ਮੇਰੇ ਵਿਆਹ ਦਾ ਪ੍ਰੋਗਰਾਮ ਨਹੀਂ ਸੀ, ਜੋ ਸੱਦਾ ਭੇਜਦਾ… ਰਾਜਾ ਵੜਿੰਗ ‘ਤੇ ਬੋਲੇ ਆਸ਼ੂ
ਧੜੇਬੰਦੀ ਨੂੰ ਲੈ ਕੇ ਹੁਣ ਭਾਰਤ ਭੂਸ਼ਣ ਆਸ਼ੂ ਨੇ ਆਪਣੀ ਚੁੱਪੀ ਤੋੜੀ ਹੈ। ਮੀਡੀਆ ਵੱਲੋਂ ਪੁੱਛੇ ਗਏ ਸਵਾਲ 'ਤੇ ਕਿ ਵੜਿੰਗ ਤੇ ਬਾਜਵਾ ਚੋਣ ਪ੍ਰਚਾਰ ਤੋਂ ਦੂਰ ਕਿਉਂ ਰਹੇ? ਆਸ਼ੂ ਨੇ ਕਿਹਾ ਕਿ ਇਸ ਦਾ ਜਵਾਬ ਉਨ੍ਹਾਂ ਨੂੰ ਖੁਦ ਦੇਣਾ ਚਾਹੀਦਾ ਹੈ। ਜੇਕਰ ਉਹ ਆਉਣਾ ਚਾਹੁੰਦੇ ਸੀ ਤਾਂ ਆਉਣਾ ਚਾਹੀਦਾ ਸੀ ਤੇ ਪਾਰਟੀ ਲਈ ਪ੍ਰਚਾਰ ਕਰਨਾ ਚਾਹੀਦਾ ਸੀ। ਮੈਂ ਕਿਸੇ ਨੂੰ ਨਹੀਂ ਰੋਕਿਆ। ਇਹ ਕੋਈ ਮੇਰਾ ਵਿਆਹ ਦਾ ਪ੍ਰੋਗਰਾਮ ਨਹੀਂ ਸੀ ਜੋ ਸੱਦਾ ਭੇਜਦਾ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ‘ਚ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਤੋਂ ਹਾਰ ਦਾ ਸਾਹਮਣੇ ਕਰਨਾ ਪਿਆ। ਉਨ੍ਹਾਂ ਨੂੰ 10,637 ਵੋਟਾਂ ਨਾਲ ਹਾਰ ਮਿਲੀ। ਇਸ ਹਾਰ ਤੋਂ ਬਾਅਦ ਕਾਂਗਰਸ ਪਾਰਟੀ ‘ਚ ਅੰਦਰੂਨੀ ਕਲੇਸ਼ ਵੱਧਦਾ ਨਜ਼ਰ ਆ ਰਿਹਾ ਹੈ। ਹਾਲਾਂਕਿ, ਚੋਣ ਪ੍ਰਚਾਰ ਦੌਰਾਨ ਹੀ ਕਾਂਗਰਸ ਪਾਰਟੀ ਅੰਦਰ ਧੜੇਬੰਦੀ ਲੋਕਾਂ ਸਾਹਮਣੇ ਆ ਗਈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਰੱਖੀ।
ਧੜੇਬੰਦੀ ਨੂੰ ਲੈ ਕੇ ਆਸ਼ੂ ਦਾ ਬਿਆਨ
ਧੜੇਬੰਦੀ ਨੂੰ ਲੈ ਕੇ ਹੁਣ ਭਾਰਤ ਭੂਸ਼ਣ ਆਸ਼ੂ ਨੇ ਆਪਣੀ ਚੁੱਪੀ ਤੋੜੀ ਹੈ। ਮੀਡੀਆ ਵੱਲੋਂ ਪੁੱਛੇ ਗਏ ਸਵਾਲ ‘ਤੇ ਕਿ ਵੜਿੰਗ ਤੇ ਬਾਜਵਾ ਚੋਣ ਪ੍ਰਚਾਰ ਤੋਂ ਦੂਰ ਕਿਉਂ ਰਹੇ? ਆਸ਼ੂ ਨੇ ਕਿਹਾ ਕਿ ਇਸ ਦਾ ਜਵਾਬ ਉਨ੍ਹਾਂ ਨੂੰ ਖੁਦ ਦੇਣਾ ਚਾਹੀਦਾ ਹੈ। ਜੇਕਰ ਉਹ ਆਉਣਾ ਚਾਹੁੰਦੇ ਸੀ ਤਾਂ ਆਉਣਾ ਚਾਹੀਦਾ ਸੀ ਤੇ ਪਾਰਟੀ ਲਈ ਪ੍ਰਚਾਰ ਕਰਨਾ ਚਾਹੀਦਾ ਸੀ। ਮੈਂ ਕਿਸੇ ਨੂੰ ਨਹੀਂ ਰੋਕਿਆ। ਇਹ ਕੋਈ ਮੇਰਾ ਵਿਆਹ ਦਾ ਪ੍ਰੋਗਰਾਮ ਨਹੀਂ ਸੀ ਜੋ ਸੱਦਾ ਭੇਜਦਾ।
ਆਸ਼ੂ ਨੇ ਇਸ ਦੇ ਨਾਲ ਕਿਹਾ ਕਿ ਉਨ੍ਹਾਂ ਦੀ ਰਾਜਾ ਵੜਿੰਗ ਜਾਂ ਸਿਮਰਜੀਤ ਸਿੰਘ ਬੈਂਸ ਨਾਲ ਕੋਈ ਨਾਰਾਜ਼ਗੀ ਨਹੀਂ। ਮੈਂ ਅਜੇ ਤੱਕ ਬੈਂਸ ਨੂੰ ਕਾਂਗਰਸੀ ਸਵਿਕਾਰ ਨਹੀਂ ਕੀਤਾ ਹੈ, ਕਿਉਂਕਿ ਉਹ ਅਜੇ ਤੱਕ ਪਾਰਟੀ ਨੂੰ ਜੋੜਨ ਵਰਗੀ ਗੱਲ ਨਹੀਂ ਕਰ ਰਹੇ। ਮੈਂ ਕਿਸੇ ਨੂੰ ਰੋਕਣ ਲਈ ਕੋਈ ਅੜਿਕਾ ਨਹੀਂ ਖੜ ਕਰ ਸਕਦਾ। ਆਉਣਾ ਜਾਂ ਨਾ ਆਉਣਾ ਉਨ੍ਹਾਂ ਦੀ ਮਰਜ਼ੀ ਸੀ।
ਮੀਡੀਆ ਨੇ ਆਸ਼ੂ ਨੂੰ ਪੁੱਛਿਆ ਕਿ ਕਾਂਗਰਸ ‘ਚ ਧੜੇਬੰਦੀ ਹੈ, ਇਹ ਵਿਰੋਧੀ ਪਾਰਟੀਆਂ ਵੀ ਕਹਿੰਦੀਆਂ ਹਨ। ਆਸ਼ੂ ਨੇ ਕਿਹਾ ਕਿ ਜੇਕਰ ਅਜਿਹੇ ਇਲਜ਼ਾਮ ਹਨ ਤਾਂ ਇਸ ਨੂੰ ਸੁਧਾਰਨ ਦੀ ਜ਼ਿੰਮਵਾਰੀ ਸੂਬਾ ਪ੍ਰਧਾਨ ਤੇ ਵਿਰੋਧੀ ਧਿਰ ਆਗੂ ਦੀ ਹੈ, ਸਾਡੀ ਨਹੀਂ। ਆਸ਼ੂ ਨੇ ਕਿਹਾ ਕਿ ਜੇਕਰ ਸੂਬਾ ਪ੍ਰਧਾਨ ਰਾਜਾ ਵੜਿੰਗ ਸੱਦੇ ਦਾ ਇੰਤਜ਼ਾਰ ਕਰਦੇ ਰਹੇ ਤਾਂ ਇਹ ਅਫ਼ਸੋਸ ਦੀ ਗੱਲ ਹੈ, ਸੱਦਾ ਕਿਤੋਂ ਨਹੀਂ ਆਵੇਗਾ। ਉਨ੍ਹਾਂ ਨੂੰ ਆਰਾਮ ਨਾਲ ਚੰਡੀਗੜ੍ਹ ਬੈਠਣਾ ਚਾਹੀਦਾ ਹੈ। ਜੇਕਰ ਸੂਬਾ ਪ੍ਰਧਾਨ ਨੂੰ ਸੱਦੇ ਦਾ ਇੰਤਜ਼ਾਰ ਕਰਨਾ ਪਵੇ ਤਾਂ ਇਹ ਨਿਰਾਸ਼ਾਜਨਕ ਗੱਲ ਹੈ।