਇਆ ਹੈ। ਉਹ ਕਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੁਆਫ਼ੀ ਮੰਗਦਾ ਹੈ ਤੇ ਕਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੋਂ, ਫਿਰ ਵੀ ਬਚ ਨਿਕਲਣ 'ਚ ਕਾਮਯਾਬ ਹੋ ਜਾਂਦਾ ਹੈ। ਇਹ ਗੰਭੀਰ ਦੋਸ਼ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਲਗਾਇਆ ਸੀ।
ਪੰਜਾਬ ਦੇ ਸਾਬਕਾ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਤਿੱਖਾ ਹਮਲਾ ਕੀਤਾ ਹੈ। ਬਾਦਲ ਨ ਰਾਜਾ ਵੜਿੰਗ ਬਾਰੇ ਟਿੱਪਣੀਆਂ ਕਰਦੇ ਹੋਏ ਕਿਹਾ ਹੈ ਕਿ ਤੁਸੀਂ ਤੈਅ ਕਰੋਂ ਕਿ ਤੁਹਾਡਾ ਗਿੱਦੜਾਂ ਦੇ ਝੁਮਰੇ ਚ ਆਉਂਦਾ ਹੈ ਜਾਂ ਸ਼ੇਰਾਂ ਦੇ ਝੁਮਰੇ ਚ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵੜਿੰਗ ਨੇ ਨਾ ਸਿਰਫ਼ ਬੱਸ ਬਾਡੀਜ਼ ‘ਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਕੀਤਾ ਹੈ, ਸਗੋਂ ਨਸ਼ਾ ਵੇਚਣ ਵਾਲਿਆਂ ਤੇ ਅਪਰਾਧੀਆਂ ਨਾਲ ਵੀ ਮਿਲੀਭੁਗਤ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਦਾ ਨਾਮ ਅਜਿਹਾ ਕਈ ਕਾਰਨਾਮਿਆਂ ਨਾਲ ਜੁੜਿਆ ਹੋਇਆ ਹੈ। ਉਹ ਕਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੁਆਫ਼ੀ ਮੰਗਦਾ ਹੈ ਤੇ ਕਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੋਂ, ਫਿਰ ਵੀ ਬਚ ਨਿਕਲਣ ‘ਚ ਕਾਮਯਾਬ ਹੋ ਜਾਂਦਾ ਹੈ। ਇਹ ਗੰਭੀਰ ਦੋਸ਼ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਲਗਾਇਆ ਸੀ।
ਇੱਕ ਵਿੱਤ ਮੰਤਰੀ ਹੁੰਦਾ ਸੀ ਪਰ ਡਾਈਨਿੰਗ ਟੇਬਲ ਚੋਰੀ ਕਰ ਲੈਂਦਾ ਸੀ! pic.twitter.com/wBpMAiDO4O
— Punjab Congress (@INCPunjab) January 17, 2026
‘ਇੱਕ ਪੁਲਿਸ ਅਧਿਕਾਰੀ ਨੇ ਅਫੀਮ ਮਾਮਲੇ ‘ਚ ਰਾਜਾ ਵੜਿੰਗ ਨੂੰ ਬਚਾਇਆ’
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਹਰੀਕੇ ਕਲਾਂ ਦੇ ਸਰਪੰਚ ਤੋਂ 5 ਕਿਲੋ ਅਫੀਮ ਜ਼ਬਤ ਕੀਤੀ ਗਈ ਸੀ, ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਵੀ ਇਸ ਮਾਮਲੇ ‘ਚ ਸਾਹਮਣੇ ਆਇਆ ਸੀ, ਪਰ ਉਨ੍ਹਾਂ ਦੇ ਪਰਿਵਾਰ ਦੇ ਇੱਕ ਐਸਪੀ ਪੱਧਰ ਦੇ ਅਧਿਕਾਰੀ ਨੇ ਉਸ ਮਾਮਲੇ ‘ਚ ਬਚਾਇਆ ਸੀ। ਜੇਕਰ ਉਹ ਐਸਪੀ ਪੱਧਰ ਦਾ ਅਧਿਕਾਰੀ ਨਾ ਹੁੰਦਾ, ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਸ ਮਾਮਲੇ ਵਿੱਚ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ।
ਇਹ ਵੀ ਪੜ੍ਹੋ
ਮਨਪ੍ਰੀਤ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਪੋਸਟ ਕੀਤੀ, ਜਿਸ ‘ਚ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਕੋਲ ਇਨ੍ਹਾਂ ਦੋਸ਼ਾਂ ਦੇ ਸਮਰਥਨ ਲਈ ਸਬੂਤ ਹਨ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਰਾਜਾ ਨੇ ਗਿੱਦੜਬਾਹਾ ਚੋਣਾਂ ਦੌਰਾਨ ਮੇਰੇ ਕੋਲ ਮਦਦ ਮੰਗਦੇ ਹੋਏ ਕਿਹਾ ਕਿ ਅਕਾਲੀ ਆਗੂ ਉਸ ਨੂੰ ਕੁੱਟਣਗੇ। ਜੇਕਰ ਤੁਸੀਂ ਮੇਰੇ ਨਾਲ ਰਹੋਗੇ ਤਾਂ ਬਚਾਅ ਰਹੇਗਾ।
ਰਾਜਾ ਵੜਿੰਗ ਬਚਣ ਲਈ ਮੇਰੀ ਕਾਰ ਦੀ ਪਿਛਲੀ ਸੀਟ ‘ਤੇ ਬੈਠ ਗਿਆ। ਇਸ ਤੋਂ ਇਲਾਵਾ, ਜਦੋਂ ਉਹ ਤਿੰਨ ਤੋਂ ਚਾਰ ਮਹੀਨੇ ਟਰਾਂਸਪੋਰਟ ਮੰਤਰੀ ਸੀ, ਤਾਂ ਉਨ੍ਹਾਂ ਨੇ ਪੰਜਾਬ ਤੋਂ 8 ਲੱਖ ਰੁਪਏ ‘ਚ ਬੱਸ ਦਾ ਢਾਂਚਾ ਮੰਗਵਾਉਣ ਦੀ ਬਜਾਏ, ਜੈਪੁਰ ਤੋਂ 11 ਲੱਖ 98 ਹਜ਼ਾਰ ਰੁਪਏ ‘ਚ ਮੰਗਵਾਇਆ। ਇਸ ਮਾਮਲੇ ਦੀ ਜਾਂਚ ਤੋਂ ਬਚਣ ਲਈ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੈਰ ਫੜ ਕੇ ਮੁਆਫੀ ਮੰਗੀ।
ਮਨਪ੍ਰੀਤ ਬਾਦਲ ਨੇ ਅੱਗੇ ਦੋਸ਼ ਲਗਾਇਆ ਕਿ ਫਰੀਦਕੋਟ ਦੇ ਠੇਕੇਦਾਰ ਕਰਨ ਕਟਾਰੀਆ ਨੇ ਆਪਣੇ ਦੋ ਬੱਚਿਆਂ ਅਤੇ ਪਤਨੀ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ, ਕਿਉਂਕਿ ਰਾਜਾ ਵੜਿੰਗ ਨੇ ਉਸ ਦੇ ਪੈਸੇ ਵਾਪਸ ਨਹੀਂ ਕੀਤੇ ਸਨ। ਕਰਨ ਕਟਾਰੀਆ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਉਸ ਨੇ ਪੈਸੇ ਵਾਪਸ ਨਹੀਂ ਕੀਤੇ ਸਨ। ਇਸ ਮਾਮਲੇ ਤੋਂ ਬਚਣ ਲਈ, ਉਸ ਨੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੈਰ ਫੜੇ ਸਨ।
ਮਨਪ੍ਰੀਤ ਬਾਦਲ ਨੇ ਅੱਗੇ ਦੋਸ਼ ਲਗਾਇਆ ਕਿ ਅਕਾਲੀ ਸਰਕਾਰ ਦੌਰਾਨ, ਜਦੋਂ ਬਰਨਾਲਾ ‘ਚ ਇੱਕ ਡਰੱਗ ਡੀਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਤਾਂ ਅਮਰਿੰਦਰ ਸਿੰਘ ਨੇ ਰਾਜਾ ਵੜਿੰਗ ਦਾ ਨਾਮ ਲਿਆ ਸੀ ਤੇ ਉਸ ਨੇ (ਰਾਜਾ ਵੜਿੰਗ) ਸੁਖਬੀਰ ਬਾਦਲ ਦੇ ਪੈਰ ਫੜੇ ਸਨ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਤਿੰਨੋਂ ਮਾਮਲਿਆਂ ‘ਚ ਪੈਰ ਫੜ ਕੇ ਆਪਣੀ ਜਾਨ ਬਚਾਈ ਸੀ।


