ਲੁਧਿਆਣਾ: ਕਾਰੋਬਾਰੀ ਤੋਂ ਬੰਦੂਕ ਦੀ ਨੋਕ ‘ਤੇ ਲੁੱਟ ਦੀ ਕੋਸ਼ਿਸ਼, ਸੀਸੀਟੀਵੀ ‘ਚ ਕੈਦ ਹੋਈ ਖੌਫ਼ਨਾਕ ਘਟਨਾ
ਕਾਰੋਬਾਰੀ ਨੇ ਦੱਸਿਆ ਕਿ ਦੋ ਨਕਾਬਪੋਸ਼ ਬਦਮਾਸ਼ ਉਨ੍ਹਾਂ ਦੀ ਫੈਕਟਰੀ 'ਚ ਵੜ ਗਏ। ਉਨ੍ਹਾਂ ਨੇ ਪਿਸਤੌਲ ਦਿਖਾ ਕੇ ਕਿਹਾ ਕਿ 50 ਲੱਖ ਰੁਪਏ ਤੁਰੰਤ ਉਨ੍ਹਾਂ ਨੂੰ ਦੇ ਦੇਵੇ। ਕਾਰੋਬਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਹੈ। ਲੁੱਟ ਖੋਹ ਦੀ ਕੋਸ਼ਿਸ਼ 'ਚ ਉਨ੍ਹਾਂ ਨੇ ਕਾਰੋਬਾਰੀ ਨਾਲ ਕੁੱਟਮਾਰ ਕੀਤੀ। ਇਸ ਕੁੱਟਮਾਰ ਦੌਰਾਨ ਕਾਰੋਬਾਰੀ ਦੇ ਹਲਕੀਆਂ ਸੱਟਾਂ ਲੱਗੀਆਂ, ਜਦਕਿ ਕਾਰੋਬਾਰੀ ਦਾ ਕਹਿਣਾ ਹੈ ਕਿ ਲੁਟੇਰਿਆਂ ਦੇ ਸੱਟਾ ਲੱਗੀਆਂ ਹਨ। ਇਸੇ ਦੌਰਾਨ ਇੱਕ ਬਦਮਾਸ਼ ਦਾ ਨਕਾਬ ਵੀ ਉੱਤਰ ਗਿਆ।
ਲੁਧਿਆਣਾ ‘ਚ ਮੰਗਲਵਾਰ ਸ਼ਾਮ ਨੂੰ ਇੱਕ ਕਪੜਾ ਕਾਰੋਬਾਰੀ ਤੋਂ ਬੰਦੂਕ ਦੀ ਨੋਕ ‘ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੋ ਲੁਟੇਰੇ ਸੁੰਦਰਨਗਰ ‘ਚ ਕਾਰੋਬਾਰੀ ਦੀ ਫੈਕਟਰੀ ਬਾਹਰ ਆਏ। ਇਸ ਤੋਂ ਬਾਅਦ ਗੇਟਮੈਨ ਨੂੰ ਪਿਸਤੌਲ ਦਿਖਾ ਕੇ ਧਮਕਾਇਆ ਤੇ ਅੰਦਰ ਵੜ ਗਏ। ਉਹ ਫੈਕਟਰੀ ਦੇ ਕਾਰੋਬਾਰੀ ਹਰਪ੍ਰੀਤ ਸਿੰਘ ਦੇ ਦਫ਼ਤਰ ‘ਚ ਪਹੁੰਚ ਗਏ। ਉਨ੍ਹਾਂ ਨੇ ਕਾਰੋਬਾਰੀ ਨੂੰ ਡਰਾਇਆ ਧਮਕਾਇਆ ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ।
ਕਾਰੋਬਾਰੀ ਨੇ ਦੱਸਿਆ ਕਿ ਦੋ ਨਕਾਬਪੋਸ਼ ਬਦਮਾਸ਼ ਉਨ੍ਹਾਂ ਦੀ ਫੈਕਟਰੀ ‘ਚ ਵੜ ਗਏ। ਉਨ੍ਹਾਂ ਨੇ ਪਿਸਤੌਲ ਦਿਖਾ ਕੇ ਕਿਹਾ ਕਿ 50 ਲੱਖ ਰੁਪਏ ਤੁਰੰਤ ਉਨ੍ਹਾਂ ਨੂੰ ਦੇ ਦੇਵੇ। ਕਾਰੋਬਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਹੈ। ਲੁੱਟ ਖੋਹ ਦੀ ਕੋਸ਼ਿਸ਼ ‘ਚ ਉਨ੍ਹਾਂ ਨੇ ਕਾਰੋਬਾਰੀ ਨਾਲ ਕੁੱਟਮਾਰ ਕੀਤੀ। ਇਸ ਕੁੱਟਮਾਰ ਦੌਰਾਨ ਕਾਰੋਬਾਰੀ ਦੇ ਹਲਕੀਆਂ ਸੱਟਾਂ ਲੱਗੀਆਂ, ਜਦਕਿ ਕਾਰੋਬਾਰੀ ਦਾ ਕਹਿਣਾ ਹੈ ਕਿ ਲੁਟੇਰਿਆਂ ਦੇ ਸੱਟਾ ਲੱਗੀਆਂ ਹਨ। ਇਸੇ ਦੌਰਾਨ ਇੱਕ ਬਦਮਾਸ਼ ਦਾ ਨਕਾਬ ਵੀ ਉੱਤਰ ਗਿਆ।
ਕਾਰੋਬਾਰੀ ਨੇ ਦੱਸਿਆ ਕਿ ਝਗੜਾ ਹੋਣ ਤੋਂ ਬਾਅਦ ਲੁਟੇਰਿਆਂ ਨੂੰ ਸਮਝ ਆ ਗਿਆ ਕਿ ਇਸ ਕੋਲ ਪੈਸੇ ਨਹੀਂ ਹੈ ਤੇ ਇੱਥੇ ਕੁੱਝ ਨਹੀਂ ਬਣਨ ਵਾਲਾ ਤਾਂ ਉਹ ਉੱਥੋਂ ਫ਼ਰਾਰ ਹੋ ਗਏ। ਉਨ੍ਹਾਂ ਨੇ ਕਿਹਾ ਇਸ ਦੌਰਾਨ ਬਦਮਾਸ਼ਾਂ ਨੇ ਸੀਸੀਟੀਵੀ ਫੂਟੇਜ਼ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਦੋਵੇਂ ਲੁਟੇਰੇ ਪਿਸਤੌਲ ਲਹਿਰਾਉਂਦੇ ਹੋਏ ਫ਼ਰਾਰ ਹੋ ਗਏ। ਕਾਰੋਬਾਰੀ ਦਾ ਕਹਿਣਾ ਹੈ ਕਿ ਬਦਮਾਸ਼ਾ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਜੱਗੂ ਦੇ ਬੰਦੇ ਹਨ।
ਕਾਰੋਬਾਰੀ ਨੇ ਦੱਸਿਆ ਕਿ ਉਨ੍ਹਾਂ ਨਾਲ ਅਜਿਹੀ ਵਾਰਾਦਾਤ ਪਹਿਲੀ ਵਾਰ ਹੋਈ ਹੈ। ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜ਼ਿਸ਼ ਨਹੀਂ ਹੈ ਤੇ ਨਾ ਹੀ ਉਨ੍ਹਾਂ ਨੂੰ ਕੋਈ ਫਿਰੌਤੀ ਜਾਂ ਬਦਮਾਸ਼ਾਂ ਦਾ ਕੋਈ ਕਾਲ ਆਈ ਹੈ। ਇਸ ਪੂਰੀ ਘਟਨਾ ਤੋਂ ਇਲਾਕੇ ਦੇ ਕਾਰੋਬਾਰੀਆਂ ‘ਚ ਗੁੱਸਾ ਹੈ। ਉਨ੍ਹਾਂ ਦੀ ਮੰਗ ਹੈ ਕਿ ਸ਼ਹਿਰ ਦੀ ਸੁਰੱਖਿਆ ਵਿਵਸਥਾ ਮਜ਼ਬੂਤ ਕੀਤੀ ਜਾਵੇ। ਦੂਜੇ ਪਾਸੇ, ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਸੀਸੀਟੀਵੀ ਫੂਟੇਜ਼ ਰਾਹੀਂ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ।