AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲੁਧਿਆਣਾ: ਖਾਲੀ ਪਲਾਟ ‘ਚ ਪਿਆ ਸੀ ਨੀਲਾ ਡਰੱਮ, ਆ ਰਹੀ ਸੀ ਬਦਬੂ… ਜਦੋਂ ਖੋਲ੍ਹਿਆ ਤਾਂ ਹੱਥ-ਪੈਰ ਬੰਨ੍ਹੇ ਲਾਸ਼ ਮਿਲੀ

Ludhiana Blue Drum Dead Body: ਕਿਸੇ ਨੇ ਪੰਜਾਬ ਦੇ ਲੁਧਿਆਣਾ 'ਚ ਸ਼ੇਰਪੁਰ ਚੌਕ ਨੇੜੇ ਇੱਕ ਖਾਲੀ ਪਲਾਟ 'ਚ ਇੱਕ ਵਿਅਕਤੀ ਦੀ ਲਾਸ਼ ਨੀਲੇ ਡਰੱਮ 'ਚ ਪਾ ਕੇ ਸੁੱਟ ਦਿੱਤੀ। ਜਦੋਂ ਲਾਸ਼ 'ਚੋਂ ਬਦਬੂ ਆਉਣ ਲੱਗੀ। ਫਿਰ ਇਹ ਗੱਲ ਸਾਹਮਣੇ ਆਈ। ਸਥਾਨਕ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਹੁਣ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਤੇ ਮ੍ਰਿਤਕ ਦੀ ਪਛਾਣ ਲਈ ਫੋਟੋ ਸਾਰੇ ਜ਼ਿਲ੍ਹਿਆਂ ਨੂੰ ਭੇਜ ਦਿੱਤੀ ਗਈ ਹੈ।

ਲੁਧਿਆਣਾ: ਖਾਲੀ ਪਲਾਟ 'ਚ ਪਿਆ ਸੀ ਨੀਲਾ ਡਰੱਮ, ਆ ਰਹੀ ਸੀ ਬਦਬੂ... ਜਦੋਂ ਖੋਲ੍ਹਿਆ ਤਾਂ ਹੱਥ-ਪੈਰ ਬੰਨ੍ਹੇ ਲਾਸ਼ ਮਿਲੀ
rajinder-arora-ludhiana
| Updated On: 26 Jun 2025 12:14 PM IST

ਪੰਜਾਬ ਦੇ ਲੁਧਿਆਣਾ ‘ਚ ਸ਼ੇਰਪੁਰ ਚੌਕ ਨੇੜੇ ਇੱਕ ਨੀਲੇ ਡਰੱਮ ‘ਚੋਂ ਇੱਕ ਲਾਸ਼ ਬਰਾਮਦ ਕੀਤੀ ਗਈ। ਲਾਸ਼ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਹੋਏ ਸਨ ਅਤੇ ਲਾਸ਼ ਨੂੰ ਪਹਿਲਾਂ ਨੀਲੇ ਡਰੱਮ ਦੇ ਅੰਦਰ ਇੱਕ ਬੋਰੀ ‘ਚ ਰੱਖਿਆ ਗਿਆ ਸੀ। ਇਸ ਤੋਂ ਬਾਅਦ, ਇਸਨੂੰ ਡਰੱਮ ‘ਚ ਪਾ ਕੇ ਇੱਕ ਖਾਲੀ ਪਲਾਟ ਵਿੱਚ ਸੁੱਟ ਦਿੱਤਾ ਗਿਆ। ਪੁਲਿਸ ਨੇ ਲਾਸ਼ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਲਾਸ਼ ਬਾਰੇ ਜਾਣਕਾਰੀ ਬੁੱਧਵਾਰ ਨੂੰ ਖਾਲੀ ਪਲਾਟ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਪੁਲਿਸ ਨੂੰ ਦਿੱਤੀ। ਲੋਕਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਖਾਲੀ ਪਲਾਟ ‘ਚੋਂ ਬਦਬੂ ਆ ਰਹੀ ਸੀ। ਜਦੋਂ ਉਹ ਡਰੱਮ ਦੇ ਨੇੜੇ ਗਏ ਤਾਂ ਡਰੱਮ ਦੇ ਅੰਦਰੋਂ ਇਹ ਬਦਬੂ ਆ ਰਹੀ ਸੀ। ਲੋਕਾਂ ਨੇ ਡਰੱਮ ਖੋਲ੍ਹ ਕੇ ਦੇਖਿਆ। ਉਸ ਦੇ ਅੰਦਰ ਇੱਕ ਬੋਰੀ ਸੀ, ਜਿਸ ‘ਚ ਇੱਕ ਵਿਅਕਤੀ ਦੇ ਪੈਰ ਦਿਖਾਈ ਦੇ ਰਹੇ ਸਨ। ਲੋਕਾਂ ਨੇ ਇਹ ਜਾਣਕਾਰੀ ਪੁਲਿਸ ਨੂੰ ਦਿੱਤੀ।

ਹੱਥ-ਪੈਰ ਬੰਨ੍ਹੀ ਹੋਈ ਲਾਸ਼ ਡਰੱਮ ‘ਚ ਸੀ

ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਡਰੱਮ ਦੇ ਅੰਦਰ ਦੇਖਿਆ ਤਾਂ ਅੰਦਰ ਇੱਕ ਵਿਅਕਤੀ ਦੀ ਲਾਸ਼ ਸੀ, ਜਿਸਦੇ ਹੱਥ-ਪੈਰ ਵਿੱਚ ਬੰਨ੍ਹੇ ਹੋਏ ਸਨ। ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਕਿ ਮ੍ਰਿਤਕ ਕੌਣ ਹੈ। ਪਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਲਾਸ਼ ਕਿਸਦੀ ਹੈ ਅਤੇ ਇਹ ਡਰੱਮ ਖਾਲੀ ਪਲਾਟ ਵਿੱਚ ਕਿਸਨੇ ਸੁੱਟਿਆ ਸੀ। ਥਾਣਾ ਡਿਵੀਜ਼ਨ 6 ਦੀ ਪੁਲਿਸ ਨੇ ਡਰੱਮ ‘ਚੋਂ ਲਾਸ਼ ਕੱਢ ਕੇ ਆਪਣੀ ਹਿਰਾਸਤ ਵਿੱਚ ਲੈ ਲਈ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ।

ਪੁਲਿਸ ਲਾਸ਼ ਦੀ ਪਛਾਣ ਕਰਨ ‘ਚ ਲੱਗੀ

ਹੁਣ ਪੁਲਿਸ ਲਾਸ਼ ਦੀ ਪਛਾਣ ਕਰਨ ਅਤੇ ਮਾਮਲੇ ਦੀ ਜਾਂਚ ਕਰਨ ਲਈ ਨੇੜੇ-ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਡਰੱਮ ਕਿਸੇ ਗੱਡੀ ਵਿੱਚ ਖਾਲੀ ਪਲਾਟ ਵਿੱਚ ਲਿਆਂਦਾ ਗਿਆ ਸੀ ਅਤੇ ਫਿਰ ਇੱਥੇ ਛੱਡ ਦਿੱਤਾ ਗਿਆ ਸੀ। ਹਾਲਾਂਕਿ, ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਐਸਐਚਓ ਕੁਲਵੰਤ ਕੌਰ ਨੇ ਕਿਹਾ ਕਿ ਲਾਸ਼ ਦੀ ਪਛਾਣ ਲਈ ਲਾਸ਼ ਦੀ ਫੋਟੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜ ਦਿੱਤੀ ਗਈ ਹੈ ਅਤੇ ਵਿਅਕਤੀ ਬਾਰੇ ਪਤਾ ਲਗਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

Follow Us
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ...
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?...
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ...
ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ", ਕੀ ਵਿਧਾਨਸਭਾ ਚੋਣ ਦੀ ਤਿਆਰੀ?
ਮੁੱਖ ਮੰਤਰੀ ਭਗਵੰਤ ਮਾਨ ਦੀ
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?...
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ...
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ...
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?...