Live Updates: ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਸੱਜਣ ਕੁਮਾਰ ਅਦਾਲਤ ‘ਚ ਪੇਸ਼

Updated On: 

22 Dec 2025 12:19 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਚ ਸੱਜਣ ਕੁਮਾਰ ਅਦਾਲਤ ਚ ਪੇਸ਼

Live Updates

Follow Us On

LIVE NEWS & UPDATES

  • 22 Dec 2025 11:54 AM (IST)

    ਪ੍ਰਧਾਨ ਮੰਤਰੀ ਮੋਦੀ ਨੇ ਨਿਊਜ਼ੀਲੈਂਜ ਦੇ ਪੀਐਮ ਨਾਲ ਕੀਤੀ ਗੱਲ, ਨਿਵੇਸ਼ ‘ਤੇ ਹੋਈ ਚਰਚਾ


    ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਵਿਚਕਾਰ ਮੁਫ਼ਤ ਵਪਾਰ ਸਮਝੌਤੇ (ਐਫਟੀਏ) ਦੇ ਸਮਾਪਣ ਤੋਂ ਬਾਅਦ ਗੱਲਬਾਤ ਹੋਈ ਹੈ। ਦੋਵਾਂ ਵਿਚਕਾਰ ਨਿਵੇਸ਼
    ਤੇ ਚਰਚਾ ਹੋਈ ਹੈ। ਨਿਊਜ਼ਲੈਂਡ ਦੇ ਪੀਐਮ ਨੇ ਕਿਹਾ ਕਿ ਉਹ ਭਾਰਤ ਚ ਹੋਣ ਵਾਲੇ ਲਗਭਗ 95 ਫ਼ੀਸਦੀ ਨਿਰਯਾਤ ਤੇ ਟੈਰਿਫ਼ ਨੂੰ ਜਾਂ ਤਾਂ ਘਟਾ ਦੇਣਗੇ ਜਾਂ ਪੂਰੀ ਤਰ੍ਹਾਂ ਸਮਾਪਤ ਕਰ ਦੇਣਗੇ।

  • 22 Dec 2025 11:31 AM (IST)

    ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਸੱਜਣ ਕੁਮਾਰ ਅਦਾਲਤ ‘ਚ ਪੇਸ਼

    ਸੱਜਣ ਕੁਮਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਚ ਰਾਊਸ ਐਵੇਨਿਊ ਅਦਾਲਤ ਚ ਪੇਸ਼ ਕੀਤਾ ਗਿਆ। ਇਹ ਮਾਮਾਲ ਜਨਕਪੁਰੀ ਤੇ ਵਿਕਾਸਪੁਰੀ ਪੁਲਿਸ ਥਾਣਿਆਂ ਚ ਦਰਜ ਐਫਆਈਆਰ ਨਾਲ ਜੁੜਿਆ ਹੋਇਆ ਹੈ।

  • 22 Dec 2025 10:06 AM (IST)

    NIA ਦਾ ਖੁਲਾਸਾ, ਪੀਐਫਆਈ ਆਗੂ ਗੁਆਂਢੀ ਦੇਸ਼ਾਂ ਨਾਲ ਹਥਿਆਰਾਂ ਦੀ ਕਰ ਰਹੇ ਡੀਲ

    ਐਨਆਈਏ ਦੀ ਜਾਂਚਚ ਖੁਲਾਸਾ ਹੋਇਆ ਹੈ ਕਿ ਪੀਐਫਆਈ ਆਗੂ ਗੁਆਂਢੀ ਦੇਸ਼ਾਂ ਨਾਲ ਹਥਿਆਰਾਂ ਦੇ ਸੌਦੇ ਕਰ ਰਹੇ ਸਨ। ਹਥਿਆਰਾਂ ਦੀ ਸਿਖਲਾਈ ਦੇ ਨਾਲ-ਨਾਲ ਹਥਿਆਰ ਖਰੀਦਣ ਤੇ ਵੇਚਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ। ਜਾਂਚ ਏਜੰਸੀ ਨੇ ਇਹ ਦਲੀਲ ਦਿੱਲੀ ਚ ਐਨਆਈਏ ਦੀ ਵਿਸ਼ੇਸ਼ ਅਦਾਲਤ ਚ ਦਿੱਤੀ। ਐਨਆਈਏ ਨੇ 20 ਪੀਐਫਆਈ ਆਗੂਆਂ ‘ਤੇ ਦੋਸ਼ ਲਗਾਏ ਹਨ।

  • 22 Dec 2025 08:21 AM (IST)

    ਯੂਨਸ ਪ੍ਰਸ਼ਾਸਨ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਿਹਾ- ਸ਼ੇਖ ਹਸੀਨਾ

    ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਏਐਨਆਈ ਨਾਲ ਇੱਕ ਈਮੇਲ ਇੰਟਰਵਿਊ ਚ ਕਿਹਾ ਕਿ ਟ੍ਰਿਬਿਊਨਲ ਦੀ ਵਰਤੋਂ ਅਵਾਮੀ ਲੀਗ ਵਿਰੁੱਧ ਬਦਲਾਖੋਰੀ ਕਾਰਵਾਈ ਕਰਨ ਲਈ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ, “ਮੈਂ ਬੰਗਲਾਦੇਸ਼ ਦੀਆਂ ਸੰਸਥਾਵਾਂ ਚ ਵਿਸ਼ਵਾਸ ਨਹੀਂ ਗੁਆਇਆ ਹੈ। ਸਾਡੀ ਸੰਵਿਧਾਨਕ ਪਰੰਪਰਾ ਮਜ਼ਬੂਤ ​​ਹੈ ਤੇ ਜਦੋਂ ਜਾਇਜ਼ ਸ਼ਾਸਨ ਬਹਾਲ ਹੁੰਦਾ ਹੈ ਤੇ ਸਾਡੀ ਨਿਆਂਪਾਲਿਕਾ ਆਪਣੀ ਆਜ਼ਾਦੀ ਮੁੜ ਪ੍ਰਾਪਤ ਕਰਦੀ ਹੈ, ਤਾਂ ਨਿਆਂ ਦੀ ਜਿੱਤ ਹੋਵੇਗੀ।

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।