ਲੁਧਿਆਣਾ ਜ਼ਿਮਨੀ ਚੋਣ: ਉਮੀਦਵਾਰਾਂ ਨੇ ਭੁਗਤਾਈ ਵੋਟ, ਸੰਜੀਵ ਅਰੋੜਾ, ਜੀਵਨ ਗੁਪਤਾ ਤੇ ਆਸ਼ੂ ਨੇ ਕਹੀ ਇਹ ਗੱਲ
Ludhiana West By Election: ਲੋਕ ਵੋਟਿੰਗ 'ਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਆਮ ਆਦਮੀ ਪਾਰਟੀ ਉਮੀਦਵਾਰ ਸੰਜੀਵ ਅਰੋੜਾ, ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ, ਭਾਜਪਾ ਉਮੀਦਵਾਰ ਜੀਵਨ ਗੁਪਤਾ ਤੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਅੱਜ ਯਾਨੀ ਵੀਰਵਾਰ ਨੂੰ ਵੋਟਿੰਗ ਹੋ ਰਹੀ ਹੈ। ਵੋਟਿੰਗ ਜਾਰੀ ਹੈ ਤੇ ਵੋਟ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਰਹੇ। ਜ਼ਿਮਨੀ ਚੋਣ ਦੇ ਨਤੀਜ਼ੇ 23 ਜੂਨ ਨੂੰ ਐਲਾਨੇ ਜਾਣਗੇ। ਲੁਧਿਆਣਾ ਪੱਛਮੀ ਜ਼ਿਮਨੀ ਚੋਣ ‘ਚ ਕੁੱਲ 1,75,469 ਵੋਟਰ ਹਨ, ਜਿਨ੍ਹਾਂ ਵਿੱਚ 90,088 ਪੁਰਸ਼, 85,371 ਔਰਤਾਂ ਅਤੇ 10 ਤੀਜੇ ਲਿੰਗ ਸ਼ਾਮਲ ਹਨ।
ਲੋਕ ਵੋਟਿੰਗ ‘ਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਆਮ ਆਦਮੀ ਪਾਰਟੀ ਉਮੀਦਵਾਰ ਸੰਜੀਵ ਅਰੋੜਾ, ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ, ਭਾਜਪਾ ਉਮੀਦਵਾਰ ਜੀਵਨ ਗੁਪਤਾ ਤੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਸੰਜੀਵ ਅਰੋੜਾ ਨੇ ਭੁਗਤਾਈ ਵੋਟ
ਕਾਰੋਬਾਰੀ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਆਪਣੇ ਪਰਿਵਾਰ ਦੇ ਨਾਲ ਵੋਟ ਪਾਈ। ਉਨ੍ਹਾਂ ਨੇ ਲੋਕਾਂ ਨੂੰ ਵੋਟਿੰਗ ‘ਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਵੋਟ ਪਾਉਣ ਤੋਂ ਪਹਿਲਾਂ ਮੰਦਰ, ਗੁਰਦੁਆਰੇ ਤੇ ਫਿਲੌਰ ਦੀ ਮਜ਼ਾਰ ‘ਚ ਆਸ਼ੀਰਵਾਦ ਲੈ ਕੇ ਆਏ ਹਨ। ਉਨ੍ਹਾਂ ਕਿਹਾ ਖੁਦ ਲਈ ਵੋਟਿੰਗ ਕਰਨ ਦਾ ਅਨੁਭਵ ਅਲੱਗ ਹੈ।
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੌਰਾਨ ‘ਆਪ’ ਉਮੀਦਵਾਰ ਸ਼੍ਰੀ @MP_SanjeevArora ਜੀ ਨੇ ਪਰਿਵਾਰ ਸਮੇਤ ਵੋਟ ਪਾ ਕੇ ਆਪਣਾ ਲੋਕਤੰਤਰਿਕ ਹੱਕ ਅਦਾ ਕੀਤਾ। ਇਸ ਮੌਕੇ ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ, “ਲੁਧਿਆਣਾ ਵਾਸੀ ਬਿਨਾਂ ਕਿਸੇ ਲਾਲਚ ਜਾਂ ਡਰ ਦੇ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਸਮਝਦੇ ਹੋਏ ਵੋਟ ਪਾਉਣ ਜ਼ਰੂਰ ਜਾਣ!” pic.twitter.com/w9UdX2aWeK
— AAP Punjab (@AAPPunjab) June 19, 2025
ਉਨ੍ਹਾਂ ਦੀ ਬੇਟੀ ਵੀ ਇਸ ਦੌਰਾਨ ਵੋਟਿੰਗ ਕਰਨ ਲਈ ਆਏ। ਉਨ੍ਹਾਂ ਦੀ ਬੇਟੀ ਨੇ ਕਿਹਾ ਕਿ ਉਹ ਆਪਣੇ ਪਿਤਾ ਲਈ ਪ੍ਰਚਾਰ ਕਰ ਰਹੇ ਸਨ। ਉਹ ਰਾਤ ਨੂੰ ਪਿਤਾ ਨਾਲ ਪ੍ਰਚਾਰ ਬਾਰੇ ਚਰਚਾ ਕਰਦੇ ਸਨ।
ਜੀਵਨ ਗੁਪਤਾ ਨੇ ਕੀ ਕਿਹਾ?
ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਮੰਦਰ ਮੱਥਾ ਟੇਕ ਕੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹਾਲਤ ਖ਼ਰਾਬ ਹੈ। ਉਹ ਪੰਜਾਬ ਦੇ ਲੋਕਾਂ ਦੇ ਮੁੱਦਿਆ ਤੇ ਜਨਤਾ ਲਈ ਲੜਾਈ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ 23 ਜੂਨ ਨੂੰ ਨਤੀਜ਼ੇ ਉਨ੍ਹਾਂ ਦੇ ਹੱਕ ‘ਚ ਆਉਣਗੇ।
ਭਾਰਤ ਭੂਸ਼ਣ ਆਸ਼ੂ ਨੇ ਪਤਨੀ ਨਾਲ ਪਾਈ ਵੋਟ
ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਆਪਣੀ ਪਤਨੀ ਮਮਤਾ ਨਾਲ ਵੋਟ ਪਾਉਣ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਉਹ ਆਪਣੀ ਸੰਵਿਧਾਨਿਕ ਡਿਊਟੀ ਦਾ ਇਸਤੇਮਾਲ ਕਰਕੇ ਆਏ ਹਨ ਤੇ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਵੀ ਆਪਣੇ ਸੰਵਿਧਾਨਿਕ ਅਧਿਕਾਰ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਸੁਰੱਖਿਆ ਇੰਤਜ਼ਾਮ ਸਹੀ ਹੈ ਤੇ ਉਮੀਦ ਹੈ ਕਿ ਸਹੀ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਵਰਕਰਾਂ ਨਾਲ ਵੀ ਮੁਲਾਕਾਤ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਪਰਉਪਕਾਰ ਨੇ ਪਾਈ ਵੋਟ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਜੋ ਸਹੀ ਹੈ ਉਸ ਨੂੰ ਵੋਟ ਪਾਓ। ਉਨ੍ਹਾਂ ਕਿਹਾ ਕਿ ਉਹ ਇਹ ਚੋਣ ਜਿੱਤਣਗੇ ਤੇ ਜਿਹੜੇ ਵੀ ਮੁੱਦੇ ਹਨ ਉਹ ਡੇਢ ਸਾਲ ‘ਚ ਹੱਲ ਕਰਕੇ ਦੱਸਣਗੇ। ਉਨ੍ਹਾਂ ਨੇ ਵਿਰੋਧੀ ਪਾਰਟੀ ਨੂੰ ਘੇਰਦਿਆਂ ਹੋਇਆ ਕਿਹਾ ਕਿ ਸਾਨੂੰ ਕਾਨੂੰਨ ਤੇ ਸੰਵਿਧਾਨ ਦਾ ਪਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਨੂੰ ਨੰਬਰ-1 ਸੂਬਾ ਬਣਾਉਣਗੇ।