ਛੱਤ ‘ਤੇ ਖੇਡ ਰਹੇ ਬੱਚੇ ਨੇ ਹਾਈ ਵੋਲਟੇਜ ਤਾਰਾਂ ‘ਤੇ ਪਾਈ ਕੁੰਡੀ, ਕਰੰਟ ਲੱਗਣ ਨਾਲ ਮੌਤ, 10 ਘਰਾਂ ਦੇ ਮੀਟਰ ਵੀ ਸੜੇ
ਲੁਧਿਆਣਾ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਇੱਥੇ ਸ਼ਿਵਪੂਰੀ ਇਲਾਕੇ 'ਚ ਹਾਈ ਅਟੈਂਸ਼ਨ ਤਾਰਾਂ ਦੀ ਚਪੇਟ ਵਿੱਚ ਆਉਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੇ ਨੇ ਪਤੰਗ ਦੀ ਡੋਰ ਹਾਈ ਅਟੈਂਸ਼ਨ ਤਾਰਾਂ ਤੇ ਪਾਈ ਜਿਸ ਕਾਰਨ ਇਹ ਹਾਦਸਾ ਵਾਪਰਿਆ।
ਲੁਧਿਆਣਾ। ਲੁਧਿਆਣਾ ਦੇ ਨਿਉ ਸ਼ਿਵਪੂਰੀ ਇਲਾਕੇ ਚ ਅੱਠ ਸਾਲਾਂ ਬੱਚੇ ਦੀ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿਚ ਆਉਣ ਨਾਲ ਮੌਤ ਹੋ ਗਈ ਹੈ। ਤਾਰਾਂ ਵਿੱਚ ਅੱਗ ਲੱਗਣ ਦੀ ਵਜ੍ਹਾ ਦੇ ਨਾਲ ਧਮਾਕਾ ਵੀ ਹੋਇਆ ਹੈ। ਅਤੇ ਧੂਆਂ ਨਿਕਲਣ ਲੱਗਿਆ ਜਿਸ ਤੋਂ ਬਾਅਦ ਪਿਤਾ ਨੇ ਰੌਲਾ ਪਾਇਆ ਤੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ। ਓਧਰ ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਬੱਚੇ ਦਾ ਸਰੀਰ ਸੱਠ ਫ਼ੀਸਦ ਤਕ ਜਲ ਚੁੱਕਾ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਬੱਚੇ ਨੂੰ ਨਜਦੀਕੀ ਹਸਪਤਾਲ ਵਿੱਚ ਲੈ ਕੇ ਗਏ। ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਬੱਚੇ ਦੀ ਪਹਿਚਾਣ ਕ੍ਰਿਸ਼ਨ ਦੇ ਰੂਪ ਵਿੱਚ ਹੋਈ ਹੈ।ਉਧਰ ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਬੱਚਾ ਪਤੰਗ ਉਡਾ ਰਿਹਾ ਸੀ। ਕੀ ਉਸ ਦੀ ਪਤੰਗ ਦੀ ਡੋਰ ਹਾਈ ਟੈਨਸ਼ਨ ਤਾਰਾ ਤੇ ਜਾ ਪਈ। ਜਿਸ ਤੋਂ ਬਾਅਦ ਯੱਕਦਮ ਧਮਾਕਾ ਹੋਇਆ। ਅਤੇ ਇਲਾਕੇ ਦੇ ਵਿਚ ਲੱਗੇ ਮੀਟਰਾਂ ਦੇ ਵਿੱਚੋਂ ਧੂਆਂ ਨਿਕਲਣ ਲੱਗਿਆ। ਇਸ ਨਾਲ ਕਈ ਮੀਟਰ ਵੀ ਸੜ ਗਏ ਅਤੇ ਬੱਚਾ ਵੀ ਇਸ ਨਾਲ ਕਾਫੀ ਝੁਲਸ ਗਿਆ।


