ਲੁਧਿਆਣਾ ‘ਚ ਲਾਈਮੈਨ ਦੀ ਕਰੰਟ ਲੱਗਣ ਨਾਲ ਮੌਤ, ਸ਼ਿਕਾਇਤ ਮਿਲਣ ‘ਤੇ ਬਿਜਲੀ ਠੀਕ ਕਰਨ ਗਿਆ ਸੀ
ਮ੍ਰਿਤਕ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲ ਸੀ। ਲਾਈਮੈਨ ਦੀ ਮੌਤ ਦਾ ਪਤਾ ਚੱਲਣ ਤੋਂ ਬਾਅਦ ਸਾਰੇ ਮੁਲਾਜ਼ਮ ਸਿਵਲ ਹਸਪਤਾਲ ਪਹੁੰਚ ਗਏ। ਉਨ੍ਹਾਂ ਨੇ ਗੁੱਸਾ ਜ਼ਾਹਰ ਕੀਤਾ ਕਿ ਕੋਈ ਵੀ ਬਿਜਲੀ ਵਿਭਾਗ ਦਾ ਅਧਿਕਾਰੀ ਹਸਪਤਾਲ ਨਹੀਂ ਪਹੁੰਚਿਆ। ਇਸ ਨਾਲ ਉਨ੍ਹਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਲਾਈਨਮੈਨ ਦੇ ਪਰਿਵਾਰ ਨੂੰ ਸਰਕਾਰ ਤੋਂ ਮੁਆਵਜ਼ਾ ਨਹੀਂ ਮਿਲਦਾ, ਓਦੋਂ ਤੱਕ ਕੋਈ ਵੀ ਲਾਈਮੈਨ ਬਿਜਲੀ ਠੀਕ ਕਰਨ ਦਾ ਕੰਮ ਨਹੀਂ ਕਰੇਗਾ।

ਲੁਧਿਆਣਾ ‘ਚ ਬੀਤੀ ਰਾਤ ਸਾਹਨੇਵਾਲ ਅਧੀਨ ਉੱਚ ਮੰਗਲੀ ਇਲਾਕੇ ‘ਚ ਬਿਜਲੀ ਠੀਕ ਕਰਨ ਗਏ ਇੱਕ ਲਾਈਨਮੈਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਲਾਈਨਮੈਨ ਦੀ ਪਛਾਣ ਸੰਜੇ ਸ਼ਾਹ ਨਿਵਾਸੀ ਬਰੋਟਾ ਰੋਡ ਜੈੱਡ ਮਾਲ ਦੇ ਵਜੋ ਹੋਈ ਹੈ। ਮ੍ਰਿਤਕ ਪੀਐਸਪੀਸੀਐਲ ‘ਚ ਕੱਚੇ ਮੁਲਾਜ਼ਮ ਦੇ ਤੌਰ ‘ਤੇ ਕੰਮ ਕਰਦਾ ਸੀ।
ਮ੍ਰਿਤਕ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲ ਸੀ। ਲਾਈਮੈਨ ਦੀ ਮੌਤ ਦਾ ਪਤਾ ਚੱਲਣ ਤੋਂ ਬਾਅਦ ਸਾਰੇ ਮੁਲਾਜ਼ਮ ਸਿਵਲ ਹਸਪਤਾਲ ਪਹੁੰਚ ਗਏ। ਉਨ੍ਹਾਂ ਨੇ ਗੁੱਸਾ ਜ਼ਾਹਰ ਕੀਤਾ ਕਿ ਕੋਈ ਵੀ ਬਿਜਲੀ ਵਿਭਾਗ ਦਾ ਅਧਿਕਾਰੀ ਹਸਪਤਾਲ ਨਹੀਂ ਪਹੁੰਚਿਆ। ਇਸ ਨਾਲ ਉਨ੍ਹਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਲਾਈਨਮੈਨ ਦੇ ਪਰਿਵਾਰ ਨੂੰ ਸਰਕਾਰ ਤੋਂ ਮੁਆਵਜ਼ਾ ਨਹੀਂ ਮਿਲਦਾ, ਓਦੋਂ ਤੱਕ ਕੋਈ ਵੀ ਲਾਈਮੈਨ ਬਿਜਲੀ ਠੀਕ ਕਰਨ ਦਾ ਕੰਮ ਨਹੀਂ ਕਰੇਗਾ।
ਮ੍ਰਿਤਕ ਦੇ ਸਾਥੀ ਲਾਈਨਮੈਨ ਯੁਵਰਾਜ ਨੇ ਦੱਸਿਆ ਕਿ ਏਪੀ ਫੀਡਰ ‘ਤੇ ਲਾਈਨ ਨੂੰ ਠੀਕ ਕਰਦੇ ਸਮੇਂ ਹਾਈ ਵੋਲਟੇਜ ਤਾਰ ਤੋਂ ਝਟਕਾ ਲੱਗਿਆ। ਉਸ ਨੇ ਦੱਸਿਆ ਕਿ ਫੀਡਰ ਨੂੰ ਬੰਦ ਕਰਵਾਇਆ ਗਿਆ ਸੀ, ਪਰ ਇੱਕ ਸਵਿੱਚ ਲੱਗਾ ਹੋਣ ਕਾਰਨ ਬਿਜਲੀ ਕਰਮੀ ਦੀ ਮੌਤ ਹੋ ਗਈ। ਬਿਜਲੀ ਦਾ ਕੰਮ ਕਰਨ ਵਾਲੇ ਸਾਰੇ ਕੱਚੇ ਮੁਲਾਜ਼ਮਾ ਦਾ ਕਹਿਣਾ ਹੈ ਕਿ ਸਰਕਾਰ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਵੇ।