ਲੁਧਿਆਣਾ ਦੀ ਅਨੰਨਿਆ ਜੈਨ ਬਣੀ CUET-UG ਟਾਪਰ, ਵੜਿੰਗ ਨੇ ਦਿੱਤੀ ਵਧਾਈ
Ananya Jain CUET-UG Topper: ਅਨੰਨਿਆ ਨੇ ਆਪਣੇ ਚੁਣੇ ਹੋਏ ਚਾਰ ਵਿਸ਼ਿਆਂ 'ਚੋਂ 100 ਪਰਸੰਟਾਇਲ ਹਾਸਲ ਕੀਤਾ ਤੇ ਦੇਸ਼ ਭਰ ਦੇ ਕੇਂਦਰੀ ਯੂਨੀਵਰਸਿਟੀਆਂ ਦੇ ਦਾਖਲੇ ਦੇ ਲਈ ਆਯੋਜਿਤ ਇਸ ਪ੍ਰੀਖਿਆ 'ਚ ਸ਼ਾਮਲ ਹੋਏ ਕਰੀਬ 13.5 ਲੱਖ ਉਮੀਦਵਾਰਾਂ ਨੂੰ ਪਛਾੜ ਦਿੱਤਾ। ਅਨੰਨਿਆ ਦੀ ਪੜ੍ਹਾਈ ਦੀ ਪ੍ਰਤਿਭਾ ਜੱਗ ਜ਼ਾਹਰ ਹੈ। ਉਸ ਨੇ ਆਪਣੀ 12ਵੀਂ ਬੋਰਡ ਪ੍ਰੀਖਿਆ 'ਚ 98.8 ਫ਼ੀਸਦ ਤੇ 10ਵੀਂ 97 ਫ਼ੀਸਦ ਅੰਕ ਹਾਸਲ ਕੀਤੇ ਹਨ।

ਲੁਧਿਆਣਾ ਦੀ ਅਨੰਨਿਆ ਜੈਨ ਨੇ CUET-UG ਦੇ ਦੇਸ਼ ਭਰ ਦੇ ਉਮੀਦਵਾਰਾਂ ‘ਚ ਟਾਪ ਕੀਤਾ ਹੈ। ਪੱਖੋਵਾਲ ਰੋਡ ਵਿਖੇ ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥੀ ਅਨੰਨਿਆ ਜੈਨ ਨੇ ਕਾਮਨ ਯੂਨੀਵਰਸਿਟੀ ਐਂਟਰਸ ਟੇਸਟ (ਸੀਯੂਈਟੀ) ਯੂਜੀ 2025 ‘ਚ ਆਲ ਇੰਡੀਆ ਰੈਂਕ-1 ਹਾਸਲ ਕੀਤਾ ਹੈ। ਅਨੰਨਿਆ ਦੇ ਪਿਤਾ ਮਾਨਵ ਜੈਨ ਚਾਰਟਡ ਅਕਾਊਂਟੈਂਟ ਹਨ।
ਅਨੰਨਿਆ ਨੇ ਆਪਣੇ ਚੁਣੇ ਹੋਏ ਚਾਰ ਵਿਸ਼ਿਆਂ ‘ਚੋਂ 100 ਪਰਸੰਟਾਇਲ ਹਾਸਲ ਕੀਤਾ ਤੇ ਦੇਸ਼ ਭਰ ਦੇ ਕੇਂਦਰੀ ਯੂਨੀਵਰਸਿਟੀਆਂ ਦੇ ਦਾਖਲੇ ਦੇ ਲਈ ਆਯੋਜਿਤ ਇਸ ਪ੍ਰੀਖਿਆ ‘ਚ ਸ਼ਾਮਲ ਹੋਏ ਕਰੀਬ 13.5 ਲੱਖ ਉਮੀਦਵਾਰਾਂ ਨੂੰ ਪਛਾੜ ਦਿੱਤਾ। ਅਨੰਨਿਆ ਦੀ ਪੜ੍ਹਾਈ ਦੀ ਪ੍ਰਤਿਭਾ ਜੱਗ ਜ਼ਾਹਰ ਹੈ। ਉਸ ਨੇ ਆਪਣੀ 12ਵੀਂ ਬੋਰਡ ਪ੍ਰੀਖਿਆ ‘ਚ 98.8 ਫ਼ੀਸਦ ਤੇ 10ਵੀਂ 97 ਫ਼ੀਸਦ ਅੰਕ ਹਾਸਲ ਕੀਤੇ ਹਨ।
ਅਨੰਨਿਆ ਜੈਨ ਦੀ ਇਸ ਉਪਲਬਧੀ ਤੋਂ ਬਾਅਦ ਪਰਿਵਾਰ ‘ਚ ਵੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਕਿ ਅਨੰਨਿਆ ਜੈਨ ਨੇ ਇਸਦਾ ਸਿਹਰਾ ਆਪਣੀ ਮਾਂ ਨੂੰ ਦਿੱਤਾ ਹੈ। ਉਸ ਨੇ ਅਕਾਊਂਟੈਂਸੀ, ਬਿਜ਼ਨਸ ਸਟੱਡੀਜ਼, ਇਕਨਾਮਿਕਸ ਅਤੇ ਗਣਿਤ ਵਿੱਚ 100 ਪ੍ਰਤੀਸ਼ਤ, ਅੰਗਰੇਜ਼ੀ ਵਿੱਚ 99.99 ਪ੍ਰਤੀਸ਼ਤ ਅਤੇ 1225.93 ਦੇ ਸਕੋਰ ਨਾਲ 5 ਵਿਸ਼ਿਆਂ ਵਿੱਚ ਆਲ ਇੰਡੀਆ ਟਾਪ ਰੈਂਕਰ ਬਣ ਗਈ ਹੈ।
ਰਾਜਾ ਵੜਿੰਗ ਨੇ ਪੋਸਟ ਕਰਕੇ ਦਿੱਤੀ ਵਧਾਈ
ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਨੰਨਿਆ ਨੂੰ ਵਧਾਈ ਦਿੰਦੇ ਹੋਏ ਲਿਖਿਆ- CUET-UG ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕਰਨ ਲਈ ਲੁਧਿਆਣਾ ਦੀ ਬੇਟੀ ਅਨੰਨਿਆ ਜੈਨ ਨੂੰ ਬਹੁਤ ਬਹੁਤ ਵਧਾਈਆਂ। ਤੁਸੀਂ ਇਹ ਮੁਕਾਮ ਹਾਸਲ ਕਰ ਕੇ ਬਾਕੀਆਂ ਲਈ ਵੀ ਪ੍ਰੇਰਣਾ ਸਰੋਤ ਬਣਨ ਦਾ ਕੰਮ ਕੀਤਾ ਹੈ। ਮੈਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਾ ਹੋਇਆ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਜ਼ਿੰਦਗੀ ਵਿੱਚ ਖ਼ੂਬ ਤਰੱਕੀ ਕਰੋ ਅਤੇ ਅੱਗੇ ਵੀ ਦੇਸ਼ ਅਤੇ ਲੁਧਿਆਣਾ ਦਾ ਨਾਮ ਰੋਸ਼ਨ ਕਰੋ।
ਇਹ ਵੀ ਪੜ੍ਹੋ
ਮਾਪਿਆਂ ਦੀ ਮਦਦ ਨਾਲ ਸੁਪਨਾ ਕੀਤਾ ਹਾਸਲ- ਅਨੰਨਿਆ
ਮੀਡੀਆ ਨਾਲ ਗੱਲਬਾਤ ਕਰਦਿਆਂ ਅਨੰਨਿਆ ਜੈਨ ਨੇ ਦੱਸਿਆ ਕਿ ਉਹ ਰੋਜ਼ਾਨਾ 2 ਘੰਟੇ ਅੰਗਰੇਜ਼ੀ ਪੜ੍ਹਦੀ ਸੀ। ਉਹ ਦਿੱਲੀ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੀ ਪੜ੍ਹਾਈ ਕਰਨ ਲਈ ਅੱਗੇ ਵਧੇਗੀ। ਅਨੰਨਿਆ ਨੇ ਦੱਸਿਆ ਕਿ ਉਸ ਦੇ ਮਾਪਿਆਂ ਅਤੇ ਅਧਿਆਪਕਾਂ ਨੇ ਉਸ ਦਾ ਬਹੁਤ ਸਮਰਥਨ ਕੀਤਾ ਹੈ। ਉਸ ਦੇ ਪਿਤਾ ਵੀ ਚਾਹੁੰਦੇ ਸਨ ਕਿ ਉਹ ਇਸ ਪੇਸ਼ੇ ਵਿੱਚ ਜਾਵੇ, ਉਸ ਨੇ ਕਿਹਾ ਕਿ ਉਸ ਦੇ ਕੋਲ ਇੱਕ ਵਿਕਲਪ ਸੀ ਇਸ ਲਈ ਉਸ ਨੇ CUETUG ਲਈ ਤਿਆਰੀ ਕੀਤੀ।
ਅਨੰਨਿਆ ਜੈਨ ਦੇ ਮਾਪਿਆਂ ਨੇ ਕਿਹਾ ਕਿ ਉਹ ਹਮੇਸ਼ਾ ਅਨੰਨਿਆ ਨੂੰ ਪੜ੍ਹਾਈ ਕਰਨ ਲਈ ਕਹਿੰਦੇ ਸਨ ਅਤੇ ਕਦੇ ਵੀ ਉਸਨੂੰ ਘਰੇਲੂ ਕੰਮ ਨਹੀਂ ਕਰਨ ਦਿੰਦੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਉਸਦੇ ਸੁਪਨੇ ਨੂੰ ਪੂਰਾ ਕਰਨ ਲਈ ਕਿਸੇ ਵੀ ਖੇਤਰ ਵਿੱਚ ਜਾਣ ਤੋਂ ਕਦੇ ਨਹੀਂ ਰੋਕਿਆ।