ਅੰਮ੍ਰਿਤਸਰ ਕੋਟ ਖਾਲਸਾ ‘ਚ ਨਾਬਾਲਿਗ ਲੜਕੀ ਦਾ ਕਤਲ, ਸੌਤੇਲਾ ਪਿਉ ਰੱਖਦਾ ਦੀ ਬੁਰੀ ਨਜ਼ਰ; ਲੱਕੜੀ ਨਾਲ ਕੀਤਾ ਕਤਲ

Updated On: 

25 Dec 2025 15:06 PM IST

ਪੁਲਿਸ ਮੁਤਾਬਕ ਸਵੇਰੇ ਜਾਣਕਾਰੀ ਮਿਲੀ ਸੀ ਕਿ ਘਰ ਅੰਦਰ ਇੱਕ ਨਾਬਾਲਿਗ ਲੜਕੀ ਦੀ ਲਾਸ਼ ਪਈ ਹੈ। ਮੌਕੇ ਤੇ ਪਹੁੰਚ ਕੇ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਲੜਕੀ ਦਾ ਕਤਲ ਉਸ ਦੇ ਸੌਤੇਲੇ ਪਿਉ ਸੋਨੂੰ ਵੱਲੋਂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਦੋਸ਼ੀ ਸੋਨੂੰ ਲੜਕੀ 'ਤੇ ਮਾੜੀ ਨਿਗਾਹ ਰੱਖਣ ਲੱਗ ਪਿਆ ਸੀ, ਜਿਸ ਕਾਰਨ ਘਰ 'ਚ ਅਕਸਰ ਝਗੜਾ ਤੇ ਤਕਰਾਰ ਰਹਿੰਦੀ ਸੀ।

ਅੰਮ੍ਰਿਤਸਰ ਕੋਟ ਖਾਲਸਾ ਚ ਨਾਬਾਲਿਗ ਲੜਕੀ ਦਾ ਕਤਲ, ਸੌਤੇਲਾ ਪਿਉ ਰੱਖਦਾ ਦੀ ਬੁਰੀ ਨਜ਼ਰ; ਲੱਕੜੀ ਨਾਲ ਕੀਤਾ ਕਤਲ

ਅੰਮ੍ਰਿਤਸਰ ਕੋਟ ਖਾਲਸਾ 'ਚ ਨਾਬਾਲਿਗ ਲੜਕੀ ਦਾ ਕਤਲ

Follow Us On

ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਅਧੀਨ ਆਉਂਦੇ ਇੱਕ ਮੁਹੱਲੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 1516 ਸਾਲ ਦੀ ਨਾਬਾਲਿਗ ਲੜਕੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਫੋਰੈਂਸਿਕ ਟੀਮ ਮੌਕੇ ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।

ਪੁਲਿਸ ਮੁਤਾਬਕ ਸਵੇਰੇ ਜਾਣਕਾਰੀ ਮਿਲੀ ਸੀ ਕਿ ਘਰ ਅੰਦਰ ਇੱਕ ਨਾਬਾਲਿਗ ਲੜਕੀ ਦੀ ਲਾਸ਼ ਪਈ ਹੈ। ਮੌਕੇ ਤੇ ਪਹੁੰਚ ਕੇ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਲੜਕੀ ਦਾ ਕਤਲ ਉਸ ਦੇ ਸੌਤੇਲੇ ਪਿਉ ਸੋਨੂੰ ਵੱਲੋਂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਦੋਸ਼ੀ ਸੋਨੂੰ ਲੜਕੀ ‘ਤੇ ਮਾੜੀ ਨਿਗਾਹ ਰੱਖਣ ਲੱਗ ਪਿਆ ਸੀ, ਜਿਸ ਕਾਰਨ ਘਰ ‘ਚ ਅਕਸਰ ਝਗੜਾ ਤੇ ਤਕਰਾਰ ਰਹਿੰਦੀ ਸੀ। ਘਟਨਾ ਵਾਲੇ ਦਿਨ ਲੜਕੀ ਦੀ ਮਾਂ ਅਨੀਤਾ ਹੋਰ ਬੱਚਿਆਂ ਦੇ ਨਾਲ ਕੰਮ ਤੇ ਗਈ ਹੋਈ ਸੀ। ਜਦੋਂ ਉਹ ਵਾਪਸ ਘਰ ਆਈ ਤਾਂ ਉਸ ਨੇ ਅੰਦਰ ਲੜਕੀ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਦੇਖੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਲੱਕੜੀ ਨਾਲ ਲੜਕੀ ਦੇ ਸਿਰ ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਕਤਲ ਕਰਲ ਲਈ ਵਰਤੀ ਗਈ ਲੱਕੜੀ ਨੂੰ ਮੌਕੇ ਤੋਂ ਬਰਾਮਦ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਆਰੋਪੀ ਸੌਤੇਲੇ ਪਿਉ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।

Related Stories
1700 ਏਕੜ ‘ਚ ਵੱਸੇਗੀ ਨਿਊ ਚੰਡੀਗੜ੍ਹ ਦੀ ਈਕੋ ਸਿਟੀ, 716 ਏਕੜ ਜਮੀਨ ਐਕੁਆਇਰ, ਮਾਲਕਾਂ ਨੂੰ ‘ਲੈਂਡ ਪੂਲਿੰਗ’ ਦੀ ਖੁੱਲ੍ਹ, ਜਾਣੋਂ ਕਦੋਂ ਸ਼ੁਰੂ ਹੋਵੇਗਾ ਕੰਮ?
ਕਰਨਲ ਬਾਠ ਮਾਮਲਾ: ਮੁਹਾਲੀ ਕੋਰਟ ‘ਚ ਚਾਰਜਸ਼ੀਟ ਦਾਇਰ, CBI ਨੇ ਇੰਸਪੈਕਟਰ ਰੌਨੀ ਨੂੰ ਬਣਾਇਆ ਮੁਖ ਮੁਲਜ਼ਮ
ਪੰਜਾਬ ਸਰਕਾਰ ਦੀ ਵੱਡੀ ਰਾਹਤ, ਗੈਰ-ਕਾਨੂੰਨੀ ਕਾਲੋਨੀਆਂ ‘ਚ ਕਰਵਾ ਸਕੋਗੇ ਪਲਾਟਾਂ ਦੀ ਰਜਿਸਟਰੀ, NOC ਦੀ ਟੈਂਸ਼ਨ ਖ਼ਤਮ
ਪੰਜਾਬ ਦੇ ਸਾਬਕਾ ਆਈਜੀ ਚਾਹਲ ਨਾਲ ਧੋਖਾਧੜੀ ਮਾਮਲੇ ‘ਚ ਦੋ ਮੁਲਜ਼ਮਾਂ ਦੀ ਪਛਾਣ, ਇੱਕ ਦਾ ਪਟਿਆਲਾ ਤੇ ਦੂਜਾ ਦਾ ਮੁੰਬਈ ਨਾਲ ਤਾਲੁਖ
ਮਰੇਲਕੋਟਲਾ: ਇੱਕੋ ਪਰਿਵਾਰ ਦੇ 3 ਲੋਕਾਂ ਨੇ ਕੀਤੀ ਖੁਦਕੁਸ਼ੀ, ਮਰਨੇ ਤੋਂ ਪਹਿਲਾਂ ਮਹਿਲਾ ਨੇ ਰਿਕਾਰਡ ਕੀਤੀ ਵੀਡੀਓ; ਕਹੀ ਇਹ ਗੱਲ
ਹਰਿਆਣਾ ਦੇ CM ਨਾਇਬ ਸੈਣੀ ਪਹੁੰਚਣਗੇ ਫਤਿਹਗੜ੍ਹ ਸਾਹਿਬ, ਧਾਰਮਿਕ ਆਸਥਾ ਦੇ ਨਾਲ-ਨਾਲ ਰਾਜਨੀਤਿਕ ਮਾਇਨੇ!