Crime News: ਘਰ ਦੀ ਨੂੰਹ ਨੇ ਹੀ ਕੀਤੀ 5 ਲੱਖ ਰੁਪਏ ਤੇ 30 ਤੋਲੇ ਸੋਨੇ ਦੀ ਚੋਰੀ, ਕਰਜ਼ਾ ਚੁਕਾਉਣ ਲਈ ਦਿੱਤਾ ਘਟਨਾ ਨੂੰ ਅੰਜ਼ਾਮ
ਲੁਧਿਆਣਾ ਵਿੱਚ ਇੱਕ ਅਜਿਹਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਦੇ ਤਹਿਤ ਘਰ ਦੀ ਨੂੰਹ ਨੇ ਨਹੀਂ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਇਸਤੋਂ ਬਾਅਦ ਖੁਦ ਹੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਪਰ ਜਦੋਂ ਸੀਸੀਟੀਵੀ ਦੀ ਜਾਂਚ ਕੀਤੀ ਤਾਂ ਮੁਲਜ਼ਮ ਮਹਿਲਾ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ।
ਲੁਧਿਆਣਾ। ਸ਼ਹਿਰ ਦੇ ਦੁੱਗਰੀ ਅਰਬਨ ਅਸਟੇਟ (Dugri Urban Estate) ਦੇ ਐਮਆਈਜੀ ਫਲੈਟਾਂ ਵਿੱਚ 5 ਲੱਖ ਨਕਦੀ-30 ਤੋਲੇ ਸੋਨਾ ਚੋਰੀ ਹੋਣ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਚੋਰੀ ਦਾ ਇਲਜ਼ਾਮ ਕਿਸੇ ਹੋਰ ਤੇ ਨਹੀਂ ਸਗੋਂ ਘਰ ਦੀ ਨੂੰਹ ਹੀ ਲੱਗੇ। ਮਹਿਲਾ ਨੇ ਕਿਸੇ ਤੋਂ ਕਰਜ਼ਾ ਲਿਆ ਸੀ। ਉਸ ਨੇ ਕਰਜ਼ਾ ਜਲਦੀ ਮੋੜਨ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਦੇ ਨਾਲ ਹੀ ਉਸਦੀ ਆਪਣੀ ਸੱਸ ਨਾਲ ਵੀ ਨਹੀਂ ਬਣਦੀ ਸੀ।
ਮੁਲਜ਼ਮ ਮਹਿਲਾ ਪਛਾਣ ਵੰਦਨਾ ਵਜੋਂ ਹੋਈ ਹੈ। ਵੰਦਨਾ ਨੇ ਖੁਦ ਘਰ ‘ਚ ਚੋਰੀ ਕੀਤੀ ਅਤੇ ਖੁਦ ਪੁਲਿਸ (Police) ਨੂੰ ਸੂਚਨਾ ਦਿੱਤੀ। ਥਾਣਾ ਦੁੱਗਰੀ ਦੀ ਪੁਲਿਸ ਮੌਕੇ ਤੇ ਪੁੱਜ ਗਈ। ਪੁਲਿਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਤਲਾਸ਼ੀ ਲਈ। ਪੁਲਿਸ ਨੂੰ ਮਾਮਲਾ ਸ਼ੱਕੀ ਲੱਗਿਆ। ਜਦੋਂ ਵੰਦਨਾ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸੱਚਾਈ ਦਾ ਪਰਦਾਫਾਸ਼ ਕਰ ਦਿੱਤਾ। ਵੰਦਨਾ ਨੇ ਆਪਣਾ ਜੁਰਮ ਕਬੂਲ ਕੀਤਾ।


