ਮਾਛੀਵਾੜਾ ‘ਚ ਗੁਰੂ ਘਰ ਜਾ ਰਹੀ ਔਰਤ ਨਾਲ ਲੁੱਟ, ਮੋਟਰ ਸਾਈਕਲ ਝਪਟਮਾਰਾਂ ਨੇ 2 ਤੋਲੇ ਸੋਨੇ ਦੀ ਚੇਨ ਖੋਹੀ, ਘਟਨਾ CCTV ‘ਚ ਕੈਦ

Updated On: 

06 Aug 2026 18:15 PM IST

ਪੀੜਤ ਔਰਤ ਨੇ ਗੀਤਾ ਰਾਣੀ ਨੇ ਦੱਸਿਆ ਕਿ ਉਹ ਸਵੇਰੇ 6 ਵਜੇ ਘਰੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਸੀ। ਜਦੋਂ ਉਹ ਗੁਰੂ ਘਰ ਨੇੜ੍ਹੇ ਪੁੱਜੀ ਤਾਂ ਉੱਥੇ 2 ਮੋਟਰਸਾਈਕਲ ਸਵਾਰ, ਜਿਨ੍ਹਾਂ ਨੇ ਚਿਹਰੇ ਢਕੇ ਹੋਏ ਸਨ, ਉਸ ਦੇ ਕੋਲੋਂ ਲੰਘੇ। ਫਿਰ ਇੱਕ ਵਿਅਕਤੀ ਮੋਟਰਸਾਈਕਲ ਤੋਂ ਉਤਰਿਆ ਜਿਸ ਨੇ ਪਿੱਛੋਂ ਆ ਕੇ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਨੂੰ ਝਪਟ ਮਾਰ ਕੇ ਖੋਹ ਲਿਆ।

ਮਾਛੀਵਾੜਾ ਚ ਗੁਰੂ ਘਰ ਜਾ ਰਹੀ ਔਰਤ ਨਾਲ ਲੁੱਟ, ਮੋਟਰ ਸਾਈਕਲ ਝਪਟਮਾਰਾਂ ਨੇ 2 ਤੋਲੇ ਸੋਨੇ ਦੀ ਚੇਨ ਖੋਹੀ, ਘਟਨਾ CCTV ਚ ਕੈਦ

ਮਾਛੀਵਾੜਾ ਵਿਖੇ ਸਵੇਰੇ ਇੱਕ ਮਹਿਲਾ ਜੋ ਕਿ ਗੁਰੂ ਘਰ ਨਤਮਸਤਕ ਹੋਣ ਜਾ ਰਹੀ ਸੀ। ਉਸ ਕੋਲੋਂ ਮੋਟਰਸਾਈਕਲ ਸਵਾਰ ਨਾਕਾਬਪੋਸ਼ ਝਪਟਮਾਰਾਂ ਨੇ 2 ਤੋਲੇ ਸੋਨੇ ਦੀ ਚੇਨ ਝਪਟ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਹਾਦਸੇ ਦਾ ਸ਼ਿਕਾਰ ਹੋਈ ਮਹਿਲਾ ਗੀਤਾ ਰਾਣੀ ਨੇ ਦੱਸਿਆ ਕਿ ਉਹ ਸਵੇਰੇ 6 ਵਜੇ ਘਰੋਂ ਇਤਿਹਾਸਕ ਗੁਰਦੁਆਰਾ ਸ੍ਰੀ ਗਨੀ ਖਾਂ ਨਬੀ ਖਾਂ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਸੀ ਤੇ ਜਦੋਂ ਉਹ ਗੁਰੂ ਘਰ ਨੇੜ੍ਹੇ ਪੁੱਜੀ ਤਾਂ ਉੱਥੇ 2 ਮੋਟਰਸਾਈਕਲ ਸਵਾਰ ਜਿਨ੍ਹਾਂ ਨੇ ਚਿਹਰੇ ਢਕੇ ਹੋਏ ਸਨ, ਉਸ ਦੇ ਕੋਲੋਂ ਲੰਘੇ। ਫਿਰ ਇੱਕ ਵਿਅਕਤੀ ਮੋਟਰਸਾਈਕਲ ਤੋਂ ਉਤਰਿਆ ਜਿਸ ਨੇ ਪਿੱਛੋਂ ਆ ਕੇ ਉਸ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਨੂੰ ਝਪਟ ਮਾਰ ਕੇ ਖੋਹ ਲਿਆ।

ਘਟਨਾ ਸੀਸੀਟੀਵੀ ‘ਚ ਹੋਈ ਕੈਦ

ਇਹ ਦੋਵੇਂ ਮੋਟਰ ਸਾਈਕਲ ਸਵਾਰ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ ਅਤੇ ਉਸ ਨੇ ਰੌਲਾ ਵੀ ਪਾਇਆ ਪਰ ਸਵੇਰ ਦਾ ਟਾਈਮ ਹੋਣ ਕਾਰਨ ਬਜਾਰ ਬੰਦ ਸੀ। ਜਿਸ ਕਾਰਨ ਇਹ ਕਿਸੇ ਦੇ ਕਾਬੂ ਨਾ ਆ ਸਕੇ। ਗੀਤਾ ਰਾਣੀ ਨੇ ਦੱਸਿਆ ਕਿ ਉਸ ਦੀ ਚੇਨ ਕਰੀਬ 2 ਤੋਲੇ ਦੀ ਸੀ। ਉਸ ਵੱਲੋਂ ਸ਼ਿਕਾਇਤ ਮਾਛੀਵਾੜਾ ਪੁਲਿਸ ਕੋਲ ਦਰਜ ਕਰਵਾ ਦਿੱਤਾ ਹੈ। ਘਟਨਾ ਵਾਲੀ ਥਾਂ ‘ਤੇ ਸੀ.ਸੀ.ਟੀ.ਵੀ. ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਝਪਟਮਾਰ ਸੋਨੇ ਦੀ ਚੇਨ ਖੋਹ ਕੇ ਜਾ ਰਹੇ ਹਨ ਅਤੇ ਔਰਤ ਵੱਲੋਂ ਰੌਲਾ ਪਾਉਂਦਿਆਂ ਉਨ੍ਹਾਂ ਦਾ ਪਿੱਛਾ ਵੀ ਕੀਤਾ।

ਝਪਟਮਾਰਾਂ ਨੂੰ ਪੁਲਿਸ ਜਲਦ ਕਰੇਗੀ ਕਾਬੂ

ਇਸ ਸਬੰਧੀ ਥਾਣਾ ਮੁਖੀ ਚਰਨਜੀਤ ਸਿੰਘ ਨੇ ਕਿਹਾ ਕਿ ਪੀੜ੍ਹਤ ਮਹਿਲਾ ਦੀ ਸ਼ਿਕਾਇਤ ਅਤੇ ਫੁਟੇਜ ਦੇ ਅਧਾਰ ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਝਪਟਮਾਰਾਂ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਥਾਣਾ ਮੁਖੀ ਚਰਨਜੀਤ ਸਿੰਘ ਨੇ ਕਿਹਾ ਕਿ ਕੁਝ ਜਿਊਲਰਜ਼ ਚੋਰਾਂ ਤੋਂ ਸੋਨੇ ਦਾ ਸਸਤਾ ਸਮਾਨ ਖਰੀਦ ਲੈਂਦੇ ਹਨ। ਇਸ ਲਈ ਉਹ ਅਜਿਹੇ ਲਾਲਚੀ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦੇ ਹਨ ਕਿ ਜੇਕਰ ਕਿਸੇ ਨੇ ਵੀ ਚੋਰਾਂ ਤੋਂ ਸਮਾਨ ਖਰੀਦਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਸ਼ੱਕੀ ਵਿਅਕਤੀ ਅਜਿਹਾ ਚੋਰੀ ਦਾ ਸਮਾਨ ਵੇਚਣ ਆਉਂਦਾ ਹੈ ਤਾਂ ਤੁਰੰਤ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

Follow Us