Ludhiana Gas Leak: ਹੇਠਾਂ ਦੁਕਾਨ, ਉੱਪਰ ਰਹਿੰਦਾ ਸੀ ਪਰਿਵਾਰ, ਮੈਨਹੋਲ ‘ਚੋਂ ਨਿਕਲੀ ਗੈਸ ਨੇ ਲਈ 11 ਲੋਕਾਂ ਦੀ ਲਈ ਜਾਨ
ਲੁਧਿਆਣਾ ਦੇ ਗਿਆਸਪੁਰਾ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਚਾਰ ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
Ludhiana Gas Leak Today: ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਐਤਵਾਰ ਨੂੰ ਇਕ ਦੁਕਾਨ ‘ਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਬੱਚਿਆਂ ਸਮੇਤ 6 ਪੁਰਸ਼ ਅਤੇ 5 ਔਰਤਾਂ ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਇਸ ਦੇ ਨਾਲ ਹੀ ਐਨਡੀਆਰਐਫ (NDRF) ਦੀਆਂ ਦੋ ਟੀਮਾਂ ਮੌਕੇ ਤੇ ਪਹੁੰਚ ਗਈਆਂ ਅਤੇ ਮੋਰਚਾ ਸੰਭਾਲ ਲਿਆ।
ਦੂਜੇ ਪਾਸੇ ਜਮਾਲਪੁਰ ਵਾਸੀ ਸ਼ੰਭੂ ਨਰਾਇਣ ਨੇ ਦੱਸਿਆ ਕਿ ਉਸ ਦਾ 40 ਸਾਲਾ ਭਤੀਜਾ ਕਾਬਿਲਾਸ਼ ਕੁਮਾਰ ਅਤੇ ਉਸ ਦੀ ਪਤਨੀ ਵਰਸ਼ਾ ਦੇਵੀ ਆਪਣੇ ਤਿੰਨ ਬੱਚਿਆਂ 16 ਸਾਲਾ ਕਲਪਨਾ, 12 ਸਾਲਾ ਅਭੈ ਨਰਾਇਣ ਅਤੇ 9 ਸਾਲਾ ਘਟਨਾ ਵਿੱਚ ਆਰੀਅਨ ਦੀ ਮੌਤ ਹੋ ਗਈ। ਇਕ ਸਥਾਨਕ ਰਾਮ ਮੂਰਤ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਉਸ ਦੇ ਰਿਸ਼ਤੇਦਾਰ 28 ਸਾਲਾ ਸੌਰਵ ਗੋਇਲ ਅਤੇ ਉਸ ਦੀ ਪਤਨੀ ਤ੍ਰਿਤੀ ਗੋਇਲ, ਭਰਾ ਗੌਰਵ ਗੋਇਲ ਸਮੇਤ ਉਨ੍ਹਾਂ ਦੀ ਮਾਂ ਅਤੇ ਅੱਠ ਮਹੀਨਿਆਂ ਦਾ ਬੱਚਾ ਫਸ ਗਏ ਸਨ। ਬੱਚਾ ਖਤਰੇ ਤੋਂ ਬਾਹਰ ਹੈ, ਜਦਕਿ ਪਤੀ-ਪਤਨੀ ਅਤੇ ਮਾਂ ਦੀ ਮੌਤ ਹੋ ਗਈ ਹੈ, ਜਦਕਿ ਗੌਰਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਤਿੰਨ ਅਦਾਰਿਆਂ ਨੂੰ ਨੁਕਸਾਨ
ਦੱਸ ਦਈਏ ਕਿ ਇਸ ਖੇਤਰ ਵਿੱਚ ਘਟਨਾ ਵਾਪਰੀ ਸੀ। ਜਿੱਥੇ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਜ਼ਿਆਦਾਤਰ ਮਜ਼ਦੂਰ ਰਹਿੰਦੇ ਹਨ। ਇਹਨਾਂ ਵਿੱਚੋਂ ਤਿੰਨ ਅਦਾਰੇ – ਗੋਇਲ ਕੋਲਡ ਡਰਿੰਕ, ਕਮਲ ਕਰਿਆਨਾ ਅਤੇ ਆਰਤੀ ਕਲੀਨਿਕ – ਸਵੇਰੇ ਲੀਕ ਹੋਣ ਨਾਲ ਪ੍ਰਭਾਵਿਤ ਹੋਏ ਸਨ। ਇਨ੍ਹਾਂ ਦੁਕਾਨਾਂ ਨੂੰ ਚਲਾਉਣ ਵਾਲਿਆਂ ਦੇ ਪਰਿਵਾਰ ਪਹਿਲੀ ਮੰਜ਼ਿਲ ‘ਤੇ ਰਹਿੰਦੇ ਹਨ ਜਦਕਿ ਦੁਕਾਨਾਂ ਹੇਠਾਂ ਹਨ।
ਨਿਊਰੋਟੌਕਸਿਨ ਕਾਰਨ ਮੌਤ – ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਦੱਸਿਆ ਕਿ ਮੈਨਹੋਲ ਵਿੱਚ ਕੈਮੀਕਲ ਰਿਐਕਸ਼ਨ (Chemical Reaction) ਹੋਣ ਦਾ ਸ਼ੱਕ ਹੈ। ਮਲਿਕ ਨੇ ਕਿਹਾ, ਖੇਤਰ ਦੇ ਮੈਨਹੋਲਾਂ ਤੋਂ ਨਮੂਨੇ ਲਏ ਗਏ ਹਨ, ਕਿਉਂਕਿ ਸ਼ੱਕ ਹੈ ਕਿ ਮੌਤ ਨਿਊਰੋਟੌਕਸਿਨ ਕਾਰਨ ਹੋਈ ਹੈ। ਜਾਣਕਾਰੀ ਮੁਤਾਬਕ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਬਚਾਅ ਕਾਰਜ ਲਈ ਪਹੁੰਚੀ ਟੀਮ ਹਰ ਘਰ ਦੀ ਜਾਂਚ ਕਰ ਰਹੀ ਹੈ।
ਇਸ ਦੇ ਨਾਲ ਹੀ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਰੋਨ ਰਾਹੀਂ ਘਰਾਂ ਦੀਆਂ ਛੱਤਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਗੈਸ ਲੀਕ ਹੋਣ ਕਾਰਨ ਇੱਕ ਬਿੱਲੀ ਦੀ ਵੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ।
ਇਹ ਵੀ ਪੜ੍ਹੋ
ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ
ਉਨ੍ਹਾਂ ਕਿਹਾ ਕਿ ਲੀਕ ਦੇ ਸਰੋਤ ਅਤੇ ਗੈਸ ਦੀ ਕਿਸਮ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਇੱਕ ਖੇਤਰ ਨੂੰ ਸੀਲ ਕਰ ਦਿੱਤਾ ਹੈ ਜਦਕਿ ਇੱਕ ਫਾਇਰ ਇੰਜਨ ਅਤੇ ਇੱਕ ਐਂਬੂਲੈਂਸ ਉੱਥੇ ਤਾਇਨਾਤ ਕੀਤੀ ਗਈ ਹੈ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ।
ਸੀਐਮ ਮਾਨ ਨੇ ਟਵੀਟ ਕਰਕੇ ਦੁੱਖ ਪ੍ਰਗਟਿਆ
ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ (Bhagwant Mann) ਨੇ ਟਵੀਟ ਕਰਕੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਸੀਐਮ ਨੇ ਕਿਹਾ ਕਿ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਫੈਕਟਰੀ ਵਿੱਚੋਂ ਗੈਸ ਲੀਕ ਹੋਣ ਦੀ ਘਟਨਾ ਬਹੁਤ ਹੀ ਦੁਖਦਾਈ ਹੈ। ਸਾਡੀ ਟੀਮ ਮੌਕੇ ‘ਤੇ ਪਹੁੰਚ ਕੇ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ।
ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਲਈ। ਉਨ੍ਹਾਂ ਐਲਾਨ ਕੀਤਾ ਹੈ ਕਿ ਸਾਰੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇੱਥੇ ਨਿੱਜੀ ਹਸਪਤਾਲਾਂ ਨੂੰ ਵੀ ਜ਼ਖਮੀਆਂ ਤੋਂ ਪੈਸੇ ਨਾ ਲੈਣ ਦੀ ਗੱਲ ਆਖੀ ਗਈ ਹੈ।