ਹਰਿਆਣਾ ਦੇ CM ਨਾਇਬ ਸੈਣੀ ਪਹੁੰਚਣਗੇ ਫਤਿਹਗੜ੍ਹ ਸਾਹਿਬ, ਧਾਰਮਿਕ ਆਸਥਾ ਦੇ ਨਾਲ-ਨਾਲ ਰਾਜਨੀਤਿਕ ਮਾਇਨੇ!
ਨਾਇਬ ਸੈਣੀ ਲਗਾਤਾਰ ਕਿਸੇ ਨਾ ਕਿਸੇ ਮੁੱਦੇ 'ਤੇ ਪੰਜਾਬ ਦਾ ਦੌਰਾ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਕਦੇ ਉਹ ਵਿਧਾਨ ਸਭਾ 'ਚ ਪੱਗ ਪਹਿਣ ਕੇ ਪਹੁੰਚਦੇ ਹਨ ਤੇ ਕਦੇ ਉਹ ਪੰਜਾਬੀ 'ਚ ਗੱਲ ਕਰਦੇ ਹਨ। ਉਹ ਪੰਜਾਬ ਦੀ ਰਾਜਨੀਤੀ 'ਚ ਪੂਰੀ ਤਰ੍ਹਾਂ ਐਕਟਿਵ ਰਹਿੰਦੇ ਹਨ। ਕਿਸੇ ਵੀ ਬਹਾਨੇ ਨਾਲ ਉਹ ਪੰਜਾਬ ਦੀਆਂ ਰਾਜਨੀਤਿਕ ਪਰਿਸਥਿਤੀਆਂ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ।
ਹਰਿਆਣਾ ਦਾ ਮੁੱਖ ਮੰਤਰੀ ਨਾਇਬ ਸੈਣੀ
ਹਰਿਆਣਾ ਦਾ ਮੁੱਖ ਮੰਤਰੀ ਨਾਇਬ ਸੈਣੀ ਅੱਜ ਪੰਜਾਬ ਆ ਰਹੇ ਹਨ। ਉਹ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨਾਲ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਦੌਰਾਨ ਉਹ ਸਾਹਿਬਜ਼ਾਦਾ ਜ਼ੋਰਾਵਾਰ ਸਿੰਘ ਤੇ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਨਗੇ ਤੇ ਗੁਰਦੁਆਰਾ ਸਾਹਿਬ ਅਰਦਾਸ ਕਰਨਗੇ। ਭਾਜਪਾ ਦੇ ਹੋਰ ਆਗੂ ਤੇ ਵਰਕਰ ਵੀ ਇਸ ਮੌਕੇ ਮੌਜੂਦ ਰਹਿ ਸਕਦੇ ਹਨ।
ਇਹ ਦੌਰਾ ਸਿਰਫ਼ ਧਾਰਮਿਕ ਆਸਥਾ ਤੱਕ ਸੀਮਤ ਨਹੀਂ ਹੈ, ਸਗੋਂ ਇਸ ਦੇ ਰਾਜਨੀਤਿਕ ਮਾਇਨੇ ਵੀ ਕੱਢੇ ਜਾ ਰਹੇ ਹਨ। ਪਾਰਟੀ ਹਾਈ ਕਮਾਨ ਇਸ ਨਾਲ ਪੰਜਾਬ ‘ਚ ਸਿੱਖ ਸਮਾਜ ਨਾਲ ਭਾਵਨਾਤਮਕ ਪੱਖ ਮਜ਼ਬੂਤ ਕਰਨਾ ਚਾਹ ਰਹੀ ਹੈ। ਪੰਜਾਬ ‘ਚ 2027 ‘ਚ ਵਿਧਾਨ ਸਭਾ ਚੋਣਾਂ ਹਨ, ਇਸ ਤੋਂ ਪਹਿਲਾਂ ਭਾਜਪਾ ਆਪਣਾ ਮੈਦਾਨ ਮਜ਼ਬੂਤ ਕਰਨਾ ਚਾਹੁੰਦੀ ਹੈ।
ਹਰਿਆਣਾ ਸਰਕਾਰ ਦੀ ਸਿੱਖ ਸਮਾਗਮਾਂ ‘ਚ ਸ਼ਿਰਕਤ
ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਵਿਸ਼ੇਸ਼ ਤੌਰ ‘ਤੇ ਮਨਾਈ ਗਈ ਸੀ। ਹਰਿਆਣਾ ਸਰਕਾਰ ਦੇ ਇਸ ਸਮਾਗਮ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਸਨ। ਹਾਲਾਂਕਿ, ਇਸ ਮੌਕੇ ਪੰਜਾਬ ਸਰਕਾਰ ਨੇ ਵੀ ਅਨੰਦਪੁਰ ਸਾਹਿਬ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਸੀ। ਸਰਕਾਰ ਵੱਲੋਂ ਪੀਐਮ ਨੂੰ ਵੀ ਸੱਦਾ ਦਿੱਤਾ ਗਿਆ ਸੀ। ਪਰ, ਪੀਐਮ ਮੋਦੀ ਪੰਜਾਬ ਨਹੀਂ ਆਏ ਸਨ।
ਨਾਇਬ ਸੈਣੀ ਦਾ ਪੰਜਾਬ ਦੀ ਰਾਜਨੀਤੀ ‘ਚ ਦਖ਼ਲ
ਨਾਇਬ ਸੈਣੀ ਲਗਾਤਾਰ ਕਿਸੇ ਨਾ ਕਿਸੇ ਮੁੱਦੇ ‘ਤੇ ਪੰਜਾਬ ਦਾ ਦੌਰਾ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਕਦੇ ਉਹ ਵਿਧਾਨ ਸਭਾ ‘ਚ ਪੱਗ ਪਹਿਣ ਕੇ ਪਹੁੰਚਦੇ ਹਨ ਤੇ ਕਦੇ ਉਹ ਪੰਜਾਬੀ ‘ਚ ਗੱਲ ਕਰਦੇ ਹਨ। ਉਹ ਪੰਜਾਬ ਦੀ ਰਾਜਨੀਤੀ ‘ਚ ਪੂਰੀ ਤਰ੍ਹਾਂ ਐਕਟਿਵ ਰਹਿੰਦੇ ਹਨ। ਕਿਸੇ ਵੀ ਬਹਾਨੇ ਨਾਲ ਉਹ ਪੰਜਾਬ ਦੀਆਂ ਰਾਜਨੀਤਿਕ ਪਰਿਸਥਿਤੀਆਂ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਚਾਹੇ ਪੰਜਾਬ ‘ਚ ਆਈ ਹੜ੍ਹ ਨੂੰ ਲੈ ਕੇ ਵਿੱਤੀ ਸਹਾਇਤਾ ਹੋਵੇ ਜਾਂ ਹੋਰ ਮੁੱਦੇ ਉਹ ਪੰਜਾਬ ਦੀ ਰਾਜਨੀਤੀ ‘ਚ ਕੋਈ ਮੌਕਾ ਨਹੀਂ ਛੱਡ ਰਹੇ।
ਸੀਐਮ ਭਗਵੰਤ ਮਾਨ ਦਾ ਕਾਊਂਟਰ ਸਟੈੱਪ
ਜਿੱਥੇ ਹਰਿਆਣਾ ਦੇ ਸੀਐਮ ਪੰਜਾਬ ‘ਚ ਐਕਟਿਵ ਹਨ। ਉੱਥੇ ਹੀ, ਇਨ੍ਹਾਂ ਸਭ ਚੀਜ਼ਾ ਨੂੰ ਕਾਊਂਟਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਰਿਆਣਾ ਦੀ ਰਾਜਨੀਤੀ ਤੋਂ ਪਿੱਛੇ ਨਹੀਂ ਰਹਿ ਰਹੇ। ਬੀਤੀ ਦਿਨੀਂ ਬਾਸਕਟ ਬਾਲ ਪਲੇਅਰ ਦੀ ਮੌਤ ਤੋਂ ਬਾਅਦ ਸੀਐਮ ਮਾਨ ਖਿਡਾਰੀ ਦੇ ਘਰ ਪਹੁੰਚੇ ਸਨ ਤੇ ਇਸ ਦੌਰਾਨ ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ ਘੇਰਿਆ ਸੀ।
ਇਹ ਵੀ ਪੜ੍ਹੋ
ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਦ ਸੈਸ਼ਨ ‘ਚ ਇੱਕ ਵਿਧਾਇਕ ਨੇ ਪੰਜਾਬ ਸਰਕਾਰ ਦੀ ਨੀਤੀ ‘ਜਿਸ ਦਾ ਖੇਤ, ਉਸ ਦੀ ਰੇਤ‘ ਦਾ ਉਦਾਹਰਣ ਦਿੰਦੇ ਹੋਏ ਇਸ ਨੂੰ ਹਰਿਆਣਾ ‘ਚ ਵੀ ਲਾਗੂ ਕਰਨ ਦੀ ਗੱਲ ਕਹੀ ਸੀ। ਇਸ ਮੁੱਦੇ ‘ਤੇ ਵੀ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਦੀ ਚੰਗੀਆਂ ਨੀਤੀਆਂ ਦੀ ਗੁਆਂਢੀ ਸੂਬਿਆਂ ‘ਚ ਚਰਚਾ ਹੋ ਰਹੀ ਹੈ।
ਬੀਤੇ ਦਿਨ ਅਮਿਤ ਸ਼ਾਹ ਪਹੁੰਚੇ ਸਨ ਪੰਚਕੁਲਾ, ਸਾਹਿਜ਼ਾਦਿਆਂ ਨੂੰ ਕੀਤਾ ਨਮਨ
ਬੀਤੇ ਦਿਨ ਹਰਿਆਣਾ ਸਰਕਾਰ ਵੱਲੋਂ ‘ਵੀਰ ਬਾਲ ਦਿਵਸ‘ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਚਕੁਲਾ ਵਿਖੇ ਪਹੁੰਚੇ ਸਨ। ਉਨ੍ਹਾਂ ਨੇ ਇਸ ਪ੍ਰੋਗਰਾਮ ਦੌਰਾਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਕਿਹਾ ਸੀ ਕਿ ਇਸ ਸ਼ਹਾਦਤ ਨੂੰ ਯਾਦ ਕਰਕੇ ਰੌਂਗਟੇ ਖੜੇ ਹੋ ਜਾਂਦੇ ਹਨ। ਛੋਟੇ ਸਾਹਿਜ਼ਾਦਿਆਂ ਨੂੰ ਲੋਭ ਦਿੱਤੇ ਗਏ, ਪਰ ਉਨ੍ਹਾਂ ਨੇ ਸ਼ਹਾਦਤ ਨੂੰ ਸਵਿਕਾਰ ਕੀਤਾ।
ਇਹ ਭਾਵਨਾ ਇੰਨੀ ਘੱਟ ਉਮਰ ‘ਚ ਪੈਦਾ ਨਹੀਂ ਹੋ ਸਕਦੀ। ਉਨ੍ਹਾਂ ਦੀ ਮਾਤਾ ਜੀ ਨੇ ਉਨ੍ਹਾਂ ਨੂੰ ਇਹ ਸੰਸਕਾਰ ਦਿੱਤੇ ਹੋਣਗੇ। ਜਦੋਂ ਅਸੀਂ ਇੰਨੇ ਸਾਲਾਂ ਬਾਅਦ ਇਸ ਸ਼ਹਾਦਤ ਨੂੰ ਯਾਦ ਕਰਦੇ ਹਾਂ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਸਿੱਖ ਗੁਰੂਆਂ ਨੇ ਭਾਰਤ ਨੂੰ ਇੱਕ ਸੂਤਰ ‘ਚ ਪਰੋਇਆ, ਉਨ੍ਹਾਂ ਦੇ ਯੋਗਦਾਨ ਨੂੰ ਦੇਸ਼ ਕਦੇ ਵੀ ਭੁੱਲ ਨਹੀਂ ਸਕਦਾ।
ਉਨ੍ਹਾਂ ਨੇ ਕਿਹਾ ਕਿ ਜੇਕਰ ਗੁਰੂ ਤੇਹ ਬਹਾਦਰ ਜੀ ਨਹੀਂ ਹੁੰਦੇ ਤਾਂ ਅੱਜ ਕੋਈ ਹਿੰਦੂ ਨਹੀਂ ਹੁੰਦਾ। ਕਸ਼ਮੀਰੀ ਪੰਡਿਤਾਂ ਦੀ ਉਨ੍ਹਾਂ ਨੇ ਰੱਖਿਆ ਕੀਤੀ। ਇਸ ਲਈ ਉਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਗਿਆ।
