Bigg Boss 19 ‘ਚ ਦਿਖੇਗੀ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ?
ਰਿਪੋਰਟਾਂ ਅਨੁਸਾਰ, Bigg Boss19′ ਦੇ ਨਿਰਮਾਤਾ ਇਸ ਵਾਰ ਹਿਮਾਂਸ਼ੀ ਨਰਵਾਲ ਨੂੰ ਸ਼ੋਅ ਵਿੱਚ ਲਿਆਉਣਾ ਚਾਹੁੰਦੇ ਹਨ। ਇਸ ਦਾ ਕਾਰਨ ਹੈ ਜਨਤਾ । ਦਰਅਸਲ, ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਲੋਕ ਹਿਮਾਂਸ਼ੀ ਨਰਵਾਲ ਨਾਲ ਜੁੜੇ ਹੋਏ ਹਨ ਅਤੇ ਨਿਰਮਾਤਾ ਚਾਹੁੰਦੇ ਹਨ ਕਿ ਉਹ ਲੋਕ ਉਨ੍ਹਾਂ ਦੇ ਸ਼ੋਅ ਦਾ ਹਿੱਸਾ ਬਣਨ ਜਿਨ੍ਹਾਂ ਨਾਲ ਲੋਕ ਪਹਿਲਾਂ ਹੀ ਜੁੜੇ ਹੋਏ ਹਨ।
ਸਲਮਾਨ ਖਾਨ ਦਾ ਮਸ਼ਹੂਰ ਸ਼ੋਅ Bigg Boss 19′ ਸ਼ੁਰੂ ਹੋਣ ਵਾਲਾ ਹੈ। ਇਸ ਸੀਜ਼ਨ ਦਾ ਪਹਿਲਾ ਐਪੀਸੋਡ ਪਹਿਲਾਂ ਜੀਓ ਹੌਟਸਟਾਰ ਅਤੇ ਫਿਰ ਟੀਵੀ ਤੇ ਆਵੇਗਾ। ਇਹ ਸੀਜ਼ਨ 24 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਸਲਮਾਨ ਖਾਨ ਦੇ ਕਈ ਪ੍ਰੋਮੋ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਉਹ ਇੱਕ ਨੇਤਾ ਦੇ ਰੂਪ ਵਿੱਚ ਦਿਖਾਈ ਦੇ ਰਹੇ ਹਨ। 19ਵਾਂ ਸੀਜ਼ਨ ਰਾਜਨੀਤਿਕ ਥੀਮ ਤੇ ਅਧਾਰਤ ਹੈ। ਸ਼ੋਅ ਲਈ ਲਗਭਗ ਸਾਰੇ ਪ੍ਰਤੀਯੋਗੀਆਂ ਦੇ ਨਾਮ ਫਾਈਨਲ ਹੋ ਗਏ ਹਨ। ਇਸ ਦੌਰਾਨ, ਪਹਿਲਗਾਮ ਹਮਲੇ ਵਿੱਚ ਸ਼ਹੀਦ ਹੋਏ ਭਾਰਤੀ ਫੌਜ ਦੇ ਸਿਪਾਹੀ ਵਿਨੇ ਨਰਵਾਲ ਦੀ ਪਤਨੀ ਹਿਮਾਂਸ਼ੀ ਖ਼ਬਰਾਂ ਵਿੱਚ ਹੈ। ਖ਼ਬਰ ਹੈ ਕਿ ਉਸ ਨੂੰ Bigg Boss 19′ ਲਈ ਇੱਕ ਆਫਰ ਮਿਲੀ ਹੈ।
Published on: Aug 11, 2025 07:06 PM
Latest Videos
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?
Gurmeet Ram Rahim: ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਮੁੜ ਵਧੀ ਪਰੇਸ਼ਾਨੀ
Goa Nightclub Fire: ਗੋਆ ਨਾਈਟ ਕਲੱਬ 'ਚ ਸਿਲੰਡਰ ਫਟਣ ਨਾਲ 23 ਲੋਕਾਂ ਦੀ ਮੌਤ, ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ
ਰਾਸ਼ਟਰਪਤੀ ਭਵਨ ਵਿੱਚ ਪੀਐਮ ਮੋਦੀ ਨੇ ਕੀਤਾ ਪੁਤਿਨ ਦਾ ਸਵਾਗਤ; ਦੇਖੋ LIVE ਤਸਵੀਰਾਂ