ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Kulhad Pizza Couple: ਕੁੱਲੜ ਪੀਜ਼ਾ ਵਾਲੇ ਜੋੜੇ ਨੂੰ ਮਿਲੇਗੀ ਸੁਰੱਖਿਆ, ਹਾਈਕੋਰਟ ਨੇ ਦਿੱਤੇ ਹੁਕਮ

Kulhad Pizza Couple News: ਨਿਹੰਗਾਂ ਦੇ ਵਿਰੋਧ ਤੋਂ ਬਾਅਦ ਹੁਣ ਕੁੱਲੜ ਪੀਜ਼ਾ ਵਾਲੇ ਕਪਿਲ ਨੇ ਐਤਵਾਰ ਨੂੰ ਆਪਣਾ ਇੱਕ ਵੀਡੀਓ ਜਾਰੀ ਕੀਤਾ ਸੀ। ਜਿਸ ਵਿੱਚ ਜੋੜੇ ਨੇ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਜਾਣਗੇ ਅਤੇ ਉੱਥੇ ਆਪਣੀ ਸ਼ਿਕਾਇਤ ਜਮਾਂ ਕਰਵਾਉਣਗੇ। ਸਹਿਜ ਨੇ ਕਿਹਾ ਸੀ ਕਿ ਸ਼੍ਰੀ ਅਕਾਲ ਸਾਹਿਬ ਤੋਂ ਸਵਾਲ ਕਰਨਗੇ ਕਿ ਉਹ ਦਸਤਾਰ ਸਜਾਉਣਗੇ ਜਾਂ ਨਹੀਂ।

Kulhad Pizza Couple: ਕੁੱਲੜ ਪੀਜ਼ਾ ਵਾਲੇ ਜੋੜੇ ਨੂੰ ਮਿਲੇਗੀ ਸੁਰੱਖਿਆ, ਹਾਈਕੋਰਟ ਨੇ ਦਿੱਤੇ ਹੁਕਮ
ਕੁੱਲੜ ਪੀਜ਼ਾ ਵਾਲੇ ਜੋੜੇ ਨੂੰ ਮਿਲੇਗੀ ਸੁਰੱਖਿਆ, ਹਾਈਕੋਰਟ ਨੇ ਦਿੱਤੇ ਹੁਕਮ
Follow Us
davinder-kumar-jalandhar
| Updated On: 19 Oct 2024 16:39 PM

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਲੰਧਰ ਦੇ ਰਹਿਣ ਵਾਲੇ ਕੁੱਲੜ ਪੀਜ਼ਾ ਜੋੜੇ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਪੰਜਾਬ ਪੁਲਿਸ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ। ਦੱਸ ਦੇਈਏ ਕਿ ਬੀਤੇ ਦਿਨ ਸਹਿਜ ਅਰੋੜਾ ਨੇ ਆਪਣੀ ਪਤਨੀ ਗੁਰਪ੍ਰੀਤ ਨਾਲ ਮਿਲ ਕੇ ਹਾਈ ਕੋਰਟ ਵਿੱਚ ਸਾਂਝੀ ਪਟੀਸ਼ਨ ਦਾਇਰ ਕੀਤੀ ਸੀ।

ਜਿਸ ਵਿੱਚ ਸੁਰੱਖਿਆ ਦੀ ਮੰਗ ਕੀਤੀ ਗਈ ਸੀ। ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਨਿਹੰਗ ਮਾਨ ਸਿੰਘ ਅਕਾਲੀ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਜਿਸ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਸਨ। ਜਿਸ ਤੋਂ ਬਾਅਦ ਸੁਣਵਾਈ ਦੌਰਾਨ ਹਾਈਕੋਰਟ ਨੇ ਜੋੜੇ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਹਨ।

ਸਹਿਜ ਅਰੋੜਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਣ ਦੀ ਕਹੀ ਸੀ ਗੱਲ

ਨਿਹੰਗਾਂ ਦੇ ਵਿਰੋਧ ਤੋਂ ਬਾਅਦ ਹੁਣ ਕੁੱਲੜ ਪੀਜ਼ਾ ਵਾਲੇ ਕਪਿਲ ਨੇ ਐਤਵਾਰ ਨੂੰ ਆਪਣਾ ਇੱਕ ਵੀਡੀਓ ਜਾਰੀ ਕੀਤਾ ਸੀ। ਜਿਸ ਵਿੱਚ ਜੋੜੇ ਨੇ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਜਾਣਗੇ ਅਤੇ ਉੱਥੇ ਆਪਣੀ ਸ਼ਿਕਾਇਤ ਜਮਾਂ ਕਰਵਾਉਣਗੇ। ਸਹਿਜ ਨੇ ਕਿਹਾ ਸੀ ਕਿ ਸ਼੍ਰੀ ਅਕਾਲ ਸਾਹਿਬ ਤੋਂ ਸਵਾਲ ਕਰਨਗੇ ਕਿ ਉਹ ਦਸਤਾਰ ਸਜਾਉਣਗੇ ਜਾਂ ਨਹੀਂ।

ਉਹਨਾਂ ਨੇ ਕਿਹਾ ਕਿ ਜੇਕਰ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ। ਵੀਡੀਓ ‘ਚ ਸਹਿਜ ਨਾਲ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਵੀ ਮੌਜੂਦ ਸੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਸੀ। ਜਿਸ ਤੋਂ ਬਾਅਦ ਨਿਹੰਗ ਬਾਬਾ ਮਾਨ ਸਿੰਘ ਨੇ ਫਿਰ ਤੋਂ ਇੱਕ ਨਵੀਂ ਵੀਡੀਓ ਜਾਰੀ ਕੀਤੀ ਸੀ।

ਸਹਿਜ ਨੇ ਇਲਜ਼ਾਮ ਲਗਾਇਆ ਸੀ ਕਿ ਮੇਰੇ ਅਤੇ ਮੇਰੇ ਪਰਿਵਾਰ ਨਾਲ ਜਿੱਥੇ ਵੀ ਗਲਤ ਹੋ ਰਿਹਾ ਹੈ, ਸਾਡੀ ਗੱਲ ਸੁਣੀ ਜਾਣੀ ਚਾਹੀਦੀ ਹੈ। ਸਹਿਜ ਨੇ ਅੱਗੇ ਕਿਹਾ ਸੀ ਕਿ ਮੈਨੂੰ ਭਰੋਸਾ ਹੈ ਕਿ ਉਹਨਾਂ ਇਨਸਾਫ਼ ਮਿਲੇਗਾ। ਉਹਨਾਂ ਕਿਹਾ ਸੀ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਨ ਕਿ ਉਹ ਮੇਰੀ ਅਤੇ ਮੇਰੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ।

ਰੈਸਟੋਰੈਂਟ ਬਾਹਰ ਇਕੱਠੇ ਹੋਏ ਸੀ ਨਿਹੰਗ

ਦੱਸ ਦੇਈਏ ਕਿ ਹਾਲ ਹੀ ‘ਚ ਜਲੰਧਰ ‘ਚ ਕੁੱਲੜ੍ਹ ਪੀਜ਼ਾ ਕਪਲ ਦੇ ਰੈਸਟੋਰੈਂਟ ਦੇ ਬਾਹਰ ਨਿਹੰਗਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ। ਜਿੱਥੇ ਨਿਹੰਗਾਂ ਨੇ ਮੰਗ ਕੀਤੀ ਸੀ ਕਿ ਕੁੱਲੜ ਪੀਜ਼ਾ ਕਪਲਜ਼ ਵੱਲੋਂ ਵਾਇਰਲ ਕੀਤੀ ਗਈ ਅਸ਼ਲੀਲ ਵੀਡੀਓ ਦਾ ਬੱਚਿਆਂ ‘ਤੇ ਮਾੜਾ ਅਸਰ ਪੈ ਰਿਹਾ ਹੈ।

ਜੇਕਰ ਕੁਲਹਾੜ ਪੀਜ਼ਾ ਜੋੜਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਸਾਰੀਆਂ ਵੀਡੀਓਜ਼ ਡਿਲੀਟ ਕਰ ਦਿੰਦਾ ਹੈ ਤਾਂ ਠੀਕ ਹੈ, ਨਹੀਂ ਤਾਂ ਉਹ ਸਾਰੀ ਪੁਲਿਸ ਨੂੰ ਬੁਲਾ ਕੇ ਉਨ੍ਹਾਂ ਦੇ ਸਾਹਮਣੇ ਪੱਗ ਵਾਪਸ ਕਰ ਸਕਦੇ ਹਨ। ਕਿਉਂ ਕਿ ਉਹਨਾਂ ਦੀਆਂ ਅਸ਼ਲੀਲ ਵੀਡੀਓਜ਼ ਨਾਲ ਸਿੱਖਾਂ ਨੂੰ ਵੱਖ ਵੱਖ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।