ਲੁਧਿਆਣਾ: ਸਟੇਟਸ ‘ਚ ਪਤਨੀ ਦਾ ਕੀਤਾ ਜ਼ਿਕਰ ਤੇ ਕਰ ਲਈ ਖੁਦਕੁਸ਼ੀ, ਨੌਜਵਾਨ ਨੇ ਦੂਜੇ ਵਿਆਹ ਤੋਂ ਬਾਅਦ ਚੁੱਕਿਆ ਖੌਫ਼ਨਾਕ ਕਦਮ
Ludhiana: 8 ਜੁਲਾਈ ਦੀ ਰਾਤ ਨੂੰ ਮਹੇਸ਼ਵਰ ਪ੍ਰੇਸ਼ਾਨੀ ਦੀ ਹਾਲਤ 'ਚ ਘਰੋਂ ਬਾਹਰ ਗਿਆ ਤੇ 12:08 ਵਜੇ ਦੇ ਕਰੀਬ ਉਸ ਨੇ ਆਪਣੀ ਮੌਤ ਦਾ ਸਟੇਟਸ ਵੀ ਪਾ ਦਿੱਤਾ, ਜਿਸ 'ਚ ਉਸ ਨੇ ਜ਼ਿਕਰ ਕੀਤਾ ਕਿ ਉਹ ਮਰਨ ਵਾਲਾ ਹੈ ਤੇ ਲਿਖਿਆ ਕਿ ਸ਼ੀਨਮ ਬੈਂਸ ਅਤੇ ਉਸ ਦਾ ਪਰਿਵਾਰ ਮੇਰੀ ਮੌਤ ਲਈ ਜ਼ਿੰਮੇਵਾਰ ਹੋਣਗੇ।

ਲੁਧਿਆਣੇ ਦੇ ਡਾਬਾ ਥਾਣੇ ਦੀ ਗਰੇਵਾਲ ਕਲੋਨੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਮਹੇਸ਼ਵਰ ਸਿੰਘ ਪੁੱਤਰ ਬਲਰਾਮ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦਾ ਵਿਆਹ ਸ਼ੀਨਮ ਬੈਂਸ ਨਾਮ ਦੀ ਔਰਤ ਨਾਲ ਹੋਇਆ ਸੀ, ਜਿਸ ਨਾਲ ਉਸਦਾ ਪੰਚਾਇਤ ਰਾਹੀਂ ਤਲਾਕ ਹੋ ਗਿਆ ਸੀ। ਉਦੋਂ ਤੋਂ ਮਹੇਸ਼ਵਰ ਬਹੁਤ ਪਰੇਸ਼ਾਨ ਸੀ।
ਸਟੇਟਸ ਪਾਇਆ ਤੇ ਫਿਰ ਕੀਤੀ ਖੁਦਕੁਸ਼ੀ
8 ਜੁਲਾਈ ਦੀ ਰਾਤ ਨੂੰ ਮਹੇਸ਼ਵਰ ਪ੍ਰੇਸ਼ਾਨੀ ਦੀ ਹਾਲਤ ‘ਚ ਘਰੋਂ ਬਾਹਰ ਗਿਆ ਤੇ 12:08 ਵਜੇ ਦੇ ਕਰੀਬ ਉਸ ਨੇ ਆਪਣੀ ਮੌਤ ਦਾ ਸਟੇਟਸ ਵੀ ਪਾ ਦਿੱਤਾ, ਜਿਸ ‘ਚ ਉਸ ਨੇ ਜ਼ਿਕਰ ਕੀਤਾ ਕਿ ਉਹ ਮਰਨ ਵਾਲਾ ਹੈ ਤੇ ਲਿਖਿਆ ਕਿ ਸ਼ੀਨਮ ਬੈਂਸ ਅਤੇ ਉਸ ਦਾ ਪਰਿਵਾਰ ਮੇਰੀ ਮੌਤ ਲਈ ਜ਼ਿੰਮੇਵਾਰ ਹੋਣਗੇ।
ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਡਾਬਾ ਥਾਣੇ ‘ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਡਾਬਾ ਥਾਣੇ ਦੇ ਅਧਿਕਾਰੀਆਂ ਨੇ ਵੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਸਫਲਤਾ ਨਹੀਂ ਮਿਲੀ। ਇਸ ਦੌਰਾਨ ਮੋਗਾ ਦੀ ਸਮਾਜ ਸੇਵਾ ਸੁਸਾਇਟੀ ਨੇ 14 ਜੁਲਾਈ ਦੀ ਤਰੀਕ ਨੂੰ ਫੇਸਬੁੱਕ ‘ਤੇ ਪੋਸਟ ਕੀਤੀ, ਜਿਸ ‘ਚ ਨਹਿਰ ‘ਚੋਂ ਇੱਕ ਅਣਪਛਾਤੀ ਲਾਸ਼ ਕੱਢੇ ਜਾਣ ਦਾ ਜ਼ਿਕਰ ਸੀ। ਜਿਸ ਤੋਂ ਬਾਅਦ, ਜਾਣਕਾਰੀ ਮਿਲਣ ‘ਤੇ ਉਸ ਦੇ ਪਿਤਾ ਨੇ ਵਿਅਕਤੀ ਨਾਲ ਗੱਲ ਕੀਤੀ ਅਤੇ ਲਾਸ਼ ਦੀ ਪਛਾਣ ਮਹੇਸ਼ਵਰ ਵਜੋਂ ਕੀਤੀ। ਜਾਂਚ ਅਧਿਕਾਰੀ ਰਾਜਿੰਦਰ ਸਿੰਘ ਨੇ ਮੋਗੇ ‘ਚ ਪੋਸਟਮਾਰਟਮ ਕਰਵਾਇਆ ਤੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।
4 ਸਾਲ ਬਾਅਦ ਕਰਵਾਇਆ ਦੁਬਾਰਾ ਵਿਆਹ
ਇਹ ਮਹੇਸ਼ਵਰ ਦਾ ਦੂਜਾ ਵਿਆਹ ਸੀ। ਮਹੇਸ਼ਵਰ ਦੇ ਪਹਿਲੇ ਵਿਆਹ ਦੀ ਪਤਨੀ ਦੀ ਮੌਤ ਹੋ ਗਈ ਸੀ, ਜਿਸ ਕਾਰਨ ਮਹੇਸ਼ਵਰ ਨੇ 4 ਸਾਲ ਬਾਅਦ ਦੁਬਾਰਾ ਵਿਆਹ ਕਰਵਾ ਲਿਆ। ਮ੍ਰਿਤਕ ਦੇ ਪਿਤਾ ਬਲਰਾਮ ਨੇ ਇਲਜ਼ਾਮ ਲਗਾਇਆ ਕਿ ਸ਼ੀਨਮ ਦੇ ਕਿਸੇ ਹੋਰ ਨਾਲ ਪ੍ਰੇਮ ਸਬੰਧ ਸਨ, ਜਿਸ ਕਾਰਨ ਮਹੇਸ਼ਵਰ ਨੇ ਇਹ ਕਦਮ ਚੁੱਕਿਆ।