ਪਟਿਆਲਾ ਤੋਂ ਸ਼ੁਰੂ ਹੋਇਆ ਪੰਜਾਬ ਦਾ ਪਹਿਲਾ ਹਾਈਬ੍ਰਿਡ ਸਫ਼ਾਈ ਮਾਡਲ, ਸੜਕ ਤੇ ਦਿੱਖੇ ਮੰਤਰੀ ਹਰਜੋਤ ਬੈਂਸ
ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਅਤੇ ਸਵੱਛਤਾ ਦੇ ਕਾਰਜਾਂ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਲਿਆਉਂਦਿਆਂ ਪੰਜਾਬ ਦੇ ਸਥਾਨਕ ਨਿਕਾਏ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਆਪਣੀ ਤਰ੍ਹਾਂ ਦੇ ਪਹਿਲੇ ਵਿਲੱਖਣ 'ਹਾਈਬ੍ਰਿਡ ਸਫ਼ਾਈ ਮਾਡਲ' ਦਾ ਰਸਮੀ ਐਲਾਨ ਕੀਤਾ ਗਿਆ ਹੈ। ਇਸ ਨਵੇਂ ਮਾਡਲ ਦੇ ਤਹਿਤ ਇਹ ਟੀਚਾ ਮਿੱਥਿਆ ਗਿਆ ਹੈ ਕਿ ਅਗਲੇ ਇੱਕ ਮਹੀਨੇ ਦੇ ਅੰਦਰ-ਅੰਦਰ ਪਟਿਆਲਾ ਨੂੰ ਸੂਬੇ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਾਇਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਸੇ ਤਰਜ਼ 'ਤੇ ਪੂਰੇ ਪੰਜਾਬ ਨੂੰ ਭਾਰਤ ਦਾ ਸਭ ਤੋਂ ਸਵੱਛ ਸੂਬਾ ਬਣਾਇਆ ਜਾਵੇਗਾ।
ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਅਤੇ ਸਵੱਛਤਾ ਦੇ ਕਾਰਜਾਂ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਲਿਆਉਂਦਿਆਂ ਪੰਜਾਬ ਦੇ ਸਥਾਨਕ ਨਿਕਾਏ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਆਪਣੀ ਤਰ੍ਹਾਂ ਦੇ ਪਹਿਲੇ ਵਿਲੱਖਣ ‘ਹਾਈਬ੍ਰਿਡ ਸਫ਼ਾਈ ਮਾਡਲ’ ਦਾ ਰਸਮੀ ਐਲਾਨ ਕੀਤਾ ਗਿਆ ਹੈ। ਇਸ ਨਵੇਂ ਮਾਡਲ ਦੇ ਤਹਿਤ ਇਹ ਟੀਚਾ ਮਿੱਥਿਆ ਗਿਆ ਹੈ ਕਿ ਅਗਲੇ ਇੱਕ ਮਹੀਨੇ ਦੇ ਅੰਦਰ-ਅੰਦਰ ਪਟਿਆਲਾ ਨੂੰ ਸੂਬੇ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਾਇਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਸੇ ਤਰਜ਼ ‘ਤੇ ਪੂਰੇ ਪੰਜਾਬ ਨੂੰ ਭਾਰਤ ਦਾ ਸਭ ਤੋਂ ਸਵੱਛ ਸੂਬਾ ਬਣਾਇਆ ਜਾਵੇਗਾ।
ਕੀ ਹੈ ਹਾਈਬ੍ਰਿਡ ਮਾਡਲ ਅਤੇ ਇਹ ਕਿਵੇਂ ਕਰੇਗਾ ਕੰਮ?
ਬੁੱਧਵਾਰ ਸਵੇਰੇ ਪਟਿਆਲਾ ਦੀਆਂ ਸੜਕਾਂ ‘ਤੇ ਇਸ ਨਵੇਂ ਸਫ਼ਾਈ ਮਾਡਲ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਹਾਈਬ੍ਰਿਡ ਮਾਡਲ ਆਧੁਨਿਕ ਮਸ਼ੀਨਾਂ ਰਾਹੀਂ ਘਾਹ-ਫੂਸ ਦੀ ਕਟਾਈ, ਸੁਪਰ-ਸਕਸ਼ਨ ਮਸ਼ੀਨਾਂ, ਸਕ੍ਰਬਰਾਂ, ਹੱਥਾਂ ਨਾਲ ਜੈਵਿਕ ਕੂੜਾ ਇਕੱਠਾ ਕਰਨ ਅਤੇ ਸੜਕਾਂ ਦੀ ਹਾਈ-ਪ੍ਰੈਸ਼ਰ ਧੁਆਈ ਦੇ ਕੰਮ ਨੂੰ ਆਪਸ ਵਿੱਚ ਜੋੜਦਾ ਹੈ। ਇਹ ਪੂਰੀ ਪ੍ਰਣਾਲੀ ਸ਼ਹਿਰ ਦੇ ਹਰੇਕ ਵਾਰਡ ਲਈ ਪਹਿਲਾਂ ਤੋਂ ਤੈਅ ਕੀਤੇ ਗਏ ਹਫ਼ਤਾਵਾਰੀ ਸਫ਼ਾਈ ਪ੍ਰੋਗਰਾਮ ਦੇ ਅਨੁਸਾਰ ਬਹੁਤ ਹੀ ਸੁਚਾਰੂ ਢੰਗ ਨਾਲ ਕੰਮ ਕਰੇਗੀ।
ਚਾਰ-ਪੱਧਰੀ ਸਫ਼ਾਈ ਪ੍ਰਣਾਲੀ ਨਾਲ ਚਮਕਣਗੀਆਂ ਸੜਕਾਂ
ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਭਾਰਤ ਦੇ ਸਭ ਤੋਂ ਬਿਹਤਰੀਨ ਅਤੇ ਆਧੁਨਿਕ ਸਫ਼ਾਈ ਮਾਡਲ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰ ਰਹੀ ਹੈ। ਇਸ ਚਾਰ-ਪੱਧਰੀ ਸਫ਼ਾਈ ਮਾਡਲ ਵਿੱਚ ਹੇਠ ਲਿਖੇ ਪੜਾਅ ਸ਼ਾਮਲ ਕੀਤੇ ਗਏ ਹਨ:
ਪਹਿਲੇ ਪੜਾਅ ਵਿੱਚ ਆਟੋਮੈਟਿਕ ਸ਼੍ਰਬ ਕਟਰ (ਝਾੜੀਆਂ ਕੱਟਣ ਵਾਲੀ ਆਧੁਨਿਕ ਮਸ਼ੀਨ) ਦੀ ਵਰਤੋਂ ਕੀਤੀ ਜਾਵੇਗੀ।
ਦੂਜੇ ਪੜਾਅ ਵਿੱਚ ਘਾਹ-ਫੂਸ ਅਤੇ ਰੁੱਖਾਂ ਦੀਆਂ ਵਾਧੂ ਟਹਿਣੀਆਂ ਦੀ ਹੱਥਾਂ ਨਾਲ ਸਫ਼ਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ
ਤੀਜੇ ਪੜਾਅ ਵਿੱਚ ਸੁਪਰ-ਸਕਸ਼ਨ ਮਸ਼ੀਨ ਅਤੇ ਸਕ੍ਰਬਰਾਂ ਦੀ ਮਦਦ ਨਾਲ ਬਾਰੀਕ ਗੰਦਗੀ ਨੂੰ ਸਾਫ਼ ਕੀਤਾ ਜਾਵੇਗਾ।
ਚੌਥੇ ਅਤੇ ਅੰਤਿਮ ਪੜਾਅ ਵਿੱਚ ਸੜਕਾਂ ਨੂੰ ਪਾਣੀ ਨਾਲ ਪੂਰੀ ਤਰ੍ਹਾਂ ਧੋ ਕੇ ਚਮਕਾਇਆ ਜਾਵੇਗਾ।
ਉਨ੍ਹਾਂ ਉਤਸ਼ਾਹ ਨਾਲ ਕਿਹਾ ਕਿ ਇਹ ਤਾਂ ਸਿਰਫ਼ ਇੱਕ ਸ਼ੁਰੂਆਤ ਹੈ। ਆਉਣ ਵਾਲਾ ਅਗਲਾ ਸੋਮਵਾਰ ਇਸ ਤੋਂ ਵੀ ਬਿਹਤਰ ਹੋਵੇਗਾ ਅਤੇ ਹਰ ਹਫ਼ਤੇ ਇਸ ਪ੍ਰਣਾਲੀ ਵਿੱਚ ਹੋਰ ਸੁਧਾਰ ਦੇਖਣ ਨੂੰ ਮਿਲੇਗਾ। ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਸੂਬੇ ਦੀ ਹਰ ਸੜਕ ਲਿਸ਼ਕਦੀ ਹੋਈ ਦਿਖਾਈ ਦੇਵੇਗੀ, ਜੋ ਇਸੇ ਨਵੀਂ ਪ੍ਰਣਾਲੀ ਦਾ ਨਤੀਜਾ ਹੋਵੇਗੀ।
ਸਫ਼ਾਈ ਕਰਮਚਾਰੀ ਹਨ ਇਸ ਅਭਿਆਨ ਦੇ ਅਸਲ ਭਾਈਵਾਲ
ਸਥਾਨਕ ਨਿਕਾਏ ਮੰਤਰੀ ਨੇ ਇਸ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਸਫ਼ਾਈ ਕਰਮਚਾਰੀ ਇਸ ਪੂਰੇ ਅਭਿਆਨ ਦੀ ਰੀੜ੍ਹ ਦੀ ਹੱਡੀ ਹਨ। ਅਭਿਆਨ ਦਾ ਦੂਜਾ ਪੜਾਅ (ਯਾਨੀ ਜੈਵਿਕ ਕੂੜਾ ਇਕੱਠਾ ਕਰਨਾ) ਪੂਰੀ ਤਰ੍ਹਾਂ ਉਨ੍ਹਾਂ ਦੀ ਮਿਹਨਤ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ, ਸਾਡੇ ਸਫ਼ਾਈ ਸੇਵਕ ਸਾਡੇ ਮੁੱਖ ਭਾਈਵਾਲ ਹਨ। ਮਸ਼ੀਨਾਂ ਭਾਰੀ ਅਤੇ ਔਖਾ ਕੰਮ ਕਰਨਗੀਆਂ, ਜਦੋਂ ਕਿ ਸਫ਼ਾਈ ਸੇਵਕ ਬਾਰੀਕੀ ਵਾਲਾ ਕੰਮ ਸੰਭਾਲਣਗੇ।
Ground Zero — Rajpura Started the morning inspecting cleanliness in Rajpura. Our respected Safai Sewaks were on the ground, working with full dedication. Salute to their service. 🙏 A cleaner Rajpura is coming — but we need every citizens support too.#MissionCleanPunjab pic.twitter.com/rwNbHjHSlp
— Harjot Singh Bains (@harjotbains) June 10, 2026
ਮੰਤਰੀ ਬੈਂਸ ਦਾ ਮੁੱਖ ਬਿਆਨ
ਇਹ ਨਵੀਂ ਪ੍ਰਣਾਲੀ ਹੱਥਾਂ ਨਾਲ ਕੀਤੇ ਜਾਣ ਵਾਲੇ ਔਖੇ ਸਰੀਰਕ ਸ਼੍ਰਮ ਨੂੰ ਘਟਾਉਣ ਅਤੇ ਕੰਮ ਦੀ ਕੁਸ਼ਲਤਾ ਨੂੰ ਵਧਾਉਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ ਹੈ। ਇੱਕ ਵਾਰ ਜਦੋਂ ਸੜਕਾਂ ਪੂਰੀ ਤਰ੍ਹਾਂ ਸਾਫ਼ ਹੋ ਕੇ ਚਮਕਣ ਲੱਗ ਜਾਣਗੀਆਂ, ਤਾਂ ਰੋਜ਼ਾਨਾ ਦੀ ਡੂੰਘੀ ਸਫ਼ਾਈ ਦੀ ਲੋੜ ਆਪਣੇ ਆਪ ਘਟ ਜਾਵੇਗੀ, ਪਰ ਸ਼ਹਿਰ ਦੀ ਸਵੱਛਤਾ ਅਤੇ ਖ਼ੂਬਸੂਰਤੀ ਵਿੱਚ ਲਗਾਤਾਰ ਵਾਧਾ ਹੁੰਦਾ ਰਹੇਗਾ। ਸਾਡੀ ਕੋਸ਼ਿਸ਼ ਪਟਿਆਲਾ ਨੂੰ ਇੱਕ ਮਹੀਨੇ ਦੇ ਅੰਦਰ ਪੰਜਾਬ ਦਾ ਸਭ ਤੋਂ ਸਾਫ਼ ਅਤੇ ਸੁੰਦਰ ਸ਼ਹਿਰ ਬਣਾਉਣ ਦੀ ਹੈ। ਇਸ ਦੀ ਸਫ਼ਲਤਾ ਤੋਂ ਤੁਰੰਤ ਬਾਅਦ ਅਸੀਂ ਇਸ ਸ਼ਾਨਦਾਰ ਅਭਿਆਨ ਨੂੰ ਪੂਰੇ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਵੱਡੇ ਪੱਧਰ ‘ਤੇ ਸ਼ੁਰੂ ਕਰਾਂਗੇ।
