ਲੁਧਿਆਣਾ ਤੋਂ ਬਲਵੰਤ ਰਾਜੋਆਣਾ ਦੀ ਵੰਗਾਰ….ਬੋਲੇ- ਦੁਸ਼ਮਣ ਦੇ ਹੱਥ ਤੁਹਾਡੇ ਗਲ ਤੱਕ ਆ ਗਏ ਨੇ.. ਕਦੋਂ ਜਾਗੋਗੇ…
Balwant Singh Rajoana: 3 ਘੰਟਿਆਂ ਲਈ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਏ ਬਲਵੰਤ ਸਿੰਘ ਰਾਜੋਆਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਆਪਣੀ ਸਜ਼ਾ ਖਿਲਾਫ਼ ਪਟੀਸ਼ਨ ਨਹੀਂ ਪਾਈ ਪਰ ਪੰਥ ਨੇ ਮੇਰੀ ਸਜ਼ਾ ਨੂੰ ਰੁਕਵਾ ਦਿੱਤਾ। ਇਸ ਮੌਕੇ ਉਹਨਾਂ ਨੇ ਤਲਖ ਅੰਦਾਜ਼ ਵਿੱਚ ਆਪਸੀ ਮਤਭੇਦਾਂ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ।
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਮਹਿਜ਼ 3 ਘੰਟਿਆਂ ਲਈ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਏ। ਇਸ ਸਮੇਂ ਦੌਰਾਨ ਉਹ ਆਪਣੇ ਪਿੰਡ ਰਾਜੋਆਣਾ ਕਲਾਂ ਪਹੁੰਚੇ। ਜਿੱਥੇ ਉਹਨਾਂ ਨੇ ਆਪਣੇ ਭਰਾ ਦੀ ਅੰਤਿਮ ਅਰਦਾਸ ਵਿੱਚ ਹਿੱਸਾ ਲਿਆ।
ਇਸ ਮੌਕੇ ਰਾਜੋਆਣਾ ਨੇ ਗੁਰੂਘਰ ਪਹੁੰਚੇ ਹੋਏ ਲੋਕਾਂ ਨੂੰ ਸੰਬੋਧਨ ਵੀ ਕੀਤਾ। ਰਾਜੋਆਣਾ ਨੇ ਸਿੱਖ ਸੰਸਥਾਵਾਂ ਦੀ ਕਮਜ਼ੋਰ ਹਾਲਤ ਤੇ ਚਿੰਤਾ ਜ਼ਾਹਿਰ ਕੀਤੀ। ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਦੁਸ਼ਮਣ ਦੇ ਹੱਥ ਸਿੱਖਾਂ ਦੇ ਗਲ ਤੱਕ ਪਹੁੰਚ ਗਏ ਹਨ। ਪਰ ਸਿੱਖ ਜਾਗ ਨਹੀਂ ਰਹੇ।
ਇਸੇ ਧਰਤੀ ਤੇ ਕੀਤੀ ਖੇਤੀ- ਰਾਜੋਆਣਾ
ਰਾਜੋਆਣਾ ਨੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਹਨਾਂ ਹੀ ਖੇਤਾਂ ਵਿੱਚ ਖੇਡਿਆ ਅਤੇ ਖੇਤੀ ਕਰਿਆ ਕਰਦੇ ਸਨ। ਰਾਜੋਆਣਾ ਨੇ ਕਿਹਾ ਕਿ ਦਸ਼ਮੇਸ਼ ਪਿਤਾ ਜੀ ਦੀ ਚਰਨਛੋਹ ਪ੍ਰਾਪਤ ਇਹ ਧਰਤੀ ਦਾ ਕੋਈ ਕਣ ਉਹਨਾਂ ਦੇ ਮੱਥੇ ਨੂੰ ਲੱਗਿਆ ਹੋਣਾ। ਉਹਨਾਂ ਨੇ ਭੈਣ ਕਮਲਜੀਤ ਕੌਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇੱਕ ਜਰਨੈਲ ਵਾਂਗ ਉਹਨਾਂ ਨਾਲ ਖੜ੍ਹੀ ਹੈ ਅਤੇ ਸੰਘਰਸ਼ ਕਰ ਰਹੀ ਹੈ।
‘ਮੈਂ ਕਿਹਾ ਸਜ਼ਾ ਮਨਜ਼ੂਰ ਹੈ’
ਰਾਜੋਆਣਾ ਨੇ ਕਿਹਾ ਕਿ ਜਦੋਂ 12 ਸਾਲ ਕੇਸ ਚੱਲਣ ਤੋਂ ਬਾਅਦ ਸ਼ੈਸਨ ਕੋਰਨ ਨੇ ਉਹਨਾਂ ਨੂੰ ਸਜ਼ਾ ਏ ਮੌਤ ਦੀ ਸਜ਼ਾ ਦਿੱਤਾ ਤਾਂ ਉਹਨਾਂ ਨੇ ਉਸੇ ਸਮੇਂ ਅਦਾਲਤ ਵਿੱਚ ਕਿਹਾ ਕਿ ਜੱਜ ਸਾਹਿਬ ਤੁਹਾਡੀ ਸੁਣਾਈ ਸਜ਼ਾ ਮਨਜ਼ੂਰ ਹੈ ਤੁਸੀਂ ਅਗਲੀ ਕਾਰਵਾਈ ਨੂੰ ਅੱਗੇ ਵਧਾਓ, ਮੈਂ ਅਦਾਲਤ ਨੂੰ ਲਿਖ ਕੇ ਦੇ ਦਿੱਤਾ ਕਿ ਮੈਂ ਇਸ ਫੈਸਲੇ ਨੂੰ ਚੁਣੌਤੀ ਨਹੀਂ ਦਵਾਂਗਾ।
ਇਹ ਵੀ ਪੜ੍ਹੋ
18 ਸਾਲਾਂ ਤੋਂ ਕਰ ਰਿਹਾ ਹਾਂ ਫੈਸਲੇ ਦਾ ਇੰਤਜ਼ਾਰ
ਰਾਜੋਆਣਾ ਨੇ ਕਿਹਾ ਕਿ ਪੰਥ ਨੇ ਸਜ਼ਾ ਤੇ ਰੋਕ ਤਾਂ ਲਗਵਾ ਦਿੱਤੀ ਪਰ ਸਜ਼ਾ ਬਰਕਰਾਰ ਰਹੀ। ਉਹ 18 ਸਾਲ ਤੋਂ ਆਪਣੀ ਸਜ਼ਾ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਉਹ ਬੇਇਨਸਾਫੀ ਮਿੱਥ ਕੇ ਕਰ ਰਹੇ ਹਨ। ਜਿੰਨੀਆਂ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣਗੀਆਂ ਸਾਡੇ ਹੱਕ ਵੀ ਉਹਨੇ ਵੀ ਮਜ਼ਬੂਤ ਹੋਣਗੇ।
SGPC ਕਾਰਨ ਅੱਜ ਬਾਹਰ ਆਏ ਹਾਂ- ਰਾਜੋਆਣਾ
ਰਾਜੋਆਣਾ ਨੇ ਕਿਹਾ ਕਿ ਦੁਸ਼ਮਣ ਦੇ ਹੱਥ ਸਿੱਖਾਂ ਦੇ ਗਲ ਤੱਕ ਪਹੁੰਚ ਚੁੱਕੇ ਹਨ। ਉਹ ਹਰ ਕੰਮ ਮਿੱਥ ਕੇ ਕਰ ਰਹੇ ਹਨ। ਉਹਨਾਂ ਨੇ ਸਾਰੇ ਖਾਲਸਾ ਪੰਥ ਨੂੰ ਇੱਕਜੁਟ ਹੋਣ ਦੀ ਅਪੀਲ ਕੀਤੀ। ਰਾਜੋਆਣਾ ਨੇ ਕਿਹਾ ਕਿ ਜੇਕਰ ਅੱਜ ਉਹ ਐਥੇ ਆਕੇ ਬੋਲ ਪਾ ਰਹੇ ਨੇ ਤਾਂ ਸ੍ਰੋਮਣੀ ਕਮੇਟੀ ਵੱਲੋਂ ਕੀਤੇ ਹੰਭਲੇ ਕਾਰਨ ਬਾਹਰ ਆਏ ਹਨ।