PSEB 12th Result 2023: ਪੀਐਸਈਬੀ ਦੇ 12ਵੀਂ ਦੇ ਨਤੀਜਿਆਂ ‘ਚ ਟਾਪ-3 ‘ਤੇ ਕੁੜੀਆਂ ਦਾ ਕਬਜਾ, ਵਿਸਥਾਰ ਨਾਲ ਜਾਣੋਂ ਇਨ੍ਹਾਂ ਹੋਣਹਾਰਾਂ ਦੇ ਬਾਰੇ ‘ਚ
ਨਵਪ੍ਰੀਤ ਕੌਰ ਨੇ ਕਿਹਾ ਕਿ ਇਸਦਾ ਸ਼੍ਰੇਅ ਉਹ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੰਦੀ ਹੈ। ਕਿਉਂਕਿ ਮਾਤਾ ਪਿਤਾ ਦੇ ਵੱਲੋਂ ਕਾਫੀ ਸਹਿਯੋਗ ਮਿਲਿਆ ਹੈ। ਉਹ ਤਕਰੀਬਨ 3 ਤੋਂ 4 ਘੰਟੇ ਘਰ ਜਾ ਕੇ ਵੀ ਪੜ੍ਹਾਈ ਕਰਦੀ ਸੀ।

Punjab Board 12 Result 2023 Declared: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਬਾਰਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਇਸ ਵਾਰ ਮੁੜ ਤੋਂ ਲੜਕੀਆਂ ਨੇ ਬਾਜ਼ੀ ਮਾਰੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਲੁਧਿਆਣਾ ਦੇ ਬੀ ਸੀ ਐਮ ਸਕੂਲ ਦੀ ਵਿਦਿਆਰਥਣ ਨਵਪ੍ਰੀਤ ਕੌਰ ਨੇ ਪੰਜਾਬ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ ਜਿਸ ਨੂੰ ਲੈ ਕੇ ਸਕੂਲ ਪ੍ਰਬੰਧਕਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਓਧਰ ਸਕੂਲ ਚ ਪਹੁੰਚੇ ਮਾਪਿਆਂ ਨੇ ਵੀ ਖ਼ੁਸ਼ੀ ਜਤਾਈ ਹੈ। ਅਤੇ ਟੀਚਰਾਂ ਦਾ ਮੂੰਹ ਮਿੱਠਾ ਕਰਵਾਇਆ ਹੈ
ਨਵਪ੍ਰੀਤ ਕੌਰ ਅਮਰੀਕ ਸਿੰਘ ਦੀ ਬੇਟੀ ਹੈ ਜੋ ਕਿ ਲੁਧਿਆਣਾ ਦੀ ਜਮਾਲਪੁਰ ਫੋਕਲ ਪੁਆਇੰਟ ਇਲਾਕੇ ਦੀ ਵਸਨੀਕ ਹੈ। ਨਵਪ੍ਰੀਤ ਇਕ ਸਾਧਾਰਨ ਪਰਿਵਾਰ ਨਾਲ ਸਬੰਧਤ ਹੈ। ਉਸ ਨੇ ਆਰਟਸ ਦੇ ਵਿਚ 500 ਅੰਕਾਂ ਚੋ 497 ਅੰਕ ਹਾਸਿਲ ਕਰਕੇ ਤੀਜਾ ਰੈਂਕ ਹਾਸਿਲ ਕੀਤਾ ਹੈ। ਨਵਪ੍ਰੀਤ ਦੇ ਕੁੱਲ 99.40 ਫੀਸਦੀ ਅੰਕ ਆਏ ਹਨ। ਇਹ ਰਿਜਲਟ ਸੁਣਨ ਤੋਂ ਬਾਅਦ ਉਸ ਦੇ ਪਰਿਵਾਰ ਦੇ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ।