ਲੁਧਿਆਣਾ: ਹਸਪਤਾਲ ਦੀ ਮੋਰਚਰੀ ‘ਚੋਂ ਲਾਸ਼ ਗਾਇਬ… ਪਰਿਵਾਰਕ ਮੈਂਬਰਾਂ ਨੇ ਲਾਇਆ ਧਰਨਾ
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜਸਵੰਤ ਸਿੰਘ ਦੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਘਰਵਾਲੀ ਨੂੰ 10 ਦਸੰਬਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਸੀ। ਉਨ੍ਹਾਂ ਦੀ ਪਤਨੀ ਨੂੰ ਪੇਟ ਦੀ ਦਿੱਕਤ ਸੀ। 19 ਦਸੰਬਰ ਇਲਾਜ਼ ਦੌਰਾਨ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਪਤੀ ਜਸਵੰਤ ਨੇ ਹਸਪਤਾਲ ਵਾਲਿਆਂ ਨੂੰ ਕਿਹਾ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਰਹਿੰਦੇ ਹਨ, ਇਸ ਲਈ ਜਦੋਂ ਤੱਕ ਉਹ ਨਹੀਂ ਆਉਂਦੇ, ਓਦੋਂ ਤੱਕ ਲਾਸ਼ ਨੂੰ ਹਸਪਤਾਲ 'ਚ ਹੀ ਰੱਖ ਲਓ।
ਲੁਧਿਆਣਾ ਦੇ ਨਿੱਜੀ ਹਸਪਤਾਲ ਦੀ ਮੋਰਚਰੀ 'ਚੋਂ ਲਾਸ਼ ਹੋਈ ਗਾਇਆਬ
ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਇੱਥੇ ਹਸਪਤਾਲ ‘ਚੋਂ ਇੱਕ ਲਾਸ਼ ਗਾਇਬ ਹੋ ਗਈ ਹੈ। ਦਰਅਸਲ, ਮਾਮਲਾ ਇਹ ਹੈ ਕਿ ਜਦੋਂ ਪਰਿਵਾਰਕ ਮੈਂਬਰ ਲਾਸ਼ ਲੈਣ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਲਾਸ਼ ਉੱਥੇ ਮੌਜੂਦ ਨਹੀਂ ਹੈ। ਮਾਮਲਾ ਔਰਿਸਨ ਹਸਪਤਾਲ, ਬਾੜੇਵਾਲ ਦਾ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜਸਵੰਤ ਸਿੰਘ ਦੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਘਰਵਾਲੀ ਨੂੰ 10 ਦਸੰਬਰ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਸੀ। ਉਨ੍ਹਾਂ ਦੀ ਪਤਨੀ ਨੂੰ ਪੇਟ ਦੀ ਦਿੱਕਤ ਸੀ। 19 ਦਸੰਬਰ ਇਲਾਜ਼ ਦੌਰਾਨ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਪਤੀ ਜਸਵੰਤ ਨੇ ਹਸਪਤਾਲ ਵਾਲਿਆਂ ਨੂੰ ਕਿਹਾ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਰਹਿੰਦੇ ਹਨ, ਇਸ ਲਈ ਜਦੋਂ ਤੱਕ ਉਹ ਨਹੀਂ ਆਉਂਦੇ, ਓਦੋਂ ਤੱਕ ਲਾਸ਼ ਨੂੰ ਹਸਪਤਾਲ ‘ਚ ਹੀ ਰੱਖ ਲਓ।
ਇਹ ਵੀ ਪੜ੍ਹੋ
ਜਸਵੰਤ ਸਿੰਘ ਨੂੰ ਹਸਪਤਾਲ ਵਾਲਿਆਂ ਨੇ ਕਿਹਾ ਕਿ ਉਹ ਲਾਸ਼ ਰੱਖਣ ਲਈ ਪ੍ਰਤੀ ਦਿਨ ਦਾ 2500 ਰੁਪਏ ਲੈਣਗੇ। ਉਨ੍ਹਾਂ ਨੇ ਆਪਣੀ ਪਤਨੀ ਦੀ ਲਾਸ਼ ਹਸਪਤਾਲ ‘ਚ ਰਖਵਾ ਦਿੱਤੀ। ਜਸਵੰਤ ਸਿੰਘ ਦੇ ਬੱਚੇ ਜਦੋਂ ਵਿਦੇਸ਼ ਤੋਂ ਆ ਗਏ ਤੇ ਉਹ ਅੰਤਿਮ ਸਸਕਾਰ ਲਈ ਲਾਸ਼ ਹਸਪਤਾਲ ਤੋਂ ਲੈਣ ਪਹੁੰਚੇ। ਹਾਲਾਂਕਿ, ਇਸ ਦੌਰਾਨ ਹਸਪਤਾਲ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਕੋਲ ਲਾਸ਼ ਨਹੀਂ ਹੈ। ਜਸਵੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੇ ਲਾਸ਼ ਕਿਸੇ ਹੋਰ ਨੂੰ ਦੇ ਦਿੱਤੀ।
ਜਸਵੰਤ ਸਿੰਘ ਨੇ ਇਲਜ਼ਾਮ ਵੀ ਲਗਾਇਆ ਕਿ ਸ਼ਾਇਦ ਹਸਪਤਾਲ ਵਾਲਿਆਂ ਨੇ ਲਾਸ਼ ਦੇ ਅੰਗ ਵੇਚ ਦਿੱਤੇ ਹਨ ਜਾਂ ਹੋਰ ਕੁੱਝ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਾਲਿਆਂ ਨੇ ਦੱਸਿਆ ਕਿ ਲਾਸ਼ ਮੋਰਚਰੀ ‘ਚ ਪਈ ਸੀ, ਪਰ ਉਸ ਲਾਸ਼ ਨੂੰ ਕੋਈ ਹੋਰ ਚੁੱਕ ਕੇ ਲੈ ਗਿਆ। ਇਸ ਮਾਮਲੇ ‘ਚ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਦੂਜੇ ਪਰਿਵਾਰ ਨੇ ਲਾਸ਼ ਦਾ ਸਸਕਾਰ ਵੀ ਕਰ ਦਿੱਤਾ ਹੈ। ਪਰਿਵਾਰਕ ਮੈਂਬਰ ਹੁਣ ਇਸ ਲਾਪਰਵਾਹੀ ਤੋਂ ਬਾਅਦ ਹਸਪਤਾਲ ‘ਚ ਹੀ ਧਰਨੇ ‘ਤੇ ਬੈਠ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਹਸਪਤਾਲ ‘ਚ ਹੀ ਬੈਠ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਇਨਸਾਫ਼ ਲਈ ਪੁਲਿਸ ਕੋਲ ਜਾਵਾਂਗੇ। ਇਸ ਮਾਮਲੇ ‘ਚ ਕੋਈ ਹੱਲ ਨਹੀਂ ਨਿਕਲਦਾ ਤਾਂ ਉਹ ਕੋਰਟ ਦਾ ਰੁਖ ਵੀ ਕਰਨਗੇ।