AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਨਵਾਂਸ਼ਹਿਰ: ਨਾਬਾਲਗ ਲੜਕੀ ਕਤਲ ਮਾਮਲੇ ‘ਚ ਨਵਾਂ ਮੋੜ, ਦੋਸਤ ਨੇ ਕੀਤੀ ਖ਼ੁਦਕੁਸ਼ੀ

ਮ੍ਰਿਤਕ ਲੜਕੇ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਕਾਰਤਿਕ 'ਤੇ ਨਾਬਾਲਗ ਲੜਕੀ ਦੇ ਕਤਲ ਕੇਸ 'ਚ ਮੁੱਖ ਗਵਾਹ ਬਣਨ ਲਈ ਦਬਾਅ ਪਾ ਰਹੀ ਸੀ। ਇਲਜ਼ਾਮ ਲਗਾਇਆ ਕਿ ਪੁਲਿਸ ਉਸ ਨੂੰ ਹਰ ਸਵੇਰੇ ਬੁਲਾ ਕੇ ਰਾਤ ਨੂੰ ਹੀ ਘਰ ਭੇਜ ਰਹੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਨਾਬਾਲਗ ਲੜਕੀ ਤੇ ਕਾਰਤਿਕ, ਰਾਹੋਂ 'ਚ ਗੁਆਂਢੀ ਸਨ ਤੇ ਇਸ ਲਈ ਉਹ ਇੱਕ ਦੂਜੇ ਨੂੰ ਜਾਣਦੇ ਸਨ।

ਨਵਾਂਸ਼ਹਿਰ: ਨਾਬਾਲਗ ਲੜਕੀ ਕਤਲ ਮਾਮਲੇ 'ਚ ਨਵਾਂ ਮੋੜ, ਦੋਸਤ ਨੇ ਕੀਤੀ ਖ਼ੁਦਕੁਸ਼ੀ
ਖ਼ੁਦਕੁਸ਼ੀ ਕਰਨ ਵਾਲੇ ਦੀ ਤਸਵੀਰ
shailesh-kumar-shaheed-bhagat-singh-nagar
| Published: 09 Jun 2026 11:11 AM IST
Share

ਨਵਾਂਸ਼ਹਿਰ ‘ਚ ਬੀਤੇ ਦਿਨੀਂ ਇੱਕ ਨਾਬਾਲਗ ਲੜਕੀ ਦੀ ਮਾਂ ਦੇ ਪ੍ਰੇਮੀ ਵੱਲੋਂ ਘਰ ‘ਚ ਲੜਕੀ ਦੇ ਕਤਲ ਕਰ ਕਰਕੇ ਲਾਸ਼ ਨੂੰ ਸਾੜ ਦੇਣ ਵਾਲੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਮ੍ਰਿਤਕ ਲੜਕੀ ਦੇ 16 ਸਾਲਾ ਦੋਸਤ ਰਾਹੋਂ ਨਿਵਾਸੀ ਕਾਰਤਿਕ ਨੇ ਬੀਤੇ ਦਿਨ ਖੁਦਕੁਸ਼ੀ ਕਰ ਲਈ।

ਮ੍ਰਿਤਕ ਲੜਕੇ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਕਾਰਤਿਕ ‘ਤੇ ਨਾਬਾਲਗ ਲੜਕੀ ਦੇ ਕਤਲ ਕੇਸ ‘ਚ ਮੁੱਖ ਗਵਾਹ ਬਣਨ ਲਈ ਦਬਾਅ ਪਾ ਰਹੀ ਸੀ। ਇਲਜ਼ਾਮ ਲਗਾਇਆ ਕਿ ਪੁਲਿਸ ਉਸ ਨੂੰ ਹਰ ਸਵੇਰੇ ਬੁਲਾ ਕੇ ਰਾਤ ਨੂੰ ਹੀ ਘਰ ਭੇਜ ਰਹੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਨਾਬਾਲਗ ਲੜਕੀ ਤੇ ਕਾਰਤਿਕ, ਰਾਹੋਂ ‘ਚ ਗੁਆਂਢੀ ਸਨ ਤੇ ਇਸ ਲਈ ਉਹ ਇੱਕ ਦੂਜੇ ਨੂੰ ਜਾਣਦੇ ਸਨ।

ਲੜਕੀ ਦੇ ਦੋਸਤ ਕਾਰਤਿਕ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਸਿਟੀ ਪੁਲਿਸ ਸਟੇਸ਼ਨ ‘ਤੇ ਵੱਡੀ ਭੀੜ ਇਕੱਠੀ ਹੋ ਗਈ, ਜਿੱਥੇ ਮ੍ਰਿਤਕ ਕਾਰਤਿਕ ਦੇ ਪਰਿਵਾਰ, ਨਵਾਂਸ਼ਹਿਰ ਦੇ ਡੀਐਸਪੀ ਤੇ ਸਿਟੀ ਸਟੇਸ਼ਨ ਹਾਊਸ ਅਫਸਰ (ਐਸਐਚਓ) ਦੀ ਇੱਕ ਲੰਬੀ ਮੀਟਿੰਗ ਹੋਈ। ਪਰਿਵਾਰ ਪੁਲਿਸ ‘ਤੇ ਇਲਜ਼ਾਮ ਲਗਾ ਰਿਹਾ ਹੈ, ਜਦਕਿ ਪੁਲਿਸ ਅਧਿਕਾਰੀਆਂ ਨੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰ ਦਿੱਤਾ ਹੈ।

ਦੱਸ ਦੇਈਏ ਕਿ ਉਕਤ ਮਾਮਲੇ ਪੁਲਿਸ ਨੇ ਮੁੱਖ ਮੁਲਜ਼ਮ (ਮਾਂ ਦੇ ਪ੍ਰੇਮੀ) ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਫਿਲਹਾਲ ਹਿਰਾਸਤ ‘ਚ ਹੋਣ ਦੌਰਾਨ, ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਕੀ ਹੈ ਪੂਰਾ ਮਾਮਲਾ?

ਇਹ ਪੂਰਾ ਮਾਮਲਾ ਹੁਸ਼ਿਆਰਪੁਰ ਦੇ ਖੁਰਾਲਗੜ੍ਹ ਦੇ ਜੰਗਲ ਚ ਮਿਲੀ 16 ਸਾਲਾ ਲੜਕੀ ਦੀ ਸੜੀ ਹੋਈ ਲਾਸ਼ ਦਾ ਹੈ। ਪੁਲਿਸ ਜਾਂਚ ‘ਚ ਖੁਲਾਸਾ ਹੋਇਆ ਸੀ ਕਿ ਪੀੜਤਾ ਦਾ ਕਤਲ ਉਸ ਦੀ ਮਾਂ ਦੇ ਬੁਆਏਫ੍ਰੈਂਡ ਦੁਆਰਾ ਕੀਤਾ ਗਿਆ ਸੀ, ਜਿਸ ਨੇ ਬਾਅਦ ਚ ਲਾਸ਼ ਨੂੰ ਜੰਗਲ ਚ ਸਾੜ ਕੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ 23 ਸਾਲਾ ਗੁਰਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਨਵਾਂਸ਼ਹਿਰ ਦੇ ਜਾਡਲੀ ਪਿੰਡ ਦਾ ਰਹਿਣ ਵਾਲਾ ਹੈ। ਪਿਛਲੇ ਕੁੱਝ ਸਾਲਾਂ ਤੋਂ ਉਹ ਪੀੜਤਾ ਦੀ ਮਾਂ ਉਸ਼ਾ ਨਾਲ ਨਵਾਂ ਸ਼ਹਿਰ ਚ ਕਿਰਾਏ ਦੇ ਮਕਾਨ ਚ ਲਿਵ ਇਨ ਰਿਲੇਸ਼ਨਸ਼ਿਪ ਚ ਰਹਿ ਰਿਹਾ ਸੀ। ਉਹ ਪਹਿਲਾ ਗੁਆਂਢੀ ਸਨ, ਜਿਸ ਤੋਂ ਬਾਅਦ ਉਹ ਰਿਲਸ਼ਨ ਚ ਆਏ ਸਨ।

Follow Us
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ...
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP...
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ...