ਕਰਨਲ ਬਾਠ ਮਾਮਲਾ: ਮੁਹਾਲੀ ਕੋਰਟ ‘ਚ ਚਾਰਜਸ਼ੀਟ ਦਾਇਰ, CBI ਨੇ ਇੰਸਪੈਕਟਰ ਰੌਨੀ ਨੂੰ ਬਣਾਇਆ ਮੁਖ ਮੁਲਜ਼ਮ
ਕਰਨਲ ਬਾਠ ਨਾਲ ਕੁੱਟਮਾਰ ਦਾ ਇਹ ਮਾਮਲਾ 13-14 ਮਾਰਚ ਦਾ ਹੈ। ਰਾਤ ਨੂੰ ਆਰਮੀ ਕਰਨਲ ਨਾਲ ਕੁੱਟਮਾਰ ਕੀਤੀ ਗਈ ਸੀ, ਉਸ ਸਮੇਂ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਸੀ। ਇਸ ਤੋਂ ਬਾਅਦ ਮਾਮਲਾ ਰੱਖਿਆ ਮੰਤਰਾਲੇ ਤੇ ਆਰਮੀ ਹੈੱਡ-ਕੁਆਰਟਰ ਤੱਕ ਪਹੁੰਚਿਆ ਤਾਂ ਪੁਲਿਸ ਨੇ 9 ਦਿਨਾਂ ਬਾਅਦ ਨੇਮ ਐਫਆਈਆਰ ਦਰਜ ਕਰਕੇ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਸੀ।
ਕਰਨਲ ਬਾਠ ਕੁੱਟਮਾਰ ਮਾਮਲਾ
ਸੀਬੀਆਈ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਕੁੱਟਮਾਰ ਮਾਮਲੇ ‘ਚ ਮੋਹਾਲੀ ਕੋਰਟ ‘ਚ ਪੰਜਾਬ ਪੁਲਿਸ ਦੇ ਚਾਰ ਅਧਿਕਾਰੀਆਂ ਦੇ ਖਿਲਾਫ਼ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਚਾਰ ਪੁਲਿਸ ਮੁਲਾਜ਼ਮਾਂ ‘ਤੇ ਗੰਭੀਰ ਸੱਟ ਪਹੁੰਚਾਉਣ ਤੇ ਗਲਤ ਤਰੀਕੇ ਨਾਲ ਨਜ਼ਰਬੰਦ ਸਮੇਤ ਹੋਰ ਧਾਰਾਵਾਂ ਲਗਾਈਆਂ ਗਈਆਂ ਹਨ। ਚਰਾਜਸ਼ੀਟ ਦੇ ਮੁਤਾਬਕ ਇੰਸਪੈਕਟਰ ਰੌਨੀ ਸਿੰਘ ਇਸ ਮਾਮਲੇ ‘ਚ ਮੁੱਖ ਦੋਸ਼ੀ ਹਨ। ਹਾਲਾਂਕਿ, ਚਾਰਜਸ਼ੀਟ ‘ਚ ਕਤਲ ਦੀ ਕੋਸ਼ਿਸ਼ ਕਰਨ ਦੀ ਕੋਈ ਧਾਰਾ ਸ਼ਾਮਲ ਨਹੀਂ ਕੀਤੀ ਗਈ ਹੈ।
ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਕੁੱਟਮਾਰ ਮਾਮਲੇ ‘ਚ ਸੀਬੀਆਈ ਨੇ ਇੰਸਪੈਕਟਰ ਰੌਨੀ ਸਿੰਘ, ਹੈਰੀ ਬੋਪਾਰਾਏ ਤੇ ਹਰਜਿੰਦਰ ਢਿੱਲੋਂ ਸਮੇਤ ਚਾਰ ਪੁਲਿਸ ਇੰਸਪੈਕਟਰਾਂ ਦੇ ਖਿਲਾਫ਼ ਐਫਆਈਆਰ ਦਰਜ ਕੀਤੀ ਸੀ। ਐਫਆਈਆਰ ‘ਚ ਭਾਰਤੀ ਨਿਆਂ ਪ੍ਰਣਾਲੀ (ਬੀਐਨਐਸ) ਦੀ ਧਾਰਾ 109, 310, 155 (2), 117(2) , 126(2) ਤੇ 351(2) ਲਗਾਈ ਸੀ। ਬਾਅਦ ‘ਚ ਜਾਂਚ ਦੌਰਾਨ ਇੱਕ ਹੋਰ ਇੰਸਪੈਕਟਰ ਦਾ ਨਾਮ ਵੀ ਸਾਹਮਣੇ ਆਇਆ ਸੀ। ਜਿਸ ਨੂੰ ਬੀਐਨਐਸ ਦੀ ਧਾਰਾ 299 ਤੇ 191 ਤਹਿਤ ਨਾਮਜ਼ਦ ਕੀਤਾ ਗਿਆ ਸੀ।
ਕਰਨਲ ਬਾਠ ਨਾਲ ਕੁੱਟਮਾਰ ਦਾ ਇਹ ਮਾਮਲਾ 13-14 ਮਾਰਚ ਦਾ ਹੈ। ਰਾਤ ਨੂੰ ਆਰਮੀ ਕਰਨਲ ਨਾਲ ਕੁੱਟਮਾਰ ਕੀਤੀ ਗਈ ਸੀ, ਉਸ ਸਮੇਂ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਸੀ। ਇਸ ਤੋਂ ਬਾਅਦ ਮਾਮਲਾ ਰੱਖਿਆ ਮੰਤਰਾਲੇ ਤੇ ਆਰਮੀ ਹੈੱਡ-ਕੁਆਰਟਰ ਤੱਕ ਪਹੁੰਚਿਆ ਤਾਂ ਪੁਲਿਸ ਨੇ 9 ਦਿਨਾਂ ਬਾਅਦ ਨੇਮ ਐਫਆਈਆਰ ਦਰਜ ਕਰਕੇ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਸੀ। ਇਸ ‘ਚ 5 ਇਸਪੈਂਕਟਰ ਵੀ ਸ਼ਾਮਲ ਸਨ। ਇਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਪਹੁੰਚਿਆਂ ਸੀ।
ਪਰਿਵਾਰ ਨੇ ਮੰਗ ਕੀਤੀ ਸੀ ਕਿ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਤੋਂ ਇਲਾਵਾ ਕਿਸੇ ਹੋਰ ਏਜੰਸੀ ਤੋਂ ਕਰਵਾਈ ਜਾਵੇ। ਹਾਲਾਂਕਿ, ਪਹਿਲੇ ਇਸ ਮਾਮਲੇ ‘ਚ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪੀ ਗਈ ਸੀ। ਪੁਲਿਸ ਨੇ ਚਾਰ ਮਹੀਨਿਆਂ ‘ਚ ਜਵਾਬ ਦਾਖਲ ਕਰਨਾ ਸੀ। ਇਸ ਵਿਚਕਾਰ ਪਰਿਵਾਰ ਨੇ ਹਾਈ ਕੋਰਟ ‘ਚ ਕਿਹਾ ਕਿ ਜਾਂਚ ਉਚਿਤ ਤਰੀਕੇ ਨਾਲ ਅੱਗੇ ਨਹੀਂ ਵੱਧ ਰਹੀ ਹੈ। ਜਾਂਚ ਏਜੰਸੀ ਬਦਲੀ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਕੀਤੀ ਹੈ।
