ਲੁਧਿਆਣਾ: ਨਾਬਾਲਗ ਨੇ ਬਾਥਰੂਮ ‘ਚ ਦਿੱਤਾ ਬੱਚੇ ਨੂੰ ਜਨਮ, ਐਂਬੂਲੈਂਸ ਟੀਮ ਟੇਬਲ ‘ਤੇ ਛੱਡ ਗਈ ਨਵਜਾਤ; ਮੌਤ
ਹੈਰਾਨੀ ਦੀ ਗੱਲ ਇਹ ਰਹੀ ਕਿ ਐਂਬੂਲੈਂਸ ਦੀ ਚਿਕਿਤਸਕ ਟੀਮ ਲੜਕੀ ਨੂੰ ਤਾਂ ਨਾਲ ਲੈ ਗਈ, ਪਰ ਬੱਚਾ ਉੱਥੇ ਹੀ ਟੇਬਲ 'ਤੇ ਛੱਡ ਗਈ। ਇਸ ਤੋਂ ਬਾਅਦ ਹਸਪਤਾਲ ਸਟਾਫ਼ ਨੇ ਬੱਚੇ ਨੂੰ ਲਿਆਉਣ ਲਈ ਕਿਹਾ, ਪਰ ਇਸ ਦੌਰਾਨ ਜਦੋਂ ਤੱਕ ਬੱਚੇ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਲੁਧਿਆਣਾ ਕੋਰਟ ਕੰਪਲੈਕਸ ਤੋਂ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੀਤੇ ਦਿਨ, ਸ਼ਨੀਵਾਰ ਨੂੰ 16 ਸਾਲ ਦੀ ਨਾਬਾਲਗ ਲੜਕੀ ਨੇ ਬਾਥਰੂਮ ‘ਚ ਇੱਕ ਬੱਚੇ ਨੂੰ ਜਨਮ ਦਿੱਤਾ। ਘਟਨਾ ਤੋਂ ਬਾਅਦ ਚਸ਼ਮਦੀਦ ਸੰਦੀਪ ਨਾਮ ਦੇ ਸ਼ਖ਼ਸ ਨੇ ਦੱਸਿਆ ਕਿ ਸਵੇਰੇ ਬਾਥਰੂਮ ‘ਚ ਲੜਕੀ ਦੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ, ਜਦੋਂ ਉਸ ਨੇ ਬਾਥਰੂਮ ਅੰਦਰ ਜਾ ਕੇ ਦੇਖਿਆ ਤਾਂ ਲੜਕੀ ਨੇ ਬੱਚੇ ਨੂੰ ਜਨਮ ਦੇ ਦਿੱਤਾ ਸੀ।
ਸੰਦੀਪ ਨੇ ਇਸ ਤੋਂ ਬਾਅਦ 108 ਨੰਬਰ ‘ਤੇ ਐਂਬੂਲੈਂਸ ਨੂੰ ਫ਼ੋਨ ਕੀਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਐਂਬੂਲੈਂਸ ਦੀ ਚਿਕਿਤਸਕ ਟੀਮ ਲੜਕੀ ਨੂੰ ਤਾਂ ਨਾਲ ਲੈ ਗਈ, ਪਰ ਬੱਚਾ ਉੱਥੇ ਹੀ ਟੇਬਲ ‘ਤੇ ਛੱਡ ਗਈ। ਇਸ ਤੋਂ ਬਾਅਦ ਹਸਪਤਾਲ ਸਟਾਫ਼ ਨੇ ਬੱਚੇ ਨੂੰ ਲਿਆਉਣ ਲਈ ਕਿਹਾ, ਪਰ ਇਸ ਦੌਰਾਨ ਜਦੋਂ ਤੱਕ ਬੱਚੇ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਚਸ਼ਮਦੀਦ ਸੰਦੀਪ ਨੇ ਦੱਸਿਆ ਕਿ ਲੜਕੀ ਮੂਲ ਰੂਪ ਤੋਂ ਪ੍ਰਵਾਸੀ ਸੀ, ਉਹ ਰੂਪਨਗਰ ਦੇ ਰਹਿਣ ਵਾਲੇ ਇੱਕ ਲੜਕੇ ਨਾਲ ਰਹਿੰਦੀ ਸੀ। ਮਾਮਲੇ ‘ਚ ਜਾਣਕਾਰੀ ਮਿਲ ਰਹੀ ਹੈ ਕਿ ਲੜਕੀ ਜਿਵੇਂ ਹੀ ਗਰਭਵਤੀ ਹੋਈ ਤਾਂ ਲੜਕਾ ਖ਼ਰਚੇ ਦੇ ਡਰ ਤੋਂ ਲੜਕੀ ਨੂੰ ਬੇਸਹਾਰਾ ਛੱਡ ਗਿਆ।


