ਡਿਊਟੀ ਦੌਰਾਨ ਕੁਤਾਹੀ ਵਰਤਨ ਵਾਲੇ 2 ਪੁਲਿਸ ਮੁਲਾਜ਼ਮ ਸਸਪੈਂਡ, ਕਾਂਗਰਸੀ ਆਗੂ ਦੇ ਭੰਗੜੇ ਪਾਉਣ ਦਾ ਵੀਡੀਓ ਹੋਇਆ ਸੀ ਵਾਇਰਲ
ਜੇਲ੍ਹ ਵਿੱਚ ਬੰਦ ਯੂਥ ਕਾਂਗਰਸੀ ਆਗੂ ਦੀ ਵਿਆਹ ਵਿੱਚ ਭੰਗੜਾ ਪਾਉਂਦੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੁਆਰਾ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ। ਇਸ ਮਾਮਲੇ ਦੀ ਵਿਭਾਗੀ ਜਾਂਚ ਆਰੰਭ ਦਿੱਤੀ ਗਈ ਹੈ। । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਭੱਖ ਗਿਆ ਸੀ ਅਤੇ ਪੁਲਿਸ ਦੀ ਭੂਮਿਕਾ ਤੇ ਸਵਾਲ ਉੱਠ ਰਹੇ ਸਨ।

ਲੁਧਿਆਣਾ (Ludhiana) ਕੇਂਦਰੀ ਜੇਲ੍ਹ ਵਿੱਚ ਬੰਦ ਯੂਥ ਕਾਂਗਰਸੀ ਆਗੂ ਦੀ ਵਿਆਹ ਵਿੱਚ ਭੰਗੜਾ ਪਾਉਂਦੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਉਂਦੀ ਨਜ਼ਰ ਆਈ ਹੈ। ਪੁਲਿਸ ਦੁਆਰਾ ਡਿਊਟੀ ਵਿੱਚ ਕਤਾਹੀ ਕਰਨ ਵਾਲੇ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ। ਬੀਤੇ ਦਿਨ ਕਾਂਗਰਸੀ ਆਗੂ ਲੱਕੀ ਸੰਧੂ ਦੀ ਵਿਆਹ ਵਿੱਚ ਨੱਚਦੇ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ ਤੋਂ ਬਾਅਦ ਪੁਲਿਸ ਨੇ ਸਵਾਲਾਂ ਚ ਖੜ੍ਹਾ ਦੇ ਘੇਰੇ ਚ ਖੜਾ ਕਰ ਦਿੱਤਾ ਸੀ। ਇਸ ਤੋਂ ਇਲਾਵਾ ਲੁਧਿਆਣਾ ਕੇਂਦਰੀ ਜੇਲ੍ਹ ਤੋਂ ਪੇਸ਼ੀ ਲਈ ਗਏ ਕੈਦੀਆਂ ਨੂੰ ਵਾਪਸ ਜੇਲ੍ਹ ਲਿਜਾਂਦੇ ਸਮੇਂ ਜੇਲ੍ਹ ਪ੍ਰਸ਼ਾਸਨ ਨੇ 5 ਨੌਜਵਾਨਾਂ ਨੂੰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪਾਇਆ ਗਿਆ ਸੀ। ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਤੇ ਇਲਜ਼ਾਮ ਲਗਾਇਆ ਸੀ ਕਿ ਜੇਲ੍ਹ ਚ ਉਨ੍ਹਾਂ ਨੂੰ ਪੈਸਿਆਂ ਬਦਲੇ ਸ਼ਰਾਬ ਅਤੇ ਮੋਬਾਈਲ ਉਪਲਬਧ ਕਰਵਾਏ ਜਾਂਦੇ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ ਏਡੀਸੀਪੀ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਲੱਕੀ ਸੰਧੂ ਦੇ ਭੰਗੜਾ ਪਾਉਣ ਦਾ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਵਿਭਾਗੀ ਜਾਂਚ ਆਰੰਭ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਤਰੀਕ ਭੁਗਤਣ ਆਏ ਕੈਦੀਆਂ ਨੂੰ ਦਾਰੂ ਪਿਲਾਉਣ ਮਾਮਲੇ ਵਿਚ ਵੀ ਜਾਂਚ ਆਰੰਭੀ ਗਈ ਹੈ ਅਤੇ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਵਾਇਰਲ ਹੋਇਆ ਸੀ ਵੀਡੀਓ
ਲੁਧਿਆਣਾ ਜੇਲ੍ਹ ਵਿੱਚ ਬੰਦ ਕਾਂਗਰਸੀ ਆਗੂ ਲੱਕੀ ਸੰਧੂ ਦੀ ਵਿਆਹ ਵਿੱਚ ਨੱਚਦੇ ਦਾ ਵੀਡੀਓ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਖੜੇ ਹੋਏ ਸਨ। ਲੱਕੀ ਸੰਧੂ ਕਈ ਸੰਗੀਨ ਮਾਮਲਿਆਂ ਚ ਜੇਲ੍ਹ ਚ ਬੰਦ ਹੈ। ਲੱਕੀ ਸੰਧੂ ਜੇਲ੍ਹ ਤੋਂ ਬਿਮਾਰੀ ਦਾ ਚੈੱਕਅਪ ਕਰਵਾਉਣ ਲਈ ਇੱਥੇ ਪੀਜੀਆਈ ਆਇਆ ਸੀ, ਪਰ ਬਾਅਦ ਚ ਉਹ ਵਿਆਹ ‘ਤੇ ਚੱਲ਼ ਗਿਆ ਸੀ ਜਿਥੇ ਉਸ ਦੀ ਇਹ ਵੀਡੀਓ ਵਾਈਰਲ ਹੋਈ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਭੱਖ ਗਿਆ ਸੀ ਅਤੇ ਪੁਲਿਸ ਦੀ ਭੂਮਿਕਾ ਤੇ ਸਵਾਲ ਉੱਠ ਰਹੇ ਸਨ।