AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਲੁਧਿਆਣਾ ਤੋਂ ਖੇਡਦੇ ਲਾਪਤਾ ਹੋਏ 9 ਸਾਲਾ ਮਾਸੂਮ ਦੀ ਗਲਾ ਰੇਤ ਕੇ ਹੱਤਿਆ, ਝਾੜੀਆਂ ‘ਚੋਂ ਮਿਲੀ ਲਾਸ਼

ਪੰਜਾਬ ਦੇ ਲੁਧਿਆਣਾ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 9 ਸਾਲਾ ਮਾਸੂਮ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਬੀਤੇ ਤਿੰਨ ਦਿਨਾਂ ਤੋਂ ਲਾਪਤਾ ਬੱਚੇ ਦੀ ਲਾਸ਼ ਸ਼ਨੀਵਾਰ ਸ਼ਾਮ ਨੂੰ ਕਾਸਾਬਾਦ ਪਿੰਡ ਨੇੜੇ ਝਾੜੀਆਂ ਵਿੱਚੋਂ ਬਰਾਮਦ ਹੋਈ। ਮ੍ਰਿਤਕ ਬੱਚੇ ਦੀ ਪਛਾਣ ਅਮਨ ਵਜੋਂ ਹੋਈ ਹੈ।

ਲੁਧਿਆਣਾ ਤੋਂ ਖੇਡਦੇ ਲਾਪਤਾ ਹੋਏ 9 ਸਾਲਾ ਮਾਸੂਮ ਦੀ ਗਲਾ ਰੇਤ ਕੇ ਹੱਤਿਆ, ਝਾੜੀਆਂ 'ਚੋਂ ਮਿਲੀ ਲਾਸ਼
ਲੁਧਿਆਣਾ: ਲਾਪਤਾ 9 ਸਾਲਾ ਮਾਸੂਮ ਦੀ ਗਲਾ ਰੇਤ ਕੇ ਹੱਤਿਆ, ਝਾੜੀਆਂ ‘ਚੋਂ ਮਿਲੀ ਲਾਸ਼
Follow Us
rajinder-arora-ludhiana
| Updated On: 09 Feb 2026 11:09 AM IST

ਪੰਜਾਬ ਦੇ ਲੁਧਿਆਣਾ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 9 ਸਾਲਾ ਮਾਸੂਮ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਬੀਤੇ ਤਿੰਨ ਦਿਨਾਂ ਤੋਂ ਲਾਪਤਾ ਬੱਚੇ ਦੀ ਲਾਸ਼ ਸ਼ਨੀਵਾਰ ਸ਼ਾਮ ਨੂੰ ਕਾਸਾਬਾਦ ਪਿੰਡ ਨੇੜੇ ਝਾੜੀਆਂ ਵਿੱਚੋਂ ਬਰਾਮਦ ਹੋਈ। ਮ੍ਰਿਤਕ ਬੱਚੇ ਦੀ ਪਛਾਣ ਅਮਨ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ, ਕਿਉਂਕਿ ਪੀੜਤ ਪਰਿਵਾਰ ਇਨਸਾਫ਼ ਲਈ ਕਈ ਥਾਣਿਆਂ ਦੇ ਚੱਕਰ ਕੱਟਦਾ ਰਿਹਾ, ਪਰ ਹਰ ਪਾਸਿਓਂ ‘ਇਲਾਕਾ ਨਹੀਂ ਹੈ’ ਕਹਿ ਕੇ ਉਨ੍ਹਾਂ ਨੂੰ ਮੋੜ ਦਿੱਤਾ ਗਿਆ।

ਥਾਣਿਆਂ ਦੀ ਹੱਦਬੰਦੀ ਵਿੱਚ ਉਲਝੀ ਰਹੀ ਪੁਲਿਸ

ਬੱਚੇ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਸਭ ਤੋਂ ਪਹਿਲਾਂ ਸਲੇਮ ਟਾਬਰੀ ਥਾਣੇ ਪਹੁੰਚਿਆ, ਪਰ ਪੁਲਿਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਇਹ ਮਾਮਲਾ ਉਨ੍ਹਾਂ ਦੇ ਖੇਤਰ ਦਾ ਨਹੀਂ ਹੈ। ਇਸ ਤੋਂ ਬਾਅਦ ਬੇਵੱਸ ਪਰਿਵਾਰ ਬਸਤੀ ਜੋਧੇਵਾਲ, ਫਿਰ ਮੇਹਰਬਾਨ ਅਤੇ ਅੰਤ ਵਿੱਚ ਲਾਡੋਵਾਲ ਥਾਣੇ ਦੇ ਚੱਕਰ ਕੱਟਦਾ ਰਿਹਾ। ਹਰ ਥਾਣੇ ਦੀ ਪੁਲਿਸ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦਿਆਂ ਮਾਮਲਾ ਦੂਜੇ ਥਾਣੇ ‘ਤੇ ਸੁੱਟ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਥਾਂ ਤੋਂ ਬੱਚੇ ਦੀ ਲਾਸ਼ ਮਿਲੀ, ਉਹ ਇਲਾਕਾ ਅੰਤ ਵਿੱਚ ਸਲੇਮ ਟਾਬਰੀ ਥਾਣੇ ਦੇ ਅਧੀਨ ਹੀ ਨਿਕਲਿਆ। ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਨਾਲ ਸਬੰਧਤ ਇਹ ਪਰਿਵਾਰ ਪਿਛਲੇ 15 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਿਹਾ ਹੈ।

ਪਰਿਵਾਰ ਦਾ ਦਰਦ: “ਜੇ ਪੁਲਿਸ ਸੁਣ ਲੈਂਦੀ ਤਾਂ ਬੱਚਾ ਨਾ ਮਰਦਾ”

ਮ੍ਰਿਤਕ ਅਮਨ ਦੀ ਮਾਂ ਅਨੀਸ਼ਾ ਨੇ ਰੋਂਦਿਆਂ ਦੱਸਿਆ ਕਿ ਉਸਦਾ ਪੁੱਤਰ 5 ਫਰਵਰੀ ਨੂੰ ਘਰ ਦੇ ਬਾਹਰ ਪਤੰਗ ਉਡਾ ਰਿਹਾ ਸੀ ਜਦੋਂ ਉਹ ਅਚਾਨਕ ਗਾਇਬ ਹੋ ਗਿਆ। ਉਸਨੇ ਦੋਸ਼ ਲਾਇਆ ਕਿ ਜੇਕਰ ਪੁਲਿਸ ਨੇ ਸਮੇਂ ਸਿਰ ਉਨ੍ਹਾਂ ਦੀ ਫਰਿਆਦ ਸੁਣੀ ਹੁੰਦੀ ਅਤੇ ਤਲਾਸ਼ੀ ਸ਼ੁਰੂ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਉਸਦਾ ਪੁੱਤਰ ਜਿਉਂਦਾ ਹੁੰਦਾ। ਬੱਚੇ ਦੇ ਮਾਮੇ ਸੂਰਜ ਨੇ ਦੱਸਿਆ ਕਿ ਪੁਲਿਸ ਵਾਲੇ ਸਿਰਫ਼ ਇਲਾਕੇ ਦੀ ਹੱਦਬੰਦੀ ਦੀਆਂ ਗੱਲਾਂ ਕਰਦੇ ਰਹੇ, ਜਦਕਿ ਬੱਚੇ ਦੀ ਲਾਸ਼ ਘਰ ਤੋਂ ਮਹਿਜ਼ 50 ਮੀਟਰ ਦੀ ਦੂਰੀ ‘ਤੇ ਹੀ ਮਿਲੀ ਹੈ।

ਧਰਨੇ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ

ਬੱਚੇ ਦੇ ਪਿਤਾ ਅਖਿਲੇਸ਼ ਅਨੁਸਾਰ, ਜਦੋਂ ਤਿੰਨ ਦਿਨਾਂ ਤੱਕ ਕੋਈ ਸੁਣਵਾਈ ਨਹੀਂ ਹੋਈ ਤਾਂ ਸ਼ਨੀਵਾਰ ਨੂੰ ਉਨ੍ਹਾਂ ਨੂੰ ਮਜਬੂਰਨ ਧਰਨਾ ਦੇਣਾ ਪਿਆ। ਧਰਨਾ ਦੇਣ ਤੋਂ ਬਾਅਦ ਹੀ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ। ਅਖਿਲੇਸ਼ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਉਨ੍ਹਾਂ ਦੇ ਪਿਤਾ (ਬੱਚੇ ਦੇ ਦਾਦੇ) ਨੇ ਹੀ ਸਭ ਤੋਂ ਪਹਿਲਾਂ ਬੱਚੇ ਦੀ ਲਾਸ਼ ਝਾੜੀਆਂ ਵਿੱਚ ਦੇਖੀ। ਬੱਚੇ ਦੀ ਦਾਦੀ ਨੇ ਵੀ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਦੇ ਇਕਲੌਤੇ ਪੋਤੇ ਨੂੰ ਕਿਸੇ ਜ਼ਾਲਮ ਨੇ ਮਾਰ ਦਿੱਤਾ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਪਰਿਵਾਰ ਦੀ ਮੰਗ ਹੈ ਕਿ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ‘ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇ।

Follow Us
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ...
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ...
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ...
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ...
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ...
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?...
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?...
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ, "ਸੀਟਿੰਗ CM ਨੂੰ ਘੜੀਸ ਕੇ..."
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ,