ਲੁਧਿਆਣਾ ਬਿਲਡਿੰਗ ਡਿੱਗਣ ਕਾਰਨ 2 ਲੋਕਾਂ ਦੀ ਮੌਤ, ਇੱਕ ਦੀ ਭਾਲ ਜਾਰੀ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਕੁੱਲ 29 ਬੰਦੇ ਇਸ ਬਿਲਡਿੰਗ ਡਿੱਗਣ ਦੇ ਸਮੇਂ ਮੌਜੂਦ ਸੀ, ਇਨਾਂ ਵਿੱਚੋਂ ਕੱਲ 20 ਤੋਂ ਵੱਧ ਬੰਦੇ ਬਾਹਰ ਕੱਢ ਲਏ ਗਏ ਸਨ ਅਤੇ 5 ਬੰਦਿਆਂ ਨੂੰ ਫੋਰਟੀਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ।

Ludhiana Multi-storey building collapse: ਲੁਧਿਆਣਾ ਬਿਲਡਿੰਗ ਡਿੱਗਣ ਨਾਲ ਹੋਏ ਹਾਦਸੇ ਵਿੱਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਾਲ ਹੀ ਰਾਹਤ ਕਾਰਜ ਵੀ ਜਾਰੀ ਹੈ। ਬੀਤੇ ਦਿਨ ਲੁਧਿਆਣਾ ਦੀ ਫੋਕਲ ਪੁਆਇੰਟ ਇਲਾਕੇ ਚ ਇੱਕ ਫੈਕਟਰੀ ਦੀ ਬਹੁ-ਮੰਜਿਲਾ ਇਮਾਰਤ ਢਹਿ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਬਚਾਅ ਦਲ ਇਸ ਚ ਦੱਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਕੁੱਲ 29 ਬੰਦੇ ਇਸ ਬਿਲਡਿੰਗ ਡਿੱਗਣ ਦੇ ਸਮੇਂ ਮੌਜੂਦ ਸੀ, ਇਨਾਂ ਵਿੱਚੋਂ ਕੱਲ 20 ਤੋਂ ਵੱਧ ਬੰਦੇ ਬਾਹਰ ਕੱਢ ਲਏ ਗਏ ਸਨ ਅਤੇ 5 ਬੰਦਿਆਂ ਨੂੰ ਫੋਰਟੀਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿੱਚੋਂ ਹਾਲੇ ਵੀ ਇੱਕ ਬੰਦੇ ਦੀ ਭਾਲ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਸ ਬਿਲਡਿੰਗ ਦੇ ਡਿੱਗਣ ਕਾਰਨ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਮਜਿਸਟਰੇਟ ਜਾਂਚ ਦੇ ਵੀ ਆਦੇਸ਼ ਦਿੱਤੇ ਗਏ ਨੇ ਫਿਲਹਾਲ ਉਹਨਾਂ ਵੱਲੋਂ ਜਾਂਚ ਜਾਰੀ।
ਇਹ ਹਾਦਸਾ ਬੀਤੀ ਸ਼ਾਮ 6 ਵਜੇ ਫੋਕਲ ਪੁਆਇੰਟ ਦੇ ਫੇਜ਼-8 ‘ਚ ਕੋਹਲੀ ਡਾਇੰਗ ਇੰਡਸਟਰੀ ‘ਚ ਵਾਪਰਿਆ ਹੈ। ਲਗਭਗ 25 ਸਾਲ ਪੁਰਾਣੀ ਇਮਾਰਤ ‘ਚ ਪਿੱਲਰ ਸ਼ਿਫਟ ਕਰਨ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਇਹ ਬਹੁ-ਮੰਜਿਲਾ ਇਮਾਰਤ ਢਹਿ ਗਈ ਸੀ। ਜਦੋਂ ਹਾਦਸਾ ਹੋਇਆ ਤਾਂ ਇੰਡਸਟਰੀ ‘ਚ ਲਗਭਗ 29 ਲੋਕ ਕੰਮ ਕਰ ਰਹੇ ਸਨ, ਜਿਸ ‘ਚ ਲਗਭਗ 10 ਲੋਕ ਮਲਬੇ ਹੇਠਾਂ ਦੱਬ ਗਏ।
ਕੋਹਲੀ ਰੰਗਾਈ ‘ਚ ਧਾਗੇ ਰੰਗਾਈ ਦਾ ਕੰਮ ਸ਼ਾਮਲ ਹੁੰਦਾ ਹੈ। ਫੈਕਟਰੀ ਦੇ ਪਿਛਲੇ ਹਿੱਸੇ ਵਿੱਚ 2 ਮੰਜ਼ਿਲਾ ਇਮਾਰਤ ਦੇ ਹੇਠਾਂ ਲੋਹੇ ਦੀਆਂ ਐਂਗਲਾਂ ਤੋਂ ਥੰਮ੍ਹ ਬਣਾਉਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇਮਾਰਤ ਅਚਾਨਕ ਦਾ ਸਹਾਰਾ ਡਿੱਗਣ ਕਾਰਨ ਢਹਿ ਗਈ। ਫੈਕਟਰੀ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।