Ludhiana West By-Poll: ਲੁਧਿਆਣਾ ਵੈਸਟ ‘ਚ ਵੋਟਿੰਗ ਮੁਕੰਮਲ, 7 ਵਜੇ ਤੱਕ 51 ਫੀਸਦ ਹੋਈ ਪੋਲਿੰਗ
Ludhiana West By-Poll: ਵੋਟਿੰਗ ਲਈ ਕੁੱਲ 776 ਪੋਲਿੰਗ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਸ਼ਾਂਤੀਪੂਰਨ ਵੋਟਿੰਗ ਅਤੇ ਸੁਰੱਖਿਆ ਪ੍ਰਬੰਧਾਂ ਲਈ ਇੱਕ ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਕੋਵਿਡ ਦੇ ਮੱਦੇਨਜ਼ਰ, ਪੋਲਿੰਗ ਸਟੇਸ਼ਨਾਂ 'ਤੇ ਮਾਸਕ ਅਤੇ ਸੈਨੀਟਾਈਜ਼ਰ ਦੇ ਪ੍ਰਬੰਧ ਕੀਤੇ ਗਏ ਸਨ।

ਲੁਧਿਆਣਾ ਪੱਛਮੀ ਵਿਧਾਨਸਭਾ ਜਿਮਨੀ ਚੋਣ ਲਈ ਵੋਟਿੰਗ ਪੂਰੀ ਹੋ ਚੁੱਕੀ ਹੈ। ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸੀ। ਚੋਣ ਕਮਿਸ਼ਨ ਵੱਲੋਂ ਸ਼ਾਮ 7 ਵਜੇ ਤੱਕ ਦੇ ਆਂਕੜੇ ਜਾਰੀ ਕੀਤੇ ਗਏ ਹਨ ਅਤੇ ਉਸ ਦੇ ਅਨੁਸਾਰ 51% ਵੋਟਿੰਗ ਹੋਈ ਹੈ, ਹਾਲਾਂਕਿ ਅੰਤਿਮ ਅੰਕੜੇ ਅਜੇ ਜਾਰੀ ਨਹੀਂ ਕੀਤੇ ਗਏ ਹਨ।
ਲੁਧਿਆਣਾ ਵੈਸਟ ਹਲਕੇ ‘ਚ ਕੁੱਲ 1 ਲੱਖ 75 ਹਜਾਰ 469 ਵੋਟਰ ਹਨ, ਜਿਨ੍ਹਾਂ ‘ਚੋਂ 90 ਹਜਾਰ 88 ਪੁਰਸ਼, 85 ਹਜਾਰ 371 ਔਰਤਾਂ ਤੇ 10 ਟਰਾਂਸਜੈਂਡਰ ਮਤਦਾਤਾ ਸਨ। ਵੋਟਰਾਂ ਦੀ ਸਹੂਲਤ ਲਈ ਮਾਡਲ ਅਤੇ ਹਰੇ ਪੋਲਿੰਗ ਬੂਥ ਬਣਾਏ ਗਏ ਸਨ। ਅਪਾਹਜਾਂ ਅਤੇ ਔਰਤਾਂ ਲਈ ਵੱਖਰੇ ਪੋਲਿੰਗ ਸਟੇਸ਼ਨ ਤਿਆਰ ਕੀਤੇ ਗਏ ਸਨ। ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਬੱਸੀ ਦੇ ਦੇਹਾਂਤ ਕਾਰਨ ਖਾਲੀ ਹੋਈ ਸੀ।
ਮਾਸਕ ਅਤੇ ਸੈਨੇਟਾਈਜ਼ਰ ਦਾ ਸੀ ਪ੍ਰਬੰਧ
ਵੋਟਿੰਗ ਲਈ ਕੁੱਲ 776 ਪੋਲਿੰਗ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਸ਼ਾਂਤੀਪੂਰਨ ਵੋਟਿੰਗ ਅਤੇ ਸੁਰੱਖਿਆ ਪ੍ਰਬੰਧਾਂ ਲਈ ਇੱਕ ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਕੋਵਿਡ ਦੇ ਮੱਦੇਨਜ਼ਰ, ਪੋਲਿੰਗ ਸਟੇਸ਼ਨਾਂ ‘ਤੇ ਮਾਸਕ ਅਤੇ ਸੈਨੀਟਾਈਜ਼ਰ ਦੇ ਪ੍ਰਬੰਧ ਕੀਤੇ ਗਏ ਸਨ।
ਮੁੱਖ ਮੁਕਾਬਲਾ ਇਨ੍ਹਾਂ ਵਿਚਕਾਰ
ਉਪ ਚੋਣ ਵਿੱਚ ਮੁੱਖ ਮੁਕਾਬਲਾ ‘ਆਪ’ ਦੇ ਸੰਜੀਵ ਅਰੋੜਾ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ, ਭਾਜਪਾ ਦੇ ਜੀਵਨ ਗੁਪਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਵਿਚਕਾਰ ਹੈ। ਸਾਰੇ ਉਮੀਦਵਾਰਾਂ ਨੇ ਬੁੱਧਵਾਰ ਨੂੰ ਵੋਟਿੰਗ ਲਈ ਆਪਣੀ ਰਣਨੀਤੀ ਨੂੰ ਵੀ ਅੰਤਿਮ ਰੂਪ ਦੇ ਦਿੱਤਾ। ਬੂਥ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ।