1700 ਏਕੜ ‘ਚ ਵੱਸੇਗੀ ਨਿਊ ਚੰਡੀਗੜ੍ਹ ਦੀ ਈਕੋ ਸਿਟੀ, 716 ਏਕੜ ਜਮੀਨ ਐਕੁਆਇਰ, ਮਾਲਕਾਂ ਨੂੰ ‘ਲੈਂਡ ਪੂਲਿੰਗ’ ਦੀ ਖੁੱਲ੍ਹ, ਜਾਣੋਂ ਕਦੋਂ ਸ਼ੁਰੂ ਹੋਵੇਗਾ ਕੰਮ?
New Chandigarh Eco City: ਗਮਾਡਾ ਨਿਊ ਚੰਡੀਗੜ੍ਹ ਦੀ ਈਕੋ ਸਿਟੀ-ਤਿੰਨਵਸਾਉਣ ਜਾ ਰਹੀ ਹੈ। ਇਸ ਸਕੀਮ ਲਈ 9 ਪਿੰਡਾਂ ਦੀ 1700 ਏਕੜ ਜਮੀਨ ਐਕਵਾਇਰ ਕੀਤੀ ਜਾਣੀ ਹੈ। ਇਸਦੇ ਤਹਿਤ ਹੁਣ ਤੱਕ 716 ਏਕੜ ਜ਼ਮੀਨ ਹਾਸਲ ਕੀਤੀ ਜਾ ਚੁੱਕੀ ਹੈ। ਗਮਾਡਾ ਦੇ ਭੋਂ ਪ੍ਰਾਪਤੀ ਕੁਲੈਕਟਰ ਨੇ 9 ਇਨ੍ਹਾਂ ਪਿੰਡਾਂ ਦੀ ਜ਼ਮੀਨ ਬਦਲੇ ਦਿੱਤੀ ਜਾਣ ਵਾਲੀ ਮੁਆਵਜ਼ਾ ਰਾਸ਼ੀ ਦਾ ਐਵਾਰਡ ਸੁਣਾਇਆ। ਇਹ ਕਾਰਵਾਈ ਭੂਮੀ ਗ੍ਰਹਿਣ ਐਕਟ 2013 ਦੀ ਧਾਰਾ 19 ਤਹਿਤ ਕੀਤੀ ਗਈ ਹੈ, ਜਿਸ ਤੋਂ ਬਾਅਦ ਹੁਣ ਗਮਾਡਾ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇਗਾ।
1700 ਏਕੜ 'ਚ ਵੱਸੇਗੀ ਨਿਊ ਚੰਡੀਗੜ੍ਹ ਸਿਟੀ
ਨਵੇਂ ਚੰਡੀਗੜ੍ਹ ਵਿੱਚ ਈਕੋ-ਸਿਟੀ 3 ਸਥਾਪਤ ਕਰਨ ਲਈ GMADA (ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਮੀਨ ਮਾਲਕਾਂ ਨੂੰ ਮੁਆਵਜ਼ੇ ਵਜੋਂ 4.27 ਕਰੋੜ ਤੋਂ 6.46 ਕਰੋੜ ਪ੍ਰਤੀ ਏਕੜ ਮਿਲਣਗੇ। ਇਹ ਰਕਮ GMADA ਦੁਆਰਾ ਜ਼ਮੀਨ ਐਕਵਾਇਰ ਕਰਨ ‘ਤੇ ਉਨ੍ਹਾਂ ਨੂੰ ਦਿੱਤੀ ਜਾਵੇਗੀ। ਇਸ ਦੌਰਾਨ ਨੌਂ ਪਿੰਡਾਂ ਵਿੱਚ ਲਗਭਗ 1,700 ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਇੱਥੇ ਹਾਉਸਿੰਗ, ਕਮਰਸ਼ੀਅਲ ਅਤੇ ਇੰਸਟੀਟਯੂਸ਼ਨਲ ਸਾਈਟ ਬਣਾਈ ਜਾਵੇਗੀ। ਜ਼ਮੀਨ ਮਾਲਕਾਂ ਨੂੰ ਨਾ ਸਿਰਫ਼ GMADA ਤੋਂ ਨਕਦ ਭੁਗਤਾਨ ਮਿਲੇਗਾ, ਸਗੋਂ ਉਨ੍ਹਾਂ ਨੂੰ ਲੈਂਡ ਪੂਲਿੰਗ ਦਾ ਵਿਕਲਪ ਵੀ ਦਿੱਤਾ ਜਾਵੇਗਾ।
ਗਮਾਡਾ ਵੱਲੋਂ ਹੁਣ ਤੱਕ ਇਸ ਪ੍ਰੌਜੇਕਟ ਲਈ 716 ਏਕੜ ਜਮੀਨ ਐਕਵਾਇਰ ਕਰ ਲਈ ਗਈ ਹੈ। ਜਿਨ੍ਹਾਂ ਪਿੰਡਾਂ ਦੀ ਜਮੀਨ ਹਾਸਿਲ ਕੀਤੀ ਗਈ ਹੈ ਉਨ੍ਹਾਂ ਚ ਤਕੀਪੁਰ ਦੀ ਸਭ ਤੋਂ ਵੱਧ 317.3 ਏਕੜ ਜ਼ਮੀਨ ਸ਼ਾਮਲ ਹੈ। ਇਸ ਤੋਂ ਇਲਾਵਾ ਕੰਸਾਲਾ ਦੀ 169 ਏਕੜ, ਕਰਤਾਰਪੁਰ ਦੀ 93.6 ਏਕੜ, ਹੁਸ਼ਿਆਰਪੁਰ ਦੀ 59 ਏਕੜ, ਰਾਜਗੜ੍ਹ ਦੀ 42.1 ਏਕੜ, ਸਲਾਮਤਪੁਰ ਦੀ 6.7 ਏਕੜ, ਮਾਜਰਾ ਦੀ 6 ਏਕੜ, ਰਸੂਲਪੁਰ ਦੀ 2.06 ਏਕੜ ਅਤੇ ਢੋਡੇਮਾਜਰਾ ਦੀ 0.3 ਏਕੜ ਜ਼ਮੀਨ ਸ਼ਾਮਲ ਹੈ। ਇਨ੍ਹਾਂ ਜ਼ਮੀਨਾਂ ਦੀ ਕੀਮਤ ਬੀਤੇ ਤਿੰਨ ਸਾਲਾਂ ਦੌਰਾਨ ਇਨ੍ਹਾਂ ਪਿੰਡਾਂ ਵਿੱਚ ਹੋਈਆਂ ਰਜਿਸਟਰੀਆਂ ਦੀ ਔਸਤ ਕੀਮਤ ਦੇ ਆਧਾਰ ਤੇ ਤੈਅ ਕੀਤੀ ਹੈ। ਪਿੰਡ ਸਲਾਮਤਪੁਰ ਦੇ ਕਿਸਾਨਾਂ ਨੂੰ ਸਭ ਤੋਂ ਵੱਧ ਕਰੀਬ 6.46 ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲੇਗਾ।
ਇਸੇ ਤਰ੍ਹਾਂ ਢੋਡੇਮਾਜਰਾ ਲਈ 6.40 ਕਰੋੜ, ਰਸੂਲਪੁਰ ਲਈ 5.91 ਕਰੋੜ, ਕੰਸਾਲਾ ਲਈ 5.46 ਕਰੋੜ, ਕਰਤਾਰਪੁਰ ਲਈ 5.43 ਕਰੋੜ, ਤਕੀਪੁਰ ਲਈ 4.99 ਕਰੋੜ, ਹੁਸ਼ਿਆਰਪੁਰ ਲਈ 4.98 ਕਰੋੜ ਅਤੇ ਰਾਜਗੜ੍ਹ ਤੇ ਮਾਜਰਾ ਲਈ 4.27 ਕਰੋੜ ਰੁਪਏ ਪ੍ਰਤੀ ਏਕੜ ਦਾ ਭਾਅ ਤੈਅ ਕੀਤਾ ਗਿਆ ਹੈ।
2016 ਤੋਂ ਜਾਰੀ ਹੈ ਪਲਾਨਿੰਗ
ਈਕੋ-ਸਿਟੀ 3 ਦਾ ਪ੍ਰਸਤਾਵ 2016 ਵਿੱਚ ਰੱਖਿਆ ਗਿਆ ਸੀ, ਪਰ ਫੰਡਾਂ ਦੀ ਘਾਟ ਅਤੇ ਮਾੜੇ ਹੁੰਗਾਰੇ ਕਾਰਨ ਐਕਵਾਇਰ ਕਰਨ ਦੀ ਪ੍ਰਕਿਰਿਆ ਨੂੰ ਜੁਲਾਈ 2020 ਵਿੱਚ ਰੋਕਣਾ ਪਿਆ। ਇਸਨੂੰ ਬਾਅਦ ਵਿੱਚ ਅਗਸਤ 2022 ਵਿੱਚ ਦੁਬਾਰਾ ਸ਼ੁਰੂ ਕੀਤਾ ਗਿਆ। ਜਿਨ੍ਹਾਂ ਪਿੰਡਾਂ ਵਿੱਚ GMADA ਜ਼ਮੀਨ ਐਕਵਾਇਰ ਕਰੇਗਾ, ਉਨ੍ਹਾਂ ਵਿੱਚ ਹੁਸ਼ਿਆਰਪੁਰ, ਰਸੂਲਪੁਰ, ਤਕੀਪੁਰ, ਢੋਡੇ ਮਾਜਰਾ, ਮਾਜਰਾ, ਸਲਾਮਤਪੁਰ, ਕੰਸਾਲਾ, ਰਾਜਗੜ੍ਹ ਅਤੇ ਕਰਤਾਰਪੁਰ ਸ਼ਾਮਲ ਹਨ। GMADA ਇਨ੍ਹਾਂ ਪਿੰਡਾਂ ਵਿੱਚ ਜ਼ਮੀਨ ਐਕਵਾਇਰ ਕਰਨ ਲਈ ਕੁੱਲ 3,690 ਕਰੋੜ ਰੁਪਏ ਦਾ ਮੁਆਵਜ਼ਾ ਦੇਵੇਗਾ।
ਇਹ ਵੀ ਪੜ੍ਹੋ
ਮਾਲਕਾਂ ਲਈ ਲੈਂਡ ਪੂਲਿੰਗ ਦਾ ਵੀ ਵਿਕਲਪ
Gmada ਵੱਲੋਂ ਲੈਂਡ ਪੂਲਿੰਗ ਪਾਲਿਸੀ 2021 ਦੇ ਤਹਿਤ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਇਸ ਨੀਤੀ ਦੇ ਤਹਿਤ, ਕਿਸਾਨ ਅਤੇ ਜ਼ਮੀਨ ਮਾਲਕ ਨਕਦ ਮੁਆਵਜ਼ੇ ਦੀ ਬਜਾਏ ਵਿਕਸਤ ਪਲਾਟ ਲੈਣ ਦਾ ਵਿਕਲਪ ਚੁਣ ਸਕਦੇ ਹਨ। ਹਰ ਏਕੜ ਜ਼ਮੀਨ ਲਈ, ਉਨ੍ਹਾਂ ਨੂੰ 1,000 ਵਰਗ ਗਜ਼ ਵਿਕਸਤ ਰਿਹਾਇਸ਼ੀ ਪਲਾਟ ਅਤੇ 200 ਵਰਗ ਗਜ਼ ਵਿਕਸਤ ਵਪਾਰਕ ਪਲਾਟ (ਪਾਰਕਿੰਗ ਨੂੰ ਛੱਡ ਕੇ) ਮਿਲਣਗੇ।
ਇਸ ਤੋਂ ਇਲਾਵਾ, 21 ਨਵੰਬਰ, 2025 ਨੂੰ ਜਾਰੀ ਕੀਤੀ ਗਈ ਨਵੀਂ ਲੈਂਡ ਪੂਲਿੰਗ ਸਕੀਮ ਦੇ ਤਹਿਤ, ਪੂਲਿੰਗ ਦੀ ਚੋਣ ਕਰਨ ਵਾਲੇ ਜ਼ਮੀਨ ਮਾਲਕ ਪ੍ਰਤੀ ਏਕੜ 1,600 ਵਰਗ ਗਜ਼ ਵਿਕਸਤ ਰਿਹਾਇਸ਼ੀ ਪਲਾਟ ਵੀ ਪ੍ਰਾਪਤ ਕਰ ਸਕਦੇ ਹਨ।
