Chief Minister ਭਗਵੰਤ ਮਾਨ ਦੇ ਬੱਚਿਆਂ ਨੂੰ ਮਿਲ ਰਹੀਆਂ ਧਮਕੀਆਂ-ਨਿੱਝਰ
Cabinet Minister ਨੇ ਕਿਹਾ ਨਰਾਜ਼ਗੀ ਸੀਐੱਮ ਮਾਨ ਨਾਲ ਹੈ ਪਰ ਉਨ੍ਹਾਂ ਦੇ ਬੱਚਿਆਂ ਨੂੰ ਧਮਕੀਆਂ ਦੇ ਕੇ ਤੰਗ ਕੀਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਸੀਐੱਮ ਆਪਣੇ ਪੱਧਰ ਤੇ ਇਸ ਮਾਮਲੇ ਦੀ ਜਾਂਚ ਕਰਵਾ ਰਹੇ ਨੇ।
ਲੁਧਿਆਣਾ। ਲੁਧਿਆਣਾ ਵਿਖੇ ਬੁੱਢੇ ਨਾਲੇ ਦੇ ਨਾਲ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਣ ਪਹੁੰਚੇ ਕੈਬਨਿਟ ਮੰਤਰੀ (Cabinet Minister ) ਇੰਦਬੀਰ ਸਿੰਘ ਨਿੱਝਰ ਨੇ ਕਿਹਾ ਕਿ ਸੀਐੱਮ ਮਾਨ ਦੇ ਬੱਚਿਆਂ ਨੂੰ ਧਮਕੀਆਂ ਦੇ ਕੇ ਤੰਗ ਕੀਤਾ ਜਾ ਰਿਹਾ ਹੈ.. ਜਿਹੜਾ ਕਿ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਨਰਾਜ਼ਗੀ ਸੀਐੱਮ ਨਾਲ ਹੈ ਪਰ ਉਨ੍ਹਾਂ ਦੇ ਬੱਚਿਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਇਸ ਮਾਮਲੇ ਦੀ ਆਪਣੇ ਪੱਧਰ ਤੇ ਜਾਂਚ ਕਰਵਾ ਰਹੇ ਨੇ। ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੇ ਮੰਤਰੀ ਨੇ ਕਿਹਾ ਕਿ ਪੂਰੀ ਤਰ੍ਹਾਂ ਕਾਨੂੰਨ ਦੀ ਅਨੂਸਾਰ ਹੀ ਸਿੱਧੂ ਦੀ ਰਿਹਾਈ ਹੋਈ ਹੈ। ਤੇ ਉਹ ਉਨ੍ਹਾਂ ਨੂੰ ਵਧਾਈ ਦਿੰਦੇ ਹਨ।
‘ਡੇਢ ਕਰੋੜ ਦੀ ਲਾਗਤ ਨਾਲ ਬਣੇਗੀ ਸੜਕ’
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਨਿੱਝਰ ਨੇ ਕਿਹਾ ਕਿ ਬੱਢੇ ਨਾਲੇ ਦੇ ਨਾਲ ਨਾਲ ਬਣਨ ਵਾਲੀ ਇਸ ਸੜਕ ਤੇ ਕਰੀਬ ਡੇਢ ਕਰੋੜ ਦੀ ਦੀ ਰਾਸ਼ੀ ਖਰਚ ਕੀਤੇ ਜਾਵੇਗੀ। ਨਿੱਝਰ ਨੇ ਕਿਹਾ ਕਿ ਮਾਨ ਸਰਕਾਰ ਨੇ ਜੇ ਇਹ ਨੀਂਹ ਪੱਥਰ ਰੱਖਿਆ ਤਾਂ ਇਹ ਕੰਮ ਵੀ ਜਰੂਰ ਕੰਪਲੀਟ ਹੋਵੇਗਾ। ਪਹਿਲਾਂ ਦੀ ਤਰ੍ਹਾਂ ਨਹੀਂ ਸਿਰਫ ਨੀਂਹ ਪੱਥਰ ਹੀ ਰੱਖੇ ਜਾਣਗੇ ਤੇ ਕੰਮ ਨਹੀਂ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸਤੋਂ ਪਹਿਲਾਂ 4 ਨੀਂਹ ਪੱਥਰ ਪਹਿਲਾਂ ਹੀ ਉਥੇ ਲੱਗੇ ਹੋਏ ਸਨ ਜਿਨ੍ਹਾਂ ਵਿੱਚੋਂ ਇੱਕ ਕੈਪਟਨ ਅਮਰਿੰਦਰ (Captain Amarinder) ਦੇ ਨਾਂਅ ਦਾ, ਇੱਕ ਪੱਥਰ ਜੈ ਰਾਮ ਰਮੇਸ਼ ਦੇ ਨਾਂਅ ਦਾ, ਇੱਕ ਨੀਂਹ ਪੱਥਰ ਭਗਵੰਤ ਮਾਨ ਦੇ ਨਾਂਅ ਦਾ ਹੈ। ਇਸ ਤੋਂ ਇਲਾਵਾ ਇੱਕ ਨੀਂਹ ਪੱਥਰ ਸੁਖਬੀਰ ਸਿੰਘ ਬਾਦਲ ਦੇ ਨਾਂਅ ਦਾ ਵੀ ਸੀ ਜਿਸਨੂੰ ਤੋੜ ਦਿੱਤਾ ਗਿਆ ਹੈ। ਨੀਂਹ ਪੱਥਰ ਰੱਖਣ ਬਾਰੇ ਜਦੋਂ ਇੰਦਰਬੀਰ ਸਿੰਘ ਨਿੱਝਰ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਮਸ਼ੀਨਰੀ ਨਾਲ ਲੈ ਕੇ ਆਏ ਹਾਂ ਤੇ ਜਿਹੜ ਨੀਂਹ ਪੱਥਰ ਰੱਖਿਆ ਜਾਵੇਗਾ ਉਸਦਾ ਕੰਮ ਵੀ ਪੂਰਾ ਕਰਵਾਇਆ ਜਾਵੇਗਾ ਤੇ ਜੇ ਕਿਸੇ ਨੇ ਇਸ ਵਿੱਚ ਲਾਪਰਵਾਹੀ ਕੀਤੀ ਤਾਂ ਉਹ ਬਖਸ਼ੇ ਨਹੀਂ ਜਾਣਗੇ।
‘ਹਾਲੇ ਸਰਕਾਰ ਨੇ ਬਹੁਤ ਕੰਮ ਕਰਨੇ ਹਨ’
ਬੁੱਢੇ ਨਾਲੇ ਦੀ ਸਫਾਈ ਲਈ 650 ਕਰੋੜ ਰੁਪਏ ਦਾ ਪ੍ਰੋਜੈਕਟ ਕਾਂਗਰਸ ਸਰਕਾਰ ਵੇਲੇ ਪਾਸ ਹੋਇਆ ਸੀ.. ਜਿਸਦੇ ਤਹਿਤ ਕੰਮ ਚੱਲ ਰਹੇ ਨੇ, ਬੁੱਢੇ ਨਾਲੇ ਦੀ ਸਫਾਈ ਪਰ ਹਾਲੇ ਤੱਕ ਨਹੀਂ ਹੋ ਸਕੀ ਹੈ। ਪਾਣੀ ਦਾ ਰੰਗ ਕਾਲਾ ਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ Chief Minister Bhagwant Maan ਵੱਲੋਂ ਜੋ ਬੀਤੇ ਦਿਨੀ ਟਰੀਟਮੈਂਟ ਪਲਾਂਟ ਚਾਲੂ ਕਰਵਾਇਆ ਗਿਆ ਸੀ ਉਸ ਦੇ ਨਾਲ ਵੀ ਪਾਣੀ ਦੇ ਰੰਗ ਤੇ ਕੋਈ ਅਸਰ ਨਹੀਂ ਪਿਆ। ਤੇ ਹਾਲੇ ਵੀ ਬੁੱਢੇ ਨਾਲੇ ਦਾ ਪਾਣੀ ਕਾਲਾ ਹੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨਿੱਝਰ ਨੇ ਕਿਹਾ ਕਿ ਸਰਕਾਰ ਨੂੰ ਇੱਕ ਸਾਲ ਦਾ ਸਮਾਂ ਹੀ ਹੋਇਆ ਹੈ ਅਤੇ ਚਾਰ ਸਾਲ ਦਾ ਸਮਾਂ ਬਾਕੀ ਹੈ ਜਿਸ ਵਿੱਚ ਹਾਲੇ ਸਰਕਾਰ ਵੱਲੋਂ ਬਹੁਤ ਸਾਰੇ ਕੰਮ ਕੀਤੇ ਜਾਣੇ ਨੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ