Ludhaian Gas Leak Compensation: ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਅਤੇ ਬੀਮਾਰਾਂ ਨੂੰ 50-50 ਹਜ਼ਾਰ ਦੀ ਮਦਦ ਰਾਸ਼ੀ ਦਾ ਐਲਾਨ
ਸਿਹਤ ਮੰਤਰੀ ਨੇ ਲੁਧਿਆਣਾ ਗੈਸ ਕਾਂਡ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸਿਹਤ ਮੰਤਰੀ ਨੇ ਕਿਹਾ ਕਿ ਉਹ ਡਾਕਟਰ ਹੋਣ ਦੇ ਨਾਤੇ ਹੈਰਾਨ ਹਨ ਕਿ ਸੀਵਰੇਜ ਦੀ ਇਹੋ ਜਿਹੀ ਕਿਹੜੀ ਗੈਸ ਹੈ ਜਿਸ ਨਾਲ ਇਹ ਮੌਤਾਂ ਹੋਈਆਂ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਰੀ ਸਥਿਤੀ ਸਾਫ ਹੋਵੇਗੀ।
ਲੁਧਿਆਣਾ। ਸ਼ਹਿਰ ਦੇ ਗਿਆਸਪੁਰਾ (Gyaspura) ‘ਚ ਐਤਵਾਰ ਸਵੇਰੇ ਗੈਸ ਲੀਕ ਹੋਣ ਕਾਰਨ 2 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੁੱਖ ਜਤਾਇਆ ਹੈ।
ਉਨ੍ਹਾਂ ਨੇ ਇਸ ਦੌਰਾਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ ਦੋ ਲੱਖ ਅਤੇ ਬੀਮਾਰਾਂ ਨੂੰ 50-50 ਹਜ਼ਾਰ ਦੇਣ ਦਾ ਐਲਾਨ ਕੀਤਾ। ਸਿਹਤ ਮੰਤਰੀ (Minister of Health) ਕਿਹਾ ਕਿ ਇਹ ਬਹੁਤ ਹੀ ਦਰਦਨਾਕ ਹਾਦਸਾ ਹੈ। ਸਿੱਧੂ ਨੇ ਕਿਹਾ ਕਿ ਜਿਹੜੇ ਜਖਮੀ ਹੋਏ ਹਨ ਉਨ੍ਹਾਂ ਦੀ ਹਾਲਤ ਠੀਕ ਹੈ। ਤੇ ਬੀਮਾਰਾਂ ਦਾ ਇਲਾਜ ਮੁਫਤ ਹੋ ਰਿਹਾ ਹੈ।