AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Ludhiana Loot: ਲੁਧਿਆਣਾ ਲੁੱਟਕਾਂਡ ‘ਚ ਪੁਲਿਸ ਨੇ ਕੋਟਕਪੂਰਾ ਤੋਂ ਤਿੰਨ ਲੋਕਾਂ ਨੂੰ ਹਿਰਾਸਤ ‘ਚ ਲਿਆ, ਹਰ ਐਂਗਲ ‘ਤੇ ਜਾਂਚ ਕਰ ਰਹੀ ਪੁਲਿਸ

ਲੁਧਿਆਣਾ ਲੁੱਟ ਕਾਂਡ ਵਿੱਚ ਪੁਲਿਸ ਵੱਲੋਂ ਤੇਜੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਪੁਲਿਸ ਨੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਵਾਰਦਾਤ ਤੋਂ ਇਨ੍ਹਾਂ ਕਾਰ ਸਵਾਰਾਂ ਨੇ ਮੁੱਲਾਂਪੁਰ ਦੇ ਨੇੜੇ ਲ਼ੱਗਾ ਟੋਲ ਪਲਾਜਾ ਦਾ ਬੈਰੀਅਰ ਵੀ ਤੋੜ ਦਿੱਤਾ ਸੀ ਤੇ ਫਰਾਰ ਹੋ ਗਏ ਸਨ।

Ludhiana Loot: ਲੁਧਿਆਣਾ ਲੁੱਟਕਾਂਡ 'ਚ ਪੁਲਿਸ ਨੇ ਕੋਟਕਪੂਰਾ ਤੋਂ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ, ਹਰ ਐਂਗਲ 'ਤੇ ਜਾਂਚ ਕਰ ਰਹੀ ਪੁਲਿਸ
rajinder-arora-ludhiana
| Updated On: 12 Jun 2023 09:22 AM IST
Share
ਲੁਧਿਆਣਾ। ਲੁਧਿਆਣਾ ਵਿਖੇ ਹੋਈ ਲੁੱਟ ਦੇ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਸੂਤਰਾਂ ਦੇ ਅਨਸੂਰਾ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਕੋਟਕਪੂਰਾ (Kotakpura) ਤੋਂ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਬਦਮਾਸ਼ ਟੋਲ ਪਲਾਜਾ ਤੋਂ ਬਿਨਾਂ ਪਰਚੀ ਕਟਵਾਏ ਗੱਡੀ ਲੰਘਾਉਣ ਕਾਰਨ ਆਏ ਸ਼ੱਕ ਦੇ ਘੇਰੇ ਵਿੱਚ ਆ ਗਏ। ਇਸ ਤੋਂ ਇਲ਼ਾਵਾ ਇਸ 7 ਕਰੋੜ ਦੀ ਲੁੱਟ (7 Crore Loot) ਦੇ ਮਾਮਲੇ ‘ਚ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਜਲਦੀ ਹੀ ਗ੍ਰਿਫਤਾਰ ਕੀਤੇ ਜਾਣਗੇ।

ਸੀਸੀਟੀਵੀ ਵਿੱਚ ਵੇਖੇ ਗਏ ਲੁਟੇਰੇ

ਉਹੀ ਲੁਟੇਰੇ ਪਹਿਲੀ ਵਾਰ ਸੀਸੀਟੀਵੀ (CCTV) ਵਿੱਚ ਗਏ ਹਨ। ਸੀਐਮਐਸ ਕੰਪਨੀ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਇੱਕ ਲੁਟੇਰਾ ਭੱਜਦਾ ਹੋਇਆ ਦੇਖਿਆ ਗਿਆ ਹੈ। ਜੋ ਬਾਹਰ ਗੇਟ ਖੋਲ੍ਹਣ ਗਿਆ ਸੀ। ਇਸ ਤੋਂ ਬਾਅਦ ਕੈਸ਼ ਵੈਨ ਕੰਪਨੀ ਤੋਂ ਬਾਹਰ ਚਲੀ ਗਈ। ਲੁਟੇਰੇ ਇਸ ਕੈਸ਼ ਵੈਨ ਵਿੱਚ 7 ​​ਕਰੋੜ ਰੁਪਏ ਭਰ ਕੇ ਫਰਾਰ ਹੋ ਗਏ।

‘ਪੁਰਾਣੇ ਮੁਲਾਜ਼ਮਾਂ ਦੀ ਹੋ ਸਕਦੀ ਹੈ ਮਿਲੀਭੁਗਤ’

ਪੁਲਿਸ ਪਿਛਲੇ ਡੇਢ ਸਾਲ ਦੌਰਾਨ ਸੀਐਮਐਸ ਕੰਪਨੀ ਛੱਡਣ ਵਾਲੇ ਮੁਲਾਜ਼ਮਾਂ ਦਾ ਰਿਕਾਰਡ ਚੈੱਕ ਕਰ ਰਹੀ ਹੈ। ਉਨ੍ਹਾਂ ਮੁਲਾਜ਼ਮਾਂ ਕੋਲ ਪਹੁੰਚ ਕੇ ਪੁਲਿਸ ਪੁੱਛਗਿੱਛ ਕੀਤੀ ਜਾਵੇਗੀ। ਹੁਣ ਤੱਕ ਦੀ ਜਾਂਚ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੈ ਕਿ ਘਟਨਾ ਵਿੱਚ ਪੁਰਾਣੇ ਮੁਲਾਜ਼ਮ ਜਾਂ ਉਨ੍ਹਾਂ ਦੀ ਮਿਲੀਭੁਗਤ ਹੋ ਸਕਦੀ ਹੈ। ਹੁਣ ਤੱਕ ਦੀ ਸਾਰੀ ਲੁੱਟ ਵਿੱਚ ਕਿਸੇ ਜਾਣਕਾਰ ਦੇ ਸ਼ਾਮਲ ਹੋਣ ਦਾ ਸ਼ੱਕ ਹੈ।

ਪੁੱਛਗਿੱਛ ਤੋਂ ਬਾਅਦ 3 ਮੁਲਾਜ਼ਮ ਛੱਡੇ

ਲੁੱਟ ਦੇ ਸਮੇਂ ਕੰਪਨੀ ਦੇ ਦਫ਼ਤਰ ਵਿੱਚ 5 ਕਰਮਚਾਰੀ ਮੌਜੂਦ ਸਨ। ਜਿਸ ਵਿੱਚ 2 ਗਾਰਡ ਅਤੇ 3 ਕਰਮਚਾਰੀ ਸ਼ਾਮਲ ਹਨ। ਪੁਲਿਸ ਨੇ ਉਨ੍ਹਾਂ ਨੂੰ ਕੱਲ੍ਹ ਹੀ ਪੁੱਛਗਿੱਛ ਲਈ ਆਪਣੇ ਕੋਲ ਰੱਖਿਆ ਸੀ। ਹਾਲਾਂਕਿ ਦੇਰ ਰਾਤ ਕੰਪਨੀ ਦੇ ਸੁਖਵਿੰਦਰ ਅਤੇ ਹਰੀਸ਼ ਤੋਂ ਇਲਾਵਾ ਬਾਕੀ 3 ਕਰਮਚਾਰੀਆਂ ਨੂੰ ਵੀ ਘਰ ਭੇਜ ਦਿੱਤਾ ਗਿਆ। ਪੁਲਿਸ ਉਨਾਂ ਦਾ ਮੋਬਾਈਲ ਵੀ ਚੈੱਕ ਕੀਤਾ ਹੈ। ਪੁਲਿਸ ਨੂੰ ਇਲਾਕੇ ‘ਚ 39 ਨੰਬਰ ਮਿਲੇ ਹਨ, ਜਿਨ੍ਹਾਂ ਦੀ ਕਾਫੀ ਸਮੇਂ ਤੋਂ ਘਟਨਾ ਤੋਂ ਪਹਿਲਾਂ ਅਤੇ ਬਾਅਦ ‘ਚ ਚਰਚਾ ਸੀ।

ਰੱਸਤੇ ਦੀ ਫੁਟੇਜ ਮਿਲੀ

ਪੁਲਿਸ ਨੂੰ ਲਾਲਬਾਗ ਨੇੜੇ ਇੱਕ ਹੋਰ ਫੁਟੇਜ ਮਿਲੀ ਹੈ। ਇਹ ਗੱਲ ਉਸ ਸਮੇਂ ਦੀ ਹੈ ਜਦੋਂ ਲੁਟੇਰੇ ਰਾਜਗੁਰੂ ਨਗਰ ਤੋਂ ਮੁੱਲਾਪੁਰ ਵੱਲ ਨਕਦੀ ਨਾਲ ਭਰੀ ਵੈਨ ਲੈ ਕੇ ਫਰਾਰ ਹੋ ਗਏ ਸਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਸੀਸੀਟੀਵੀ ਕੈਮਰਿਆਂ ਤੋਂ ਬਚਣ ਲਈ ਸਿੱਧੇ ਫਿਰੋਜ਼ਪੁਰ ਰੋਡ ਤੇ ਨਹੀਂ ਗਏ ਸਗੋਂ ਪਿੰਡ ਦੇ ਰਸਤਿਆਂ ਰਾਹੀਂ ਫਰਾਰ ਹੋ ਗਏ। ਬਾਅਦ ਵਿੱਚ ਲੁਟੇਰੇ ਮੁੱਲਾਂਪੁਰ ਦੇ ਪਿੰਡ ਪੰਡੋਰੀ ਵਿਖੇ ਕੈਸ਼ ਵੈਨ ਛੱਡ ਕੇ ਚਲੇ ਗਏ।

ਯੂ ਟਰਨ ਦੀ ਜਾਂਚ ਕਰ ਰਹੀ ਪੁਲਿਸ

ਹਾਲਾਂਕਿ ਪੁਲਿਸ ਇਹ ਵੀ ਐਂਗਲ ਦੇਖ ਰਹੀ ਹੈ ਕਿ ਉਸਨੂੰ ਨੂੰ ਚਕਮਾ ਦੇਣ ਦੇ ਲਈ ਲੁਟੇਰੇ ਕਿਵੇਂ ਪਿੰਡ ਪੰਡੋਰੀ ਨੇੜੇ ਖਾਲੀ ਕੈਸ਼ ਵੈਨ ਨੂੰ ਛੱਡ ਕੇ ਫਰਾਰ ਗਏ। ਅਤੇ ਫਿਰ ਕਾਰਾਂ ਦੇ ਰਾਹੀ ਵਾਪਸ ਲੁਧਿਆਣਾ ਦੋਰਾਹਾ ਫਗਵਾੜਾ ਸਾਈਡ ਨੂੰ ਫਰਾਰ ਹੋਣ ਦੀ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...